ਨੈਸ਼ਨਲ ਕਾਂਗਰਸ ਆਈ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾ ਨੂੰ ਮੁੱਖ ਰਖਦਿਆਂ ਸਥਾਨਕ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਅੇੈਰੀ, ਵਾਈਸ ਪ੍ਰਧਾਨ ਪਵਨ ਗਿੱਲ ਦੀ ਯੋਗ ਅਗਵਾਈ ਹੇਠ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼ ਦੀਪਕ ਫਿਲਿੰਗ ਸਟੇਸ਼ਨ ਨੂਰਮਹਿਲ ਰੋਡ ਤੇ ਧਰਨਾ ਲਗਾਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ਼ ਪ੍ਰਦਰਸ਼ਨ ਪਟਰੋਲ, ਡੀਜ਼ਲ ਅਤੇ ਰਸੋਈ ਗੈਸ ਅਤੇ ਰੋਜ਼ਾਨਾ ਹੀ ਘਰਾਂ ‘ਚ ਵਰਤੋਂ ਕੀਤੀਆਂ ਜਾਣ ਵਾਲੀਆਂ ਆਮ ਵਸਤੂਆਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈਕੇ ਕੀਤਾ ਗਿਆ। ਤਾਂ ਜੋ ਸੈਂਟਰਲ ਦੀ ਮੋਦੀ ਸਰਕਾਰ ਜੋਕਿ ਕੁੰਭ ਕਰਨੀ ਨੀਂਦ ‘ਚ ਸੁੱਤੀ ਪਈ ਹੈ, ਉਸਨੂੰ ਜਗਾਇਆਂ ਜਾ ਸਕੇ। ਕਾਂਗਰਸ ਪਾਰਟੀ ਦੇ ਅਹੁਦੇ ਦਾਰਾਂ ਨੇ ਅਪਣੇ ਸੰਬੋਧਨ ‘ਚ ਕਿਹਾ, ਕਿ ਅੱਜਕੱਲ੍ਹ ਦੇ ਚੱਲਦੇ ਦੌਰ ਅੰਦਰ ਦੇਸ਼ ਦੀ ਆਮ ਜਨਤਾ ਮਹਿੰਗਈ ਦੀ ਮਾਰ ਅੰਦਰ ਅਪਣਾ ਜੀਵਨ ਨਿਰਵਾਹ ਕਰਨ ‘ਚ ਦਿਨਭਰ ਦਿਨ ਨਵੇਂ ਤੋਂ ਨਵੇਂ ਪੈ ਰਹੇ ਬੋਝ ਕਾਰਨ ਦੱਬਕੇ ਰਹਿ ਗਈ ਹੈ। ਪਟਰੋਲ , ਡੀਜਲ, ਰਸੋਈ ਗੈਸ, ਆਦਿ ਰੋਜ਼ਾਨਾ ਘਰਾਂ ‘ਚ ਵਰਤੋਂ ਹੋਣ ਵਾਲੀਆਂ ਚੀਜ਼ਾਂ ਦੇ ਭਾਅ ਵੱਧੇਰੇ ਵੱਧਣ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਇਨ੍ਹਾਂ ਵੱਧ ਰਹੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਨਿਜਾਤ ਦਿਵਾਉਣ ਨੂੰ ਲੈਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਨਵਨੀਤ ਅੇੈਰੀ ( ਨੀਤਾ ) ਵਾਇਸ਼ ਪ੍ਰਧਾਨ ਪਵਨ ਗਿੱਲ, ਕੌਂਸਲਰ ਹੇਮੰਤ ਸਰਮਾ, ਕੌਂਸਲਰ ਅਮਰਜੀਤ, ਸਮਾਜ ਸੇਵਕ ਗੋਰਵ ਜੈਨ, ਸਮਾਜ ਸੇਵਕ ਸੁਨੀਲ ਮਹਾਜਨ ( ਬੱਗਾ ) ਸਾਬਕਾ ਅੇੈਮ.ਸੀ ਬਲਵਿੰਦਰ ਕੁਮਾਰ ( ਬੀ.ਕੇ ) ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਹਰੀਸ਼ ਸਰਮਾ, ਰਜਿੰਦਰ ਸਹੌਤਾ ( ਕਾਕੂ ) ਸਾਹਿਲ ਸਰਮਾ, ਆਦਿ ਹਾਜ਼ਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮੋਦੀ ਸਰਕਾਰ ਦੇ ਖਿਲਾਫ਼ ਵੱਧ ਰਹੀਆਂ ਪਟਰੋਲ, ਡੀਜਲ, ਰਸੋਈ ਗੈਸ ਆਦਿ ਚੀਜ਼ਾਂ ਦੀਆਂ ਕੀਮਤਾਂ ਨੂੰ ਲੈਕੇ ਕੀਤਾ ਰੋਸ਼ ਪ੍ਰਦਰਸ਼ਨ।ਮ
Leave a review
Reviews (0)
This article doesn't have any reviews yet.