ਖ਼ਰੀਦਦਾਰੀ ਕਰ ਕੇ ਘਰ ਪਰਤ ਰਹੀ ਬਜ਼ੁਰਗ ਅੌਰਤ ਨੂੰ ਨਿਸ਼ਾਨਾ ਬਣਾਉਂਦਿਆਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਕੋਲੋਂ 12 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ। ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਬੀਆਰਐੱਸ ਨਗਰ ਦੀ ਰਹਿਣ ਵਾਲੀ ਸ਼ਸ਼ੀ ਬਾਲਾ ਦੇ ਬਿਆਨਾਂ ‘ਤੇ ਅਣਪਛਾਤੇ ਬਦਮਾਸ਼ਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ਸ਼ੀ ਬਾਲਾ ਨੇ ਦੱਸਿਆ ਕਿ ਸਮਰਾਲਾ ਚੌਂਕ ਇਲਾਕੇ ਵਿੱਚ ਉਹ ਕੁਝ ਜ਼ਰੂਰੀ ਸਾਮਾਨ ਦੀ ਖਰੀਦਣ ਲਈ ਗਈ ਸੀ। ਦੁਪਹਿਰ 2 ਵਜੇ ਦੇ ਕਰੀਬ ਜਦ ਉਹ ਬੰਬ ਟਾਇਰ ਸੁੰਦਰ ਨਗਰ ਨੇੜੇ ਸੜਕ ਕਰਾਸ ਕਰਨ ਲੱਗੇ ਤਾਂ ਜਲੰਧਰ ਬਾਈਪਾਸ ਵਾਲੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਨਾਂ੍ਹ ਦਾ ਪਰਸ ਝਪਟ ਲਿਆ। ਬਜ਼ੁਰਗ ਅੌਰਤ ਦੇ ਮੁਤਾਬਕ ਪਰਸ ਵਿੱਚ ਵੀਵੋ ਦਾ ਮੋਬਾਈਲ ਅਤੇ 12 ਹਜ਼ਾਰ ਰੁਪਏ ਦੀ ਨਕਦੀ ਸਮੇਤ ਕੁਝ ਜ਼ਰੂਰੀ ਕਾਗਜ਼ਾਤ ਸਨ। ਤਫਤੀਸ਼ੀ ਅਫਸਰ ਜੋਗਿੰਦਰ ਪਾਲ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਕੇ ਸੀਸੀਟੀਵੀ ਫੁਟੇਜ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਬਜ਼ੁਰਗ ਅੌਰਤ ਕੋਲੋਂ ਲੁੱਟੀ ਨਗਦੀਮ
Leave a review
Reviews (0)
This article doesn't have any reviews yet.