ਪੰਜਾਬੀ ਗਾਇਕੀ ਵਿੱਚ ਹਰ ਰੋਜ ਨਿੱਤ ਨਵੇ ਚਿਹਰੇ ਉੱਭਰ ਕੇ ਸਾਹਮਣੇ ਅਾ ਰਹੇ ਹਨ ਅਤੇ ਉਹਨਾਂ ਵਿਚੋਂ ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਗਾਇਕਾ ਰਿਹਾਨਾ ਭੱਟੀ ਹੈ ਜਿਹੜੇ ਬਹੁਤ ਮਿਹਨਤ ਅਤੇ ਰਿਆਜ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣਾ ਨਾਮ ਬਣਾ ਰਹੇ ਹਨ। ਘਰ ਵਿੱਚ ਪਿਆਰਾ ਅਤੇ ਛੋਟੇ ਨਾਮ ਨਾਲ ਪ੍ਰੀਤੀ ਅਤੇ ਗਾਇਕੀ ਵਿੱਚ ਰਿਹਾਨਾ ਭੱਟੀ ਦਾ ਜਨਮ ਹੋਸ਼ਿਆਰਪੁਰ ਵਿਖੇ ਸ਼੍ਰੀਮਤੀ ਮੰਜੂ ਅਤੇ ਪਿਤਾ ਸ਼੍ਰੀ ਬਲਰਾਮ ਭੱਟੀ ਜੀ ਦੇ ਘਰ ਹੋਇਆ।ਰਿਹਾਨਾ ਭੱਟੀ ਨੇ ਉੱਚ ਵਿੱਦਿਆ ਆਪਣੇ ਸਹਿਰ ਤੋ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ। ਰਿਹਾਨਾ ਭੱਟੀ ਨੂੰ ਬਚਪਨ ਤੋਂ ਹੀ ਗਾਉਣ ਦੇ ਸ਼ੋਂਕ ਕਰਕੇ ਉਹਨਾਂ ਨੇ ਸੰਗੀਤ ਦੀ ਸਿੱਖਿਆ ਸਰਗਮ ਸੰਗੀਤ ਕਲਾ ਕੇਂਦਰ ਜਲੰਧਰ ਵਿਖੇ ਉਸਤਾਦ ਪੋ੍.ਭੁਪਿੰਦਰ ਸਿੰਘ ਜੀ ਕੋਲੋ ਪ੍ਰਾਪਤ ਕੀਤੀ। ਓਸ ਤੋਂ ਬਾਅਦ ਗਾਇਕਾ ਰਿਹਾਨਾ ਭੱਟੀ ਨੇ ਆਪਣੀ ਗਾਇਕੀ ਦਾ ਅਗਾਜ ਧਾਰਮਿਕ ਟਰੈਕ ਆਪਣੇ ਹੱਕ ਨਾਲ ਕੀਤਾ ਜਿਸ ਨੂੰ ਹਰ ਵਰਗ ਵੱਲੋਂ ਪਸੰਦ ਕੀਤਾ ਗਿਆ। ਓਸ ਤੋਂ ਬਾਅਦ ਗਾਗਰ ਦੀਆਂ ਛੱਲਾਂ, ਹਾਣੀ, ਪਾਹੁਲ, ਤੇਰਾ ਗੋਰਾ ਠੋਕਣਾ ਦੇ ਟਰੈਕ ਰਿਲੀਜ ਹੋਏ ਜਿਨਾ ਨਾਲ ਗਾਇਕਾ ਰਿਹਾਨਾ ਭੱਟੀ ਨੂੰ ਵਿਸ਼ਵ ਪੱਧਰ ਤੇ ਪ੍ਰਸਿੱਧੀ ਮਿਲੀ। ਗਾਇਕਾ ਰਿਹਾਨਾ ਭੱਟੀ ਦੇ ਸੰਗੀਤਕ ਸਫ਼ਰ ਤੈਅ ਕਰਨ ਵਿੱਚ ਸੱਭ ਤੋਂ ਵੱਧ ਹੌਸਲਾ ਓਹਨਾ ਦੇ ਪਿਤਾ ਸ਼੍ਰੀ ਬਲਰਾਮ ਭੱਟੀ ਦਾ ਹੈ। ਇਸ ਤੋਂ ਇਲਾਵਾ ਗਾਇਕੀ ਵਿੱਚ ਸਹਿਯੋਗ ਕਰਨ ਵਾਲੇ ਗੀਤਕਾਰ ਸਨੀ ਨਾਹਰ, ਰਾਜ ਮਤਫੁੱਲੂ, ਰਣਜੀਤ ਰਾਣਾ, ਮਿਊਜ਼ਿਕ ਡਾਇਰੈਕਟਰ ਅਮਦਾਦ ਅਲੀ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਸਮੇਂ ਸਮੇਂ ਸਾਥ ਦਿੱਤਾ ਹੈ। ਅੱਜਕਲ੍ਹ ਗਾਇਕਾ ਰਿਹਾਨਾ ਭੱਟੀ ਗਾਇਕ ਮਨਵੀਰ ਰਾਣਾ ਨਾਲ ਦੋਗਾਣਾ ਜੋੜੀ ਵਜੋਂ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ।ਦੋਆਬੇ ਦੀ ਧਰਤੀ ਹੋਸ਼ਿਆਰਪੁਰ ਵਿਖੇ ਰਹਿ ਰਹੀ ਗਾਇਕਾ ਰਿਹਾਨਾ ਭੱਟੀ ਨੂੰ ਪਰਮਾਤਮਾ ਪੰਜਾਬੀ ਸੱਭਿਆਚਾਰ ਗਾਇਕੀ ਦੀਆਂ ਬੁਲੰਦੀਆਂ ਨੂੰ ਛੂਹਣ ਦਾ ਬਲ ਬਖਸ਼ੇ ਅਤੇ ਉਹ ਏਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਰਹਿਣ। ਆਮੀਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸੁਰੀਲੀ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਗਾਇਕਾ ਰਿਹਾਨਾ ਭੱਟੀਸ
Leave a review
Reviews (0)
This article doesn't have any reviews yet.