ਤਹਿਸੀਲ ਕੰਪਲੈਕਸ ਵਿਚ ਬਣੇ ਅਰਜ਼ੀ ਨਵੀਸਾਂ ਦੇ ਬੂਥਾਂ ਅੱਗੇ ਉਸ ਸਮੇਂ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ, ਜਦੋਂ ਅਲੀਪੁਰ ਦੀ 4.85 ਮਰਲਾ ਜ਼ਮੀਨ ਦੀ ਰਜਿਸਟਰੀ ਕਰਵਾਉਣ ਤਹਿਸੀਲ ਕੰਪਲੈਕਸ ਪੁੱਜੇ ਪ੍ਰਵਾਸੀਆਂ ਦੀਆਂ 2 ਧਿਰਾਂ ਆਪਸ ਵਿਚ ਭਿੜ ਗਈਆਂ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਜੰਮ ਕੇ ਧੱਕਾ-ਮੁੱਕੀ ਹੋਈ ਅਤੇ ਇਸ ਦੌਰਾਨ ਔਰਤਾਂ ਨਾਲ ਕੁੱਟਮਾਰ ਕੀਤੀ ਗਈ। ਹੰਗਾਮਾ ਹੁੰਦਾ ਵੇਖ ਕੇ ਉਥੇ ਮੌਜੂਦ ਲੋਕਾਂ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕੀਤਾ। ਅੱਖੀਂ ਵੇਖਣ ਵਾਲਿਆਂ ਅਨੁਸਾਰ ਪ੍ਰਵਾਸੀ ਪਰਿਵਾਰ ਰਜਿਸਟਰੀ ਕਰਵਾਉਣ ਤਹਿਸੀਲ ਵਿਚ ਆਏ ਸਨ। ਇਸ ਦੌਰਾਨ ਅਰਜ਼ੀ ਨਵੀਸ ਦੇ ਬੂਥ ’ਤੇ ਰਜਿਸਟਰੀ ਲਿਖਣ ਦੌਰਾਨ ਦੋਵਾਂ ਧਿਰਾਂ ਵਿਚਕਾਰ ਸਿਰਫ਼ 1300 ਰੁਪਿਆਂ ਕਾਰਨ ਝਗੜਾ ਸ਼ੁਰੂ ਹੋ ਗਿਆ। ਨੌਬਤ ਕੁੱਟਮਾਰ ਤੱਕ ਜਾ ਪੁੱਜੀ। ਲੋਕਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਬਾਅਦ ਵਿਚ ਆਪਸ ਵਿਚ ਰਾਜ਼ੀਨਾਮਾ ਕਰ ਲਿਆ ਅਤੇ ਬਿਨਾਂ ਕੋਈ ਕਾਰਵਾਈ ਕਰਵਾਇਆਂ ਰਜਿਸਟਰੀ ਕਰਵਾ ਕੇ ਵਾਪਸ ਚਲੇ ਗਏ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਪ੍ਰਵਾਸੀ ਆਪਸ ’ਚ ਭਿੜੇ, ਔਰਤਾਂ ਨਾਲ ਹੋਈ ਕੁੱਟਮਾਰਤ
Leave a review
Reviews (0)
This article doesn't have any reviews yet.