ਪੰਜਾਬੀ ਗਾਇਕੀ ਦੇ ਵਿਹੜੇ ਸੱਜਰੀ ਦਸਤਕ ਦੇਣ ਵਾਲੀ ਕਲਾਕਾਰੀ ਅਤੇ ਸੁੰਦਰਤਾ ਦੀ ਮੂਰਤ ਗਾਇਕਾ ਸੋਨੀਆ ਇਹਨੀਂ ਦਿਨੀਂ ਆਪਣੀ ਵਲੋਂ ਗਾਏ ਗਏ “ਹੀਥਰੋ” ਟਰੈਕ ਨਾਲ ਚਰਚਾ ਵਿੱਚ ਹੈ। ਉਸ ਵਲੋਂ ਸ਼ਾਨਦਾਰ ਅੰਦਾਜ਼ ਵਿੱਚ ਗਾਇਆ ਗਿਆ “ਹੀਥਰੋ” ਟਰੈਕ ਜਿਉਂ ਹੀ ਯੂ ਟਿਊਬ ਚੈਨਲ ਤੇ ਲਾਂਚ ਕੀਤਾ ਗਿਆ ਤਾਂ ਉਸ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਉਸ ਦੇ ਸਰੋਤਿਆਂ ਨੇ ਹਾਂ ਪੱਖੀ ਹੁੰਗਾਰਾ ਦੇ ਕੇ ਗਾਇਕਾ ਸੋਨੀਆ ਦਾ ਹੌਸਲਾ ਹੋਰ ਵੀ ਬੁਲੰਦ ਕਰ ਦਿੱਤਾ। ਇਸ ਸਬੰਧੀ ਕੁਲਦੀਪ ਚੂੰਬਰ ਅਤੇ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਗਾਇਕਾ ਸੋਨੀਆ ਨੇ ਦੱਸਿਆ ਕਿ ਉਸਦਾ ਇਹ ਪਹਿਲਾ ਪੰਜਾਬੀ ਟਰੈਕ “ਹੀਥਰੋ” ਜੀ ਸਟਾਰ ਕੰਪਨੀ ਦੇ ਲੈਵਲ ਹੇਠ ਲਾਂਚ ਕੀਤਾ ਹੈ। ਇਸ ਟਰੈਕ ਦੀ ਫੀਚਰਿੰਗ ਜੱਗੀ ਖਰੋੜ ਨੇ ਕੀਤੀ ਹੈ । ਇਸ ਸਬੰਧੀ ਗਾਇਕਾ ਸੋਨੀਆ ਦੇ ਪਤੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਟਰੈਕ ਨੂੰ ਸੰਗੀਤਕ ਧੁੰਨਾਂ ਪ੍ਰਸਿੱਧ ਸੰਗੀਤਕਾਰ ਜੱਸੀ ਬ੍ਰਦਰਜ਼ ਨੇ ਪ੍ਰਦਾਨ ਕਰਵਾਈਆਂ ਹਨ। ਇਸ ਦੇ ਬੋਲਾਂ ਨੂੰ ਗੀਤਕਾਰ ਜਿੰਦਰ ਖਾਨਪੁਰੀ ਨੇ ਕਲਮਬੱਧ ਕੀਤਾ ਹੈ। ਇਸ ਦਾ ਸ਼ਾਨਦਾਰ ਵੀਡੀਓ ਆਰ ਦੀਪ ਵਲੋਂ ਫ਼ਿਲਮਾਇਆ ਗਿਆ ਹੈ ਜੋ ਵੱਖ ਵੱਖ ਚੈਨਲਾਂ ਤੇ ਸੋਸ਼ਲ ਮੀਡੀਏ ਰਾਹੀਂ ਸਰੋਤਿਆਂ ਦੀ ਵਿੱਚ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਭਾਵੇਂ ਗਾਇਕਾ ਸੋਨੀਆ ਦਾ ਇਹ ਪਹਿਲਾ ਪੰਜਾਬੀ ਟਰੈਕ ਹੈ ਪਰ ਇਸ ਤੋਂ ਪਹਿਲਾਂ ਉਸ ਵਲੋਂ ਕਈ ਧਾਰਮਿਕ ਟਰੈਕ ਮਾਰਕੀਟਿ ਵਿੱਚ ਲਾਂਚ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦੇ ਕੇ ਨਿਵਾਜਿਆ ਹੈ। ਗਾਇਕਾ ਸੋਨੀਆ ਦਾ ਇਹ ਟਰੈਕ “ਹੀਥਰੋ” ਉਸਨੂੰ ਕਾਮਯਾਬੀ ਦੀ ਮੰਜ਼ਿਲ ਵੱਲ ਹੌਲੀ ਹੌਲੀ ਪਹੁੰਚਾ ਰਿਹਾ ਹੈ ਅਤੇ ਇਸ ਟਰੈਕ ਦੇ ਮਾਧਿਅਮ ਰਾਹੀਂ ਪੰਜਾਬੀ ਸਰੋਤਿਆਂ ਦੇ ਰੂਬਰੂ ਵੱਖ ਵੱਖ ਸੱਭਿਆਚਾਰਕ ਮੇਲਿਆਂ ਵਿੱਚ ਹੋ ਰਹੀ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਕਲਾਕਾਰੀ ਅਤੇ ਸੁੰਦਰਤਾ ਦੀ ਮੂਰਤ ਗਾਇਕਾ ਸੋਨੀਆ ਹੀ-ਥਰੋ ਟਰੈਕ ਨਾਲ ਚਰਚਾ ਵਿੱਚਕ
Leave a review
Reviews (0)
This article doesn't have any reviews yet.