ਪਾਰਾ ਇਕਦਮ ਡਿੱਗਣ ਨਾਲ ਲੁਕ ਤੇ ਬਜਰੀ ਨਾਲ ਸੜਕ ਬਣਾਉਣ ਦਾ ਕੰਮ ਠੱਪ ਹੋਣਾ ਤੈਅ ਹੈ। ਸ਼ਨਿੱਚਰਵਾਰ ਨੂੰ ਵਧ ਤੋਂ ਵਧ ਪਾਰਾ 16 ਡਿਗਰੀ ਤਕ ਡਿੱਗ ਚੁੱਕਾ ਹੈ। ਅਜਿਹੇ ‘ਚ ਹਾਟ ਮਿਕਸਿੰਗ ਪਲਾਂਟ ਬੰਦ ਹੋਣ ਦੇ ਹਾਲਾਤ ਬਣ ਗਏ ਹਨ। ਹਾਲਾਂਕਿ, ਨਗਰ ਨਿਗਮ ਨੂੰ ਉਮੀਦ ਹੈ ਕਿ ਮੰਗਲਵਾਰ ਤੋਂ ਮੌਸਮ ‘ਚ ਸਾਫ ਹੋ ਜਾਵੇਗਾ ਤੇ ਸੜਕ ਬਣਾਉਣ ਲਈ ਇਕ ਹਫ਼ਤੇ ਦਾ ਸਮਾਂ ਮਿਲ ਜਾਵੇਗਾ। ਇਸ ਇਕ ਹਫ਼ਤੇ ‘ਚ ਨਗਰ ਨਿਗਮ ਲਈ 100 ਸੜਕਾਂ ਨੂੰ ਬਣਾਉਣਾ ਸੰਭਵ ਨਹੀਂ ਹੈ। ਉਥੇ ਸਰਫੇਸ ਵਾਟਰ ਪ੍ਰਰਾਜੈਕਟ ਲਈ ਜਿਨ੍ਹਾਂ ਸੜਕਾਂ ਨੂੰ ਪੁੱਟਿਆ ਗਿਆ ਹੈ ਉਨ੍ਹਾਂ ਨੂੰ ਬਣਾਉਣ ਤਾਂ ਹੁਣ ਸਿਆਲਾਂ ਤੋਂ ਬਾਅਦ ਹੀ ਸੰਭਵ ਹੈ। ਨਗਰ ਨਿਗਮ ਨੇ ਪੁੱਟੀਆਂ ਜਿਹੜੀਆਂ ਸੜਕਾਂ ਨੂੰ ਬਣਾਇਆ ਹੈ ਉਨ੍ਹਾਂ ਦਾ ਮਿਆਰ ਤੇ ਬੇਸ ਵਰਕ ਨੂੰ ਲੈ ਕੇ ਮੁਸੀਬਤ ਖੜ੍ਹੀ ਹੋ ਗਈ ਹੈ। ਇਕ ਦਿਨ ਪਹਿਲਾਂ ਹੀ ਬੀਐੱਸਐੱਫ ਚੌਕ ਤੋਂ ਲਾਡੋਵਾਲੀ ਰੋਡ ਬਣਾਉਣ ਦੇ 10 ਦਿਨ ‘ਚ ਹੀ ਸੜਕ ਧਸਣ ਦਾ ਮਾਮਲਾ ਸਾਹਮਣੇ ਆ ਗਿਆ ਹੈ। ਇਸ ਸੜਕ ‘ਤੇ ਕਰੀਬ ਇਕ ਕਰੋੜ ਰੁਪਏ ਖ਼ਰਚੇ ਗਏ ਹਨ। ਅਜਿਹੇ ‘ਚ ਸੜਕਾਂ ਦੇ ਮਿਆਰ ਨੂੰ ਲੈ ਕੇ ਚੁਫੇਰਿਓਂ ਆਲੋਚਨਾ ਝੱਲ ਰਹੇ ਨਗਰ ਨਿਗਮ ਲਈ ਨਵੀਆਂ ਸੜਕਾਂ ਬਣਾਉਣ ‘ਤੇ ਪੈਸਾ ਵਹਾਉਣਾ ਮੁਸ਼ਕਲ ਹੋ ਜਾਵੇਗਾ। ਨਿਗਮ ਦੇ ਲੁਕ ਤੇ ਬਜਰੀ ਦੇ ਕਰੀਬ 50 ਕੰਮ ਪਹਿਲਾਂ ਪੈਂਡਿੰਗ ਚੱਲ ਰਹੇ ਹਨ ਤੇ ਕਰੀਬ 50 ਕੰਮ ਨਿਗਮ ਦੀ ਐੱਫਐਂਡਸੀਸੀ ਬੈਠਕਾਂ ‘ਚ ਇਕ ਮਹੀਨੇ ਦੌਰਾਨ ਪਾਸ ਕੀਤੇ ਗਏ ਹਨ। ਠੇਕੇਦਾਰਾਂ ਨੂੰ ਵਰਕ ਆਰਡਰ ਜਾਰੀ ਕਰਕੇ ਵਿਧਾਇਕ ਉਦਘਾਟਨ ਤਾਂ ਕਰ ਦੇਣਗੇ ਪਰ ਬਣਾਉਣ ਹੁਣ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸੰਭਵ ਹੈ। ਨਗਰ ਨਿਗਮ ਦੇ ਐੱਸਈ ਰਜਨੀਸ਼ ਡੋਗਰਾ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਮੌਸਮ ਸਾਫ ਰਿਹਾ ਤਾਂ ਕੁਝ ਸੜਕਾਂ ਬਣਾਉਣਾ ਚੋਣਾਂ ਤੋਂ ਪਹਿਲਾਂ ਆਖਰੀ ਮੌਕਾ ਰਹੇਗਾ। ਇਸ ਤੋਂ ਬਾਅਦ ਹਾਟ ਮਿਕਸਿੰਗ ਪਲਾਂਟ ਬੰਦ ਹੋਣਾ ਤੈਅ ਹੀ ਹੈ।
ਕਾਂਗਰਸੀ ਵਿਧਾਇਕਾਂ ਦੀ ਵਧੇਗੀ ਮੁਸ਼ਕਲ
ਸੜਕ ਬਣੇ ਜਾਂ ਨਾ ਬਣੇ ਕਾਂਗਰਸੀ ਵਿਧਾਇਕਾਂ ਦੀ ਮੁਸ਼ਕਲ ਵਧਣੀ ਤੈਅ ਹੈ। ਦੋਵੇਂ ਹੀ ਤਰੀਕਿਆਂ ‘ਚ ਕਾਂਗਰਸੀ ਉਮੀਦਵਾਰਾਂ ਨੂੰ ਚੋਣਾਂ ‘ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਸੜਕਾਂ ਬਣਾਈਆਂ ਜਾਂਦੀਆਂ ਹਨ ਤਾਂ ਮਿਆਰ ਨੂੰ ਲੈ ਕੇ ਸਵਾਲ ਉੱਠਣਗੇ ਜੇ ਸੜਕਾਂ ਨਹੀਂ ਬਣੀਆਂ ਤਾਂ ਜਨਤਾ ਹੀ ਨਾਰਾਜ਼ਗੀ ਝੱਲਣੀ ਪਵੇਗੀ। ਬਣਾਉਣ ਤੋਂ ਪਹਿਲਾਂ ਫੰਡ ਦਾ ਵੀ ਨੁਕਸਾਨ ਹੋਵੇਗਾ। ਨਗਰ ਨਿਗਮ ‘ਤੇ ਵਿਧਾਇਕਾਂ ਦਾ ਦਬਾਅ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੰਮ ਕੀਤੇ ਜਾਣਗੇ। ਨਿਗਮ ਇਕ ਹਫ਼ਤੇ ਬਾਅਦ ਸਿਰਫ ਕੰਕਰੀਟ ਦੀਆਂ ਸੜਕਾਂ ‘ਤੇ ਵੀ ਫੋਕਸ ਕਰੇਗਾ ਤਾਂ ਕਿ ਕਾਲੋਨੀਆਂ ‘ਚ ਲੋਕਾਂ ਨੂੰ ਰਾਹਤ ਦੇ ਕੇ ਕਾਂਗਰਸ ਪ੍ਰਤੀ ਨਾਰਾਜ਼ਗੀ ਘੱਟ ਕੀਤੀ ਜਾ ਸਕੇ।
ਕਪੂਰਥਲਾ ਰੋਡ ਸਮੇਤ ਕਈ ਸੜਕਾਂ ‘ਤੇ ਲੋਕ ਚਾਰ ਮਹੀਨੇ ਹੋਣ ਝੱਲਣਗੇ ਪਰੇਸ਼ਾਨੀ
