ਕੱਲ ਬਾਅਦ ਦੁਪਹਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਕੋਦਰ ਵਿਖੇ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ ਤੇ ਡੇਰਾ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਪਹੁੰਚੇ। ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਸੀ.ਐੱਮ.ਪੰਜਬ ਦਾ ਸਵਾਗਤ ਡੇਰੇ ਦੀ ਪ੍ਰਬੰਧਕ ਕਮੇਟੀ ਤੇ ਕਾਂਗਰਸ ਦੇ ਨਕੋਦਰ ਤੋਂ ਹਲਕਾ ਇੰਚਾਰਜ ਅਮਰਜੀਤ ਸਿੰਘ ਸਮਰਾ, ਸ਼ਾਹਕੋਟ ਤੋਂ ਐਮ.ਐਲ.ਏ ਲਾਡੀ ਸ਼ੇਰੋਵਾਲੀਆ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਟਾਹਲੀ, ਡੇਰੇ ਦੇ ਕਮੇਟੀ ਪ੍ਰਧਾਨ ਪਵਨ ਗਿੱਲ ਤੇ ਹਲਕੇ ਦੇ ਹੋਰ ਆਗੂਆ ਵੱਲੋਂ ਗੁਲਦਸਤੇ ਭੇਟ ਕਰ ਕੇ ਕੀਤਾ। ਇਸ ਮੋਕੇ ਸੀ.ਐੱਮ ਚਰਨਜੀਤ ਸਿੰਘ ਚੰਨੀ ਨੇ ਡੇਰੇ ਦੇ ਮੁੱਖ ਦੁਆਰ, ਬਾਪੂ ਲਾਲ ਬਾਦਸ਼ਾਹ ਜੀ ਅਰਾਮ ਸਥਾਨ ਤੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਡੇਰੇ ਤੇ ਸਾਈ ਹੰਸਰਾਜ ਹੰਸ ਨਾਲ ਵੀ ਉਨ੍ਹਾਂ ਨੇ ਮੁਲਕਾਤ ਕੀਤੀ। ਚਰਨਜੀਤ ਚੰਨੀ ਡੇਰੇ ਤੇ ਪਹੁੰਚੀ ਸੰਗਤ ਨੂੰ ਵੀ ਮਿਲੇ ਤੇ ਉਹ ਪਬਲਿਕ ਨਾਲ ਗੱਲ-ਬਾਤ ਵੀ ਕਰਦੇ ਨਜ਼ਰ ਆਏ। ਨਗਰ ਕੌਂਸਲ ਨਕੋਦਰ ਵੱਲੋਂ ਕਾਂਗਰਸ ਦੇ ਹਲਕਾ ਇੰਚਾਰਜ ਅਮਰਜੀਤ ਸਿੰਘ ਸਮਰਾ ਤੇ ਪ੍ਰਧਾਨ ਰਵਨੀਤ ਐਰੀ ਨੀਤਾ ਦੀ ਅਗਵਾਈ 'ਚ ਕੌਂਸਲ ਦੇ ਹੋਰ ਮੈਂਬਰ ਤੇ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਨਕੋਦਰ ਦੇ ਵਿਕਾਸ ਕਾਰਜਾਂ ਲਈ ਮੰਗ ਪੱਤਰ ਦਿੱਤਾ ਤੇ ਮੁੱਖ ਮੰਤਰੀ ਪੰਜਾਬ ਦਾ ਨਕੋਦਰ ਆਉਣ ਤੇ ਨਗਰ ਕੌਂਸਲ ਵੱਲੋਂ ਸਨਮਾਨਿਤ ਵੀ ਕੀਤਾ।ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਕੋਦਰ ਫੇਰੀ ਮੌਕੇ ਮੁਲਾਕਾਤ ਕੀਤੀ ਹੈ। ਯੂਨੀਅਨ ਦੇ ਆਗੂਆਂ ਮੁਤਾਬਕ ਇਸ ਦੌਰਾਨ ਪਹਿਲਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੇ ਭਖਦੀਆਂ ਮੰਗਾਂ ਨੂੰ ਹੱਲ ਕਰਨ ਦੇ ਨਾਲ-ਨਾਲ ਮਹਿਤਪੁਰ ਤੋਂ ਸ਼ਾਹਕੋਟ ਨੂੰ ਕਿਸਾਨਾਂ ਤੇ ਐੱਸਸੀ ਪਰਿਵਾਰਾਂ ਦਾ ਉਜਾੜਾ ਕਰ ਕੇ ਪਿੰਡ ਊਧੋਵਾਲ ਨੇੜੇ ਤੋਂ ਕੱਢੇ ਜਾ ਰਹੇ ਬਾਈਪਾਸ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮੁੱਖ ਮੰਤਰੀ ਚੰਨੀ ਨੇ ਲਿਆ ਨਕੋਦਰ ਬਾਪੂ ਲਾਲ ਬਾਦਸ਼ਾਹ ਤੇ ਬਾਬਾ ਮੁਰਾਦ ਸ਼ਾਹ ਦੇ ਡੇਰੇ ਤੋਂ ਆਸ਼ੀਰਵਾਦਮ
Leave a review
Reviews (0)
This article doesn't have any reviews yet.