ਆਮ ਆਦਮੀ ਪਾਰਟੀ ਦੇ ਸਰਦਾਰ ਜਸਵੀਰ ਸਿੰਘ ਬਲਾਕ ਪ੍ਰਧਾਨ ਨਕੋਦਰ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੇ ਨਵੇਂ ਖੁੱਲ੍ਹੇ ਦਫ਼ਤਰ ਵਿਖੇ ਇਕ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਸਰਦਾਰ ਬਲਕਾਰ ਸਿੰਘ ਡੀਸੀਪੀ ਰਿਟਾਇਰਡ ਜ਼ਿਲ੍ਹਾ ਦਿਹਾਤੀ ਐੱਸਸੀ ਐੱਸਟੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਜਲਾਲਪੁਰੀ ਸੀਮਾ ਬਡਾਲਾ ਜ਼ਿਲ੍ਹਾ ਲੇਡੀ ਵਿੰਗ ਦੀ ਪ੍ਰਧਾਨ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਤੇ ਜਸਵੀਰ ਜਲਾਲਪੁਰੀ ਨੇ ਕਵਿਤਾ ਰਾਹੀਂਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਸੰਦੇਸ਼ ਦਿੱਤਾ ਇਸ ਤੋਂ ਇਲਾਵਾ ਬਲਕਾਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਦਿੱਲੀ ਦੇ ਵਿੱਚ ਨੈਸ਼ਨਲ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਜੋ ਸਿੱਖਿਆ ਮਾਡਲ ਦਿੱਲੀ ਵਿੱਚ ਲਾਗੂ ਕੀਤਾ ਹੈ ਉਸ ਨਾਲ ਦਿੱਲੀ ਦੇ ਸਕੂਲਾਂ ਵਿੱਚ ਸੁਧਾਰ ਹੋਇਆ ਹੈ ਉਨ੍ਹਾਂ ਸਕੂਲਾਂ ਵਿੱਚ ਜਿੱਥੇ ਐਮ ਐਲ ਏ ਦਾ ਬੱਚਾ ਪੜ੍ਹਦਾ ਹੈ ਉਥੇ ਹੀ ਸਕੂਲਾਂ ਵਿਚ ਗਰੀਬ ਮਜਦੂਰ ਦਾ ਬੇਟਾ ਵੀ ਪੜ੍ਹਦਾ ਹੈ ਜੇ ਪੰਜਾਬ ਸਰਕਾਰ ਚਾਹੇ ਤਾਂ