ਨਗਰ ਨਿਗਮ ਦੇ ਠੇਕੇਦਾਰਾਂ ਕੋਲ ਅਜਿਹੀ ਮਸ਼ੀਨਰੀ ਨਹੀਂ ਹੈ ਜੋ ਪੁੱਟੀ ਗਈ ਸੜਕ ਦੀ ਕੰਪੈਕਸ਼ਨ ਕਰ ਕੇ ਬੇਸ ਨੂੰ ਮਜ਼ਬੂਤ ਕਰ ਸਕਣ। ਐੱਲਐਂਡਟੀ ਕੰਪਨੀ ਕੋਲ ਛੋਟੇ ਰੋਡ ਰੋਲਰ ਹਨ ਤੇ ਉਹ ਆਪਣਾ ਕੰਮ ਕਰ ਰਹੀ ਹੈ ਪਰ ਜਦੋਂ ਨਿਗਮ ਠੇਕੇਦਾਰਾਂ ਦੀ ਸੜਕ ਬਣਾਉਣ ਦੀ ਵਾਰੀ ਆਉਂਦੀ ਹੈ ਤਾਂ ਪੁੱਟੇ ਗਏ ਟ੍ਰੈਂਚ ‘ਤੇ ਨਵੇਂ ਬੇਸਵਰਕ ਨੂੰ ਮਜ਼ਬੂਤ ਕਰਨ ਦੀ ਮਸ਼ੀਨਰੀ ਨਾ ਹੋਣ ਨਾਲ ਸੜਕਾਂ ਦੇ ਧਸਣ ਦੇ ਮਾਮਲੇ ਵਧ ਰਹੇ ਹਨ। ਇਸੇ ਵਜ੍ਹਾ ਨਾਲ ਬੀਐੱਸਐੱਫ ਚੌਕ ਤੋਂ ਲਾਡੋਵਾਲੀ ਰੋਡ ਧਸ ਗਈ ਜਦਕਿ ਇਸ ਤੋਂ ਪਹਿਲਾਂ ਬਰਸਾਤੀ ਸੀਵਰੇਜ ਕਾਰਨ ਪੁੱਟੀ ਗਈ ਪ੍ਰਰੀਤ ਨਗਰ-ਸੋਢਲ ਸੋਢਲ ਰੋਡ ਵੀ ਕਈ ਥਾਵਾਂ ਤੋਂ ਧਸ ਚੁੱਕੀ ਹੈ। ਨਗਰ ਨਿਗਮ ਨੇ ਸ਼ਿਵ ਨਗਰ, ਗਾਜ਼ੀ-ਗੁੱਲਾ ਸਮੇਤ ਕਈ ਜਗ੍ਹਾ ਸੜਕਾਂ ਬਣਾ ਦਿੱਤੀਆਂ ਹਨ ਪਰ ਇਨ੍ਹਾਂ ‘ਤੇ ਵੀ ਧਸਣ ਦਾ ਖ਼ਤਰਾ ਮੰਡਰਾਉਂਦਾ ਰਹੇਗਾ। ਸਭ ਤੋਂ ਜ਼ਿਆਦਾ ਮੁਸੀਬਤ ਨਕੋਦਰ ਰੋਡ, ਕਪੂਰਥਲਾ ਰੋਡ ਤੇ ਰਾਮਾ ਮੰਡੀ ਤੋਂ ਿਢੱਲਵਾਂ ਰੋਡ ‘ਤੇ ਰਹੇਗੀ। ਇਨ੍ਹਾਂ ਸੜਕਾਂ ਨੂੰ ਸਰਫੇਸ ਵਾਟਰ ਪ੍ਰਰਾਜੈਕਟ ਲਈ ਹੀ ਪੁੱਟਿਆ ਗਿਆ ਹੈ ਪਰ ਬਣਾਉਣਾ ਹੁਣ ਚੋਣਾਂ ਤੋਂ ਬਾਅਦ ਹੀ ਸੰਭਵ ਹੈ। ਅਜਿਹੇ ‘ਚ ਸ਼ਹਿਰ ਦੀਆਂ ਇਨ੍ਹਾਂ ਤਿੰਨ ਮੁੱਖ ਸੜਕਾਂ ‘ਤੇ ਕਾਂਗਰਸ ਦੀ ਚੋਣਾਂ ਦੀ ਗੱਡੀ ਦੌੜਨੀ ਸੌਖੀ ਨਹੀਂ ਰਹੇਗੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਠੰਢ ਨੇ ਛੇੜੀ ਵਿਕਾਸ ਨੂੰ ‘ਕੰਬਣੀ’ ਸੜਕਾਂ ਬਣਨ ਲਈ ਕਰਨਾ ਪੈ ਸਕਦੈ ਲੰਮਾ ਇੰਤਜ਼ਾਰਠ
Leave a review
Reviews (0)
This article doesn't have any reviews yet.