ਜਦੋਂ ਕਰੋਨਾ ਦਾ ਨਾਮ ਜ਼ਹਿਨ ਵਿੱਚ ਆਉਂਦਾ ਹੈ ਤਾਂ ਲੋਕਡਾਉਨ ਦੌਰਾਨ ਬੀਤੇ ਸਾਲ 2020 ਦਾ ਓਹ ਸਮਾਂ ਯਾਦ ਆ ਜਾਂਦਾ ਹੈ ਜਦੋਂ ਕੈਦ ਕੀਤੇ ਜੰਗਲੀ ਜੀਵਾਂ ਵਰਗੀ ਹਾਲਤ ਹੋ ਗਈ ਸੀ, ਭਾਵੇਂ ਹਾਲਾਤ ਅਨੁਕੂਲ ਨਹੀਂ ਸਨ ਫੇਰ ਵੀ ਇੱਕ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਅਸੀਂ ਬਾਹਰ ਨਿਕਲਾਂਗੇ ਤੇ ਦੋਬਾਰਾ ਆਪਣੇ ਕਾਰੋਬਾਰ ਵਿਚ ਜੁੱਟ ਜਾਵਾਂਗੇ। ਸਰਕਾਰ ਨੇ ਥੋੜਾ ਥੋੜਾ ਕਰਕੇ ਤਾਲਾਬੰਦੀ ਤੋਂ ਜਿੱਦਾਂ ਹੀ ਰਾਹਤ ਦੇਣੀ ਸ਼ੁਰੂ ਕੀਤੀ ਅਸੀ ਕਰੋਨਾ ਪ੍ਰਤੀ ਆਪਣੇ ਡਰ ਤੋਂ ਜਿਵੇ ਮੁਕਤੀ ਜਿਹੀ ਪਾਉਣ ਲੱਗ ਗਏ। ਜਿਵੇ ਕਿਵੇਂ ਲੋਕਾਂ ਨੇ ਆਪਣੇ ਕਾਰੋਬਾਰ ਨੂੰ ਲੀਹ ਤੇ ਲਿਆਉਣ ਲਈ ਮੁਸ਼ੱਕਤ ਕਰਨੀ ਸ਼ੁਰੂ ਕਰ ਦਿੱਤੀ। ਪਰ ਸਮੇਂ ਦੀ ਨਜਾਕਤ ਦੇਖੀਏ ਤਾਂ ਨਾ ਤਾਂ ਹੁਣ ਗਾਹਕੀ ਪਹਿਲਾਂ ਜਿਹੀ ਰਹੀ ਤੇ ਨਾ ਹੀ ਬਜ਼ਾਰਾਂ ਵਿੱਚ ਰੌਣਕ। ਦੁਕਾਨਦਾਰਾਂ, ਵਾਪਰੀਆਂ, ਕਾਰੋਬਾਰੀਆਂ ਨੂੰ ਕੁੱਝ ਸਮਝ ਨਹੀਂ ਆ ਰਹੀ ਸੀ ਕਿ ਆਖਿਰ ਅਜਿਹਾ ਕਿਉੰ ਹੋ ਰਿਹਾ ਹੈ ਜਾਂ ਇਹ ਸਭ ਕਦੋਂ ਸਹੀ ਹੋਵੇਗਾ। ਅਜੇ ਕੰਮ ਕਾਰ ਲੀਹ ਤੇ ਵੀ ਨਹੀਂ ਆਏ ਸਨ ਕੀ ਕਰੋਨਾ ਨੇ ਫਿਰ ਵਾਰ ਕਰ ਦਿੱਤਾ। ਫੇਰ ਤੋਂ ਤਾਲਾਬੰਦੀ, ਮਾਸਕ, ਜ਼ੁਰਮਾਨੇ, ਕਰਫਿਊ ਵਗੈਰਾ ਸ਼ਬਦ ਆਲੇ ਦੁਆਲੇ ਗੂੰਝਣ ਲੱਗ ਗਏ। ਦੁਕਾਨਦਾਰ ਤਾਂ ਜਿਵੇ ਕਿਵੇਂ ਆਪਣਾ ਤੋਰੀ ਫੁਲਕਾ ਚਲਾਈ ਜਾ ਰਹੇ ਸਨ ਪਰ ਇਸ ਵਿਪਤਾ ਦਾ ਖ਼ਾਸਾ ਪ੍ਰਭਾਵ ਪਿਆ ਰੇਹੜੀ, ਖੋਖੇ ਅਤੇ ਛਾਬੜੀ ਵਾਲਿਆਂ ਨੂੰ, ਨਾ ਤਾਂ ਹੁਣ ਗਾਹਕ ਰਿਹਾ ਨਾ ਬੱਚਤ, ਉੱਤੋ ਆਏ ਦਿਨ ਵੱਧਦੀਆਂ ਕੀਮਤਾਂ ਨੇ ਸੱਭ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਅਜਿਹੇ ਹੀ ਹਾਲਾਤਾਂ ਦੀ ਮਾਰ ਵਿੱਚ ਰਗੜੇ ਗਏ ਦੋ ਵਿਅਕਤੀਆਂ ਦੀ ਗੱਲ ਕਰਦੇ ਹਾਂ, ਪਹਿਲਾਂ ਅੰਬੇਡਕਰ ਚੌਂਕ ਨਕੋਦਰ ਦੇ ਮਸ਼ਹੂਰ ਚਾਹ ਵਾਲਾ “ਪੰਮਾ ਟੀ ਸਟਾਲ” ਅਤੇ “ਬਿੱਲਾ ਪਕੌੜਿਆਂ ਵਾਲਾ”। ਇੱਕ ਦਿਨ ਅੰਬੇਡਕਰ ਚੌਂਕ ਨਕੋਦਰ ਗਿਆ ਤਾਂ ਸੋਚਿਆ ਚਾਹ ਪਕੌੜੇ ਸਕੇ ਜਾਣ ਤਾਂ ਦੇਖਿਆ ਨਾ ਤਾਂ ਚਾਹ ਦੀ ਦੁਕਾਨ ਲੱਗੀ ਸੀ ਤੇ ਨਾ ਪਕੌੜਿਆਂ ਦੀ, ਇਰਧ ਗਿਰਧ ਦੇਖਿਆ ਤਾਂ ਸਾਹਮਣੀ ਸੜਕ ਤੇ ਚਾਹ ਵਾਲਾ ਇੱਕ ਤਿੰਨ ਪਹੀਆ ਰੇਹੜੀ ਤੇ ਖਰਬੂਜ਼ੇ ਲਗਾਈ ਖੜ੍ਹਾ ਸੀ ਤੇ ਚੌਂਕ ਵਿਚਲੀ ਪ੍ਰਤਿਮਾ ਕੋਲ ਹੀ ਪਕੌੜਿਆਂ ਵਾਲਾ ਵੀ ਖਰਬੂਜ਼ੇ, ਕੇਲੇ, ਤਰਬੂਜ਼ ਦੀ ਰੇਹੜੀ ਲਾ ਕੇ ਖੜ੍ਹਾ ਸੀ, ਚਾਹ ਵਾਲੇ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਨਵੈਸਟਮੈਂਟ ਜ਼ਿਆਦਾ ਹੈ ਤੇ ਸੇਲ ਬਿਲਕੁਲ ਘੱਟ। ਬਹੁਤ ਔਖਾ ਹੋ ਗਿਆ ਹੈ। ਚਾਹ ਦਾ ਸਮਾਨ ਦਿਨੋ ਦਿਨ ਮਹਿੰਗਾ ਹੋ ਰਿਹਾ ਹੈ। ਧੱਕਾ ਤਾਂ ਉਸ ਦਿਨ ਲੱਗਾ ਜਿਸ ਦਿਨ 3 ਤੋ 4 ਸੌ ਦਾ ਖਰਚਾ ਕਰਕੇ ਸ਼ਾਮ ਤੱਕ ਕੇਵਲ 70 ਰੁਪਏ ਦੀ ਹੀ ਸੇਲ ਹੋਈ। ਮੰਨ ਟੁੱਟ ਗਿਆ ਉਧਾਰੀ ਸਿਰ ਚੜ੍ਹ ਗਈ ਤੇ ਦੂਜਾ ਕਦੇ 5 ਵਜੇ ਬੰਦ, ਕਦੇ 3 ਬੰਦ ਵਜੇ ਤੇ ਕਦੇ ਕਰਫਿਊ, ਗਾਹਕ ਤਾਂ ਕਿ ਆਉਣਾ ਉਲਟਾ ਨੁਕਸਾਨ ਹੋਣ ਲੱਗ ਗਿਆ ਤਾਂ ਇਹ ਸੋਚ ਕੇ ਫਰੂਟ ਵੇਚਣਾ ਸ਼ੁਰੂ ਕਰ ਦਿੱਤਾ ਅਖੀਰ ਤਾਲਾਬੰਦੀ ਵਿੱਚ ਮਾੜਾ ਮੋਟਾ ਕੰਮ ਚਲਦਾ ਰਹੇਗਾ ਕਿਉੰਕਿ ਸਬਜ਼ੀ ਫਰੂਟ ਨੂੰ ਵੇਚਣ ਦੀ ਇਜ਼ਾਜ਼ਤ ਸਰਕਾਰ ਦੇ ਹੀ ਦਿੰਦੀ ਹੈ। ਇਹੀ ਸ਼ਬਦ ਬਿੱਲਾ ਪਕੌੜਿਆਂ ਵਾਲੇ ਦੇ ਮੂੰਹੋ ਸੁਣਨ ਨੂੰ ਮਿਲੇ ਬਸ ਉਸਨੇ ਜਦੋ ਕਿਹਾ ਕਿ ਪੂਰਾ ਦਿਨ ਪਕੌੜਿਆਂ ਕੱਢ ਕੇ ਦੁਕਾਨ ਲਗਾ ਕੇ ਬੈਠਾ ਰਿਹਾ ਪਰ ਸ਼ਾਮ ਤੱਕ ਜੇਬ ਵਿੱਚ ਜਦ ਸਿਰਫ 10 ਰੁਪਏ ਹੀ ਪਏ ਤਾਂ.. ਇੰਨਾ ਕਹਿ ਕੇ ਉਹ ਚੁੱਪ ਜਿਹਾ ਹੋ ਗਿਆ। ਮੇਰਾ ਮੰਨ ਵੀ ਬਹੁਤ ਉਦਾਸ ਹੋ ਗਿਆ। ਮੇਰੇ ਜ਼ਹਿਨ ਵਿਚ ਸਰਕਾਰ ਦੀਆਂ ਕੁੱਝ ਨਿਕੰਮੀਆਂ ਯੋਜਨਾਵਾਂ ਤਾਂ ਘੁੰਮ ਹੀ ਰਹੀਆਂ ਸਨ ਪਰ ਇੱਕ ਸ਼ਿਕਵਾ ਵੀ ਵਾਰ ਵਾਰ ਘੁੰਮ ਰਿਹਾ ਸੀ। ਕੀ ਸਰਕਾਰ ਕੋਈ ਅਜਿਹੀ ਯੋਜਨਾ ਨਹੀਂ ਬਣਾ ਸਕਦੀ ਜਿਸ ਰਾਹੀਂ ਠੱਪ ਹੋ ਚੁੱਕੇ ਛੋਟੇ ਦੁਕਾਨਦਾਰਾਂ, ਰੇਹੜੀ ਵਗੈਰਾ ਵਾਲਿਆਂ ਨੂੰ ਗਾਹਕੀ ਵੀ ਮਿਲ ਸਕੇ। ਅਜਿਹਾ ਕੀਤਾ ਵੀ ਜਾ ਸਕਦਾ ਅਗਰ ਸਖ਼ਤੀ ਨਾਲ ਸਰਕਾਰ ਆਪਣੇ ਕਰਮਚਾਰੀਆਂ ਤੇ ਇੱਕ ਕਾਨੂੰਨ ਲਾਗੂ ਕਰੇ ਅਤੇ ਲੋਕਾਂ ਵਿੱਚ ਕੁੱਝ ਨਵੇਂ ਨਿਯਮ ਲਾਗੂ ਕਰੇ। ਉਹ ਨਿਯਮ ਤੇ ਪਾਬੰਦੀਆਂ ਕੀ ਹੋ ਸਕਦੀਆਂ ਨੇ ਇਸ ਬਾਰੇ ਗੱਲ ਕਦੇ ਫੇਰ ਕਰਾਂਗਾ। ਫਿਲਹਾਲ ਤਾਂ ਪਰਮਾਤਮਾ ਅੱਗੇ ਇਹੋ ਅਰਦਾਸ ਕੀਤੀ ਜਾ ਸਕਦੀ ਹੈ ਕਿ ਜਲਦ ਤੋਂ ਜਲਦ ਇਹ ਕਰੋਨਾ ਨਾਮਕ ਸੰਕਟ ਖ਼ਤਮ ਹੋਵੇ ਤੇ ਲੋਕਾਂ ਦਾ ਕਾਰੋਬਾਰ ਲੀਹ ਤੇ ਆਵੇ ਕਿਉਂਕਿ ਜੇਬ ਵਿੱਚ ਕਮਾਈ ਹੋਵੇਗੀ ਤਾਂ ਗਾਹਕ ਵੀ ਹੋਣਗੇ ਤੇ ਕਾਰੋਬਾਰ ਵੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਲੌਕਡਾਊਨ ਦੀ ਮਾਰ, ਕੰਗਾਲੀ ਦੀ ਕਗਾਰ, ਠੱਪ ਪਏ ਵਪਾਰ। ਸ਼ਹਿਰ ਨਕੋਦਰ ਦੇ ਦੋ ਮਸ਼ਹੂਰ ਬੰਦੇ ਬਦਲ ਗਏ ਕਾਰੋਬਾਰ।ਲ
Leave a review
Reviews (0)
This article doesn't have any reviews yet.