ਸਥਾਨਕ ਵਾਰਡ ਨੰ: 15 ‘ਚ ਰਹਿ ਰਹੇ ਭੁਪਿੰਦਰ ਸਿੰਘ ਧੀਮਾਨ ਸਮਾਜ ਸੇਵਕ ਵੱਲੋਂ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ ਕੈਂਪ ਦਾ ਆਯੋਜਨ ਕਰਕੇ 2 ਅੇੈਲ.ਈ.ਡੀ. ਬਲੱਬ ਹਰ ਇੱਕ ਪਰਿਵਾਰ ਨੂੰ ਫ੍ਰੀ ਦਿੱਤੇ ਜਾਣਗੇ। ਇਸ ਕੈਂਪ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਧੀਮਾਨ ਨੇ ਕਿਹਾ, ਕਿ ਸਰਕਾਰ ਵੱਲੋਂ ਅੇੈਸ.ਸੀ./ ਬੀ.ਸੀ.ਅਤੇ ਜਨਰਲ ਕੈਟਾਗਿਰੀ ਦੇ ਅਧੀਨ ਪਰਿਵਾਰਾਂ ਨੂੰ ਕਿਫਾਇਤੀ ਰੇਟ ਤੇ ਹਰ ਇੱਕ ਪਰਿਵਾਰ ਨੂੰ ਦੋ ਦੋ ਐਲ.ਈ.ਡੀ. ਬਲੱਬ ਦੇਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਯੋਜਨਾ ਦੇ ਅਧੀਨ 23 ਜੂਨ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪ੍ਰੀਤ ਇੰਜਨੀਅਰਿੰਗ ਵਰਕਸ, ਕਪੂਰਥਲਾ ਰੋਡ ਨਜਦੀਕ ਦੱਖਣੀ ਗੇਟ ਨਕੋਦਰ ਵਿਖੇ ਐਲ.ਈ.ਡੀ. ਬਲੱਬ ਫ੍ਰੀ ਵੰਡਣ ਦਾ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਚ ਲੋਕਾਂ ਨੂੰ ਮੁਫਤ ਐਲ.ਈ.ਡੀ. ਬਲੱਬ ਦਿੱਤੇ ਜਾਣਗੇ ਅਤੇ ਜੋ ਸਰਕਾਰੀ ਰੇਟ ਬਲੱਬ ਦੇ ਨਿਰਧਾਰਤ ਸਰਕਾਰ ਵੱਲੋਂ ਕੀਤੇ ਗਏ ਹਨ, 23-06-2021ਨੂੰ ਇਸ ਲਗਾਏ ਗਏ ਕੈੰਪ ‘ਚ ਜਿੰਨੇ ਅੇੈਲ.ਈ.ਡੀ. ਬਲੱਬ ਵੰਡੇ ਜਾਣਗੇ ਉਹਨਾਂ ਸਾਰੇ ਬਲੱਬਾ ਦੀ ਬਣਦੀ ਰਕਮ ਉਹ ਖੁੱਦ PSPCL ਨੂੰ ਅਦਾ ਕਰਨਗੇ ਅਤੇ ਲੋਕਾਂ ਨੂੰ ਮੁਫਤ ਵਿੱਚ ਐਲ.ਈ.ਡੀ. ਬਲੱਬ ਉਨ੍ਹਾਂ ਵੱਲੋਂ ਦਿੱਤੇ ਜਾਣਗੇ। ਸਮਾਜ ਸੇਵਕ ਭੁਪਿੰਦਰ ਸਿੰਘ ਧੀਮਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਬਿਜਲੀ ਦਾ ਬਿੱਲ ਅਤੇ ਅਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਜਰੂਰ ਆਓ, ਹਰ ਇਕ ਬਿਜਲੀ ਦੇ ਬਿੱਲ ਤੇ 2 ਐਲ.ਈ.ਡੀ. ਬਲੱਬ ਮੁਫਤ ਪਾਓ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸਮਾਜ ਸੇਵਕ ਭੁਪਿੰਦਰ ਸਿੰਘ ਧੀਮਾਨ ਵੱਲੋਂ ਵਿਸ਼ੇਸ ਕੈੰਪ 23 ਜੂਨ ਨੂੰ ਲਗਾਕੇ ਆਮ ਲੋਕਾਂ ਨੂੰ ਅੇੈਲ.ਈ. ਡੀ. ਬਲੱਬ ਫ੍ਰੀ ਦਿੱਤੇ ਜਾਣਗੇ।ਸ
Leave a review
Reviews (0)
This article doesn't have any reviews yet.