ਕਰੋਨਾ ਮਾਹਾਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਆਏ ਦਿਨ ਨਵੇਂ ਨਵੇਂ ਤਰੀਕੇ ਨਾਲ ਕੀਤੇ ਜਾ ਰਹੇ ਗਲਤ ਫੈਸਲਿਆ ਦੀ ਅਲੋਚਨਾਂ ਕਰਦਿਆਂ ਮਲਕੀਤ ਚੁੰਬਰ ਸਾਬਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਨੇ ਕਿਹਾ ਕਿ ਸਰਕਾਰ ਦੇ ਬਿਨਾਂ ਸੋਚੇ ਸਮਝੇ ਲੈਏ ਫੈਸਲਿਆਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਸਰਕਾਰ ਦੇ ਬਿਨਾਂ ਸੋਚੇ ਸਮਝੇ ਲੲੇ ਫੈਸਲੇ ਲੋਕਾਂ ਲਈ ਮੁਸੀਬਤ ਬਣ ਰਹੇ ਹਨ।

ਦੁਕਾਨਾ ਬੰਦ ਲੋਕ ਬਜ਼ਾਰਾਂ ਵਿੱਚ ਸਕੂਲ ਬੰਦ ਬੱਚੇ ਘਰ ਟੀਚਰ ਸਕੂਲ ਵਿੱਚ ਕਰੋਨਾ ਰੋਕਣ ਲਈ ਸਰਕਾਰ ਦਾਵੇ ਵੱਡੇ ਵੱਡੇ ਬੈਂਕਾਂ ਦੇ ਸਾਹਮਣੇ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਸ਼ਹਿਰਾਂ ਦੇ ਕਮੇਟੀ ਪ੍ਰਧਾਨ ਬਣਾਉਣ ਲਈ ਸਰਕਾਰ ਦੇ ਮੰਤਰੀਆਂ MLA ਲੋਕਲ ਲੀਡਰਾਂ ਦਾ ਇੱਕਠ ਚਾਰ ਪੰਜ ਸੋ ਵੀ ਹੋ ਜਾਵੇ ਤਾਂ ਪੰਜਾਬ ਪੁਲਿਸ ਦੇ ਆਲਾ ਅਫਸਰ ਉਹਨਾਂ ਦੀ ਜੀ ਹਜ਼ੂਰੀ ਕਰਦੇ ਨਜ਼ਰ ਆਉਂਦੇ ਹਨ ਗਰੀਬ ਦਿਹਾੜੀ ਦਾਰ ਕੰਮ ਤੋਂ ਆਉਂਦੇ ਸਮੇਂ ਦੋ ਤਿੰਨ ਜਣੇ ਕਿਤੇ ਮੋਟਰਸਾਈਕਲ ਸਕੂਟਰ ਤੇ ਬੈਠੇ ਹੋਣ ਤਾਂ ਉਹਨਾਂ ਨਾਲ ਇਸ ਤਰ੍ਹਾਂ ਪੇਸ਼ ਆਇਆ ਜਾਂਦਾ ਜਿਸ ਤਰ੍ਹਾਂ ਉਹ ਕਿਤੇ ਪਾਕਿਸਤਾਨ ਦਾ ਬਾਡਰ ਲੰਘ ਕੇ ਆਏਂ ਹੋਣ ਕੈਪਟਨ ਸਰਕਾਰ ਕੋਲ ਇਹ ਅਧਿਕਾਰ ਨਹੀਂ ਰਹਿ ਜਾਂਦਾ ਕਿ ਉਹ ਲੋਕਾਂ ਨੂੰ ਕਹਿਣ ਕਿ ਕਰੋਨਾ ਮਾਹਾਮਾਰੀ ਦੇ ਚੱਲਦਿਆਂ ਲੋਕ ਕਨੂੰਨ ਦੀ ਪਾਲਣਾ ਕਰਨ ਜੇਕਰ ਉਹਨਾਂ ਦੇ ਮੰਤਰੀ MLA ਲੋਕਲ ਲੀਡਰ ਉਹਨਾਂ ਦੀ ਕਹੀ ਗੱਲ ਨੂੰ ਨਹੀਂ ਮੰਨਦੇ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਸ ਲੀਡਰ ਦੇ ਵਰਕਰ ਹੀ ਉਸ ਦੀ ਗੱਲ ਨਾ ਮੰਨਣ ਤਾ ਉਹ ਕੈਪਟਨ ਕਾਹਦਾ ਮੋਤ ਹੋਣ ਤੇ 10 ਬੰਦੇ ਵਿਆਹ ਤੇ 10 ਬੰਦੇ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਚਾਰ ਪੰਜ ਸੋ ਬੰਦਾ ਲੋਕ ਗੱਡੀ ਵਿੱਚ ਦੋ ਬੰਦੇ ਬੈਠਣ ਕਾਂਗਰਸੀ ਭਰ ਭਰ ਗੱਡੀਆਂ ਕਨੂੰਨ ਵੱਖ ਵੱਖ ਕਿਉਂ ਹੈ ਕਹਿਣ ਨੂੰ ਤਾਂ ਕਨੂੰਨ ਸਭ ਲਈ ਬਰਾਬਰ ਹੈ ਪਰ ਇਥੇ ਤਾਂ ਕਾਂਗਰਸੀਆਂ ਲੲੀ ਵੱਖ ਕਨੂੰਨ ਅਤੇ ਆਮ ਲੋਕਾਂ ਲਈ ਕਨੂੰਨ ਵੱਖ-ਵੱਖ ਨਜ਼ਰ ਆਉਂਦਾ ਮੈਂ ਸਰਕਾਰ ਦੇ ਤਾਨਾਸ਼ਾਹੀ ਫੈਸਲਿਆਂ ਦੀ ਨਿਖੇਧੀ ਕਰਦਾਂ