ਅੱਜ 10 ਜੁਲਾਈ ਜਿੱਥੇ ਇਤਿਹਾਸ ਵਿੱਚ ਵਾਈ ਫਾਈ ਦੇ ਪਿਤਾ ਨਿਕੋਲਾ ਟੇਸਲਾ ਦਾ ਜਨਮ ਹੋਇਆ ਸੀ ਉੱਥੇ 2004 ਵਿੱਚ ਸਾਡੇ ਮੁੱਖ ਸੰਪਾਦਕ ਹਰਸ਼ ਗੋਗੀ ਮੇਹਰਾ ਦਾ ਵਿਆਹ ਹੋਇਆ ਸੀ ਨਕੋਦਰ ਦੀ ਧੀ ਮੋਨਿਕਾ ਸ਼ਰਮਾ ਨਾਲ। ਅੱਜ ਅਸੀ ਉਹਨਾ ਦੇ ਵਿਆਹ ਬਾਰੇ ਅਹਿਮ ਗੱਲਾਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਾਂਗੇ।
2001 ਵਿੱਚ ਹਰਸ਼ ਦੀ ਮੁਲਾਕਾਤ ਮੋਨਿਕਾ ਨਾਲ ਭਾਰਦਵਾਜ ਕਮਰਸ਼ਿਆਲ ਕਾਲਜ ਨਕੋਦਰ ਵਿਖੇ ਹੋਈ। ਹਰਸ਼ ਇਸ ਕਾਲਜ ਵਿੱਚ ਕੰਪਿਊਟਰ ਇੰਸਟਰੱਕਟਰ ਸੀ ਅਤੇ ਮੋਨਿਕਾ ਕਾਲਜ ਦੇ ਮਾਲਕ ਸ਼੍ਰੀ ਬਾਲਕ੍ਰਿਸ਼ਨ ਭਾਰਦਵਾਜ ਦੀ ਦੋਹਤੀ। ਦੋਨਾਂ ਦੀ ਅਕਸਰ ਮੁਲਾਕਾਤ ਹੁੰਦੀ ਸੀ ਜੋ ਹੌਲੀ ਹੌਲੀ ਪਿਆਰ ਵਿੱਚ ਬਦਲਣ ਲੱਗ ਗਈ। ਇੱਥੇ ਇੱਕ ਗੱਲ ਜਰੂਰ ਹੈਰਾਨ ਕਰੇਗੀ ਕਿ ਮੋਨਿਕਾ ਹਰਸ਼ ਨੂੰ ਬਹੁਤ ਘੱਟ ਪਸੰਦ ਕਰਦੀ ਸੀ ਅਤੇ ਅਕਸਰ ਉਸ ਨਾਲ ਬੋਲ ਕਬੋਲ ਕਰਦੀ ਰਹਿੰਦੀ ਸੀ ਕਿਉਂਕਿ ਹਰਸ਼ ਨਾਲ ਅਕਸਰ ਕੋਈ ਨਾ ਕੋਈ ਕੁੜੀ ਗੱਲਾਂ ਕਰਦੀ ਰਹਿੰਦੀ ਹੁੰਦੀ ਸੀ।
2002 ਵਿੱਚ ਕਿਸੇ ਕਾਰਨਾਂ ਕਰਕੇ ਕਾਲਜ ਉੱਥੋਂ ਬੰਦ ਹੋ ਗਿਆ ਤੇ ਹੋਰ ਜਗ੍ਹਾ ਤਬਦੀਲ ਹੋ ਗਿਆ। ਕਾਲਜ ਕੁੱਝ ਦਿਨ ਬੰਦ ਰਹਿਣ ਕਰਕੇ ਹਰਸ਼ ਨੇ ਨਕੋਦਰ ਵਿੱਚ ਹੀ ਆਪਣਾ ਛੋਟਾ ਜਿਹਾ ਕੋਚਿੰਗ ਸੈਂਟਰ ਖੋਲ ਲਿਆ ਸੀ। ਲਗਭਗ ਡੇਢ ਮਹੀਨੇ ਬਾਅਦ ਕਾਲਜ ਦੋਬਾਰਾ ਖੁੱਲ ਗਿਆ ਤੇ ਮੋਨਿਕਾ ਨੇ ਦੋਬਾਰਾ ਕਾਲਜ ਆਉਣਾ ਸ਼ੁਰੂ ਕਰ ਦਿੱਤਾ। ਇੱਥੇ ਮਜ਼ੇਦਾਰ ਗੱਲ ਇਹ ਰਹੀ ਕਿ ਹੁਣ ਕਾਲਜ ਉੱਥੇ ਹੀ ਖੁੱਲਿਆ ਜਿੱਥੇ ਹਰਸ਼ ਦਾ ਸੈਂਟਰ ਸੀ।
ਹੁਣ ਮੋਨਿਕਾ ਕਿਸੇ ਨਾ ਕਿਸੇ ਸਿਲਸਿਲੇ ਵਿੱਚ ਹਰਸ਼ ਨਾਲ ਸਲਾਹ ਮਸ਼ਵਰਾ ਕਰਦੀ ਰਹਿੰਦੀ ਕਿਉਂਕਿ ਹੁਣ ਕਾਫੀ ਜ਼ਿੰਮੇਵਾਰੀ ਮੋਨਿਕਾ ਦੇ ਮੋਢਿਆਂ ਤੇ ਸੀ ਜਿਸ ਵਿੱਚ ਹਰਸ਼ ਅਕਸਰ ਉਸਦੀ ਮਦਦ ਕਰਦਾ, ਇਸ ਨਾਲ ਮੋਨਿਕਾ ਨੂੰ ਵੀ ਹਰਸ਼ ਨੂੰ ਸਮਝਣ ਦਾ ਮੌਕਾ ਮਿਲਣ ਲੱਗਾ। ਜਿਵੇ ਜਿਵੇ ਮੋਨਿਕਾ ਹਰਸ਼ ਨੂੰ ਜਾਣਦੀ ਗਈ ਤੇ ਉਸ ਅੰਦਰ ਹਰਸ਼ ਲਈ ਪਿਆਰ ਵੱਧਦਾ ਗਿਆ। ਹੁਣ ਦੋਵੇਂ ਅਕਸਰ ਦੋਪਹਿਰ ਦਾ ਸਮਾਂ ਇੱਕਠੇ ਬਤੀਤ ਕਰਦੇ ਤੇ ਲੰਚ ਕਰਦੇ।
ਕਹਿੰਦੇ ਨੇ ਕਿ ਇਸ਼ਕ ਤੇ ਮੁਸ਼ਕ ਲੁਕਾਇਆ ਨਹੀਂ ਲੁੱਕਦੇ, ਹਰਸ਼ ਮੋਨਿਕਾ ਦੇ ਪਿਆਰ ਦੀ ਭਨਖ ਉਸਦੇ ਘਰ ਲੱਗ ਗਈ। ਇਹ ਦੌਰ ਸੀ ਪਾਬੰਦੀਆਂ ਅਤੇ ਹਿਦਾਇਤਾਂ ਦਾ। ਮੋਨਿਕਾ ਕਿਸੇ ਵੀ ਹਾਲਤ ਵਿੱਚ ਹਰਸ਼ ਨੂੰ ਭੁੱਲਣ ਲਈ ਤਿਆਰ ਨਹੀਂ ਸੀ ਜਿਸ ਕਰਕੇ ਉਸਦੇ ਪਿਤਾ ਅਕਸਰ ਉਸਨੂੰ ਡਾਂਟ ਫਟਕਾਰ ਕਰਦੇ। ਕਾਫੀ ਸਮਾਂ ਇੰਝ ਹੀ ਚਲਦਾ ਰਿਹਾ।
5 ਜੁਲਾਈ 2004 ਸੋਮਵਾਰ ਸ਼ਾਮ 8 ਵਜੇ ਹਰਸ਼ ਨੂੰ ਮੋਨਿਕਾ ਦੀ ਕਾਲ ਆਈ ਕਿ ਉਸਨੂੰ ਉਸਦੇ ਪਿਤਾ ਨੇ ਥੱਪੜ ਮਾਰਿਆ ਹੈ ਤੇ ਉਹ ਘਰੋਂ ਨਿਕਲ ਆਈ ਅਾ। ਹਰਸ਼ ਲਈ ਇਹ ਘੜੀ ਇਮਤਿਹਾਨ ਦੀ ਸੀ ਇਸ ਪਿੱਛੇ ਕਈ ਕਾਰਨ ਸਨ। ਹਰਸ਼ ਦੀ ਤਬੀਅਤ ਦੋਪਹਿਰ ਦੀ ਖਰਾਬ ਸੀ ਤੇ ਅਜੇ ਤੱਕ ਬੁਖਾਰ ਸੀ। ਉਸਦਾ ਕੋਈ ਦੋਸਤ ਉਸਨੂੰ ਘਰ ਛਡ ਕੇ ਗਿਆ ਸੀ ਉਸਦੀ ਬਾਇਕ ਨਾਲ ਲੈਕੇ ਗਿਆ ਸੀ। ਟਾਇਮ ਜ਼ਿਆਦਾ ਹੋਣ ਕਰਕੇ ਕੋਈ ਜਨਤਕ ਵਾਹਨ ਵੀ ਨਹੀਂ ਚਲ ਰਿਹਾ ਸੀ। ਫੋਨ ਸੁਣਦੇ ਸਾਰ ਹਰਸ਼ ਬੁਖਾਰ ਦੀ ਹਾਲਤ ਵਿੱਚ ਭੱਜ ਕੇ ਨਕੋਦਰ ਪਹੁੰਚਿਆ, ਮੋਨਿਕਾ ਤੱਕ ਪਹੁੰਚਣ ਤੱਕ ਉਸਦੀ ਕੂਹਣੀ ਤੇ ਮੱਥੇ ਤੇ ਸੱਟ ਲੱਗੀ ਹੋਈ ਸੀ ਜੋ ਦੌੜਦੇ ਸਮੇਂ ਰਸਤੇ ਵਿੱਚ ਡਿੱਗਣ ਨਾਲ ਲੱਗੀ ਸੀ।
ਹਰਸ਼ ਨੇ ਮੋਨਿਕਾ ਨੂੰ ਸਮਝਾ ਕੇ ਘਰ ਛੱਡਿਆ ਤੇ, ਉਸਦੇ ਘਰਦਿਆਂ ਨੂੰ ਸਾਫ ਸਾਫ ਕਿਹਾ ਕਿ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ।
ਹਰਸ਼ ਨੇ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਵਿੱਚ ਸਾਫ ਤੌਰ ਤੇ ਆਪਣੀ ਗੱਲ ਰੱਖ ਕੇ ਸੱਭ ਨੂੰ ਸਹਿਮਤ ਕਰ ਲਿਆ। ਮੋਨਿਕਾ ਦੇ ਨਾਨਾ, ਪਿਤਾ, ਮਾਤਾ ਅਤੇ ਛੋਟਾ ਭਰਾ ਸਹਿਮਤ ਹੋ ਗਏ ਤੇ ਮਿਤੀ 10 ਜੁਲਾਈ 2004 ਸ਼ਨੀਵਾਰ ਨੂੰ ਵਿਆਹ ਤਹਿ ਹੋ ਗਿਆ।
ਬਿਨਾਂ ਜ਼ਿਆਦਾ ਸ਼ੋਰ ਸ਼ਰਾਬੇ ਦੇ ਸਾਦੇ ਜਿਹੇ ਢੰਗ ਨਾਲ ਹਰਸ਼ ਮੋਨਿਕਾ ਨੂੰ ਵਿਆਹੁਣ ਗਿਆ। ਇੱਥੇ ਦੋ ਗੱਲਾਂ ਬਹੁਤ ਦਿਲਚਸਪ ਸਨ ਪਹਿਲੀ ਕਿ ਹਰਸ਼ ਅਤੇ ਮੋਨਿਕਾ ਨੇ ਪਹਿਲਾਂ ਬੇਦੀ ਦੀਆਂ ਲਾਵਾਂ ਲਈਆਂ ਫੇਰ ਅਨੰਦ ਕਾਰਜ ਅਨੁਸਾਰ ਫੇਰੇ ਲਏ। ਦੂਜੀ ਗੱਲ ਇਹ ਕਿ ਹਰਸ਼ ਨੇ ਮੋਨਿਕਾ ਨੂੰ ਸਿਰਫ ਪਹਿਨਾਏ ਹੋਏ ਕੱਪੜਿਆਂ ਨਾਲ ਹੀ ਵਿਆਹੁਣ ਦਾ ਫੈਸਲਾ ਲਿਆ ਤੇ ਸ਼ਗਨ ਦਾ ਸਿਰਫ ਇੱਕ ਰੁਪਿਆ ਲੈਕੇ ਡੋਲੀ ਲੈਕੇ ਪਿੰਡ ਅਾ ਗਿਆ। ਪੁੱਛੇ ਜਾਣ ਤੇ ਹਰਸ਼ ਨੇ ਕਿਹਾ ਕਿ ਜੇਕਰ ਪਿਆਰ ਕਰਨ ਦਾ ਦਾਅਵਾ ਕਰਦੇ ਹਾਂ ਤਾਂ ਆਪਣੇ ਦਮ ਤੇ ਆਪਣੇ ਸਾਥੀ ਦੀਆਂ ਸੱਭ ਉਮੀਦਾ ਪੂਰੀਆਂ ਕਰਨੀਆਂ ਵੀ ਆਪਣੇ ਸਿਰ ਤੇ ਚਾਹੀਦੀਆਂ ਨੇ, ਜਿਸ ਮਾ ਪਿਉ ਨੇ ਸਮਾਜ ਦੀ ਪ੍ਰਵਾਹ ਨਾ ਕਰਕੇ ਜਾਤ ਬਰਾਦਰੀ ਤੋ ਬਾਹਰ ਧੀ ਵਿਆਈ ਅਾ ਇਸਤੋਂ ਵੱਡੀ ਸੌਗਾਤ ਹੋਰ ਕੀ ਹੋ ਸਕਦੀ ਸੀ।
ਅੱਜ 10 ਜੁਲਾਈ 2020 ਹਰਸ਼ ਮੋਨਿਕਾ ਨੂੰ ਪ੍ਰੇਮ ਵਿਆਹ ਦੇ ਇਸ ਪਵਿੱਤਰ ਬੰਧਨ ਵਿੱਚ ਬੰਨ੍ਹਿਆ 16 ਸਾਲ ਹੋ ਗਏ ਨੇ ਤੇ ਦੂਜਿਆਂ ਲਈ ਇੱਥੇ ਮਿਸਾਲ ਦੀ ਗੱਲ ਇਹ ਹੈ ਕਿ ਇਨ੍ਹਾਂ 16 ਸਾਲਾਂ ਵਿੱਚ ਇੱਕ ਵਾਰ ਵੀ ਦੋਹਾਂ ਵਿਚਕਾਰ ਕਦੇ ਕੋਈ ਝੱਗੜਾ ਨਹੀਂ ਹੋਇਆ ਜਾਂ ਕਿਸੇ ਗੁੱਸੇ ਨਾਰਾਜ਼ਗੀ ਕਾਰਨ ਪੇਕੇ ਜਾਣ ਵਾਲੀ ਘਟਨਾ ਨਹੀਂ ਹੋਈ। ਹਰਸ਼ ਅਤੇ ਮੋਨਿਕਾ ਦਾ ਇੱਕ ਦੂਜੇ ਪ੍ਰਤੀ ਇਹੋ ਕਹਿਣਾ ਹੈ ਕਿ ਜਿਹੋ ਜਿਹਾ ਜੀਵਨ ਸਾਥੀ ਜ਼ਿੰਦਗੀ ਵਿਚ ਉਹਨਾਂ ਨੂੰ ਚਾਹੀਦਾ ਸੀ ਉਹੋ ਜਿਹਾ ਮਿਲ ਗਿਆ।
The post 16 ਸਾਲਾਂ ਵਿੱਚ ਇੱਕ ਵਾਰ ਨਹੀਂ ਹੋਇਆ ਕੋਈ ਆਪਸ ਵਿੱਚ ਲੜਾਈ ਝੱਗੜਾ। ਹਰਸ਼ ਮੋਨਿਕਾ ਦੀ ਪ੍ਰੇਮ ਵਿਆਹ ਕਹਾਣੀ। appeared first on FEEDFRONT india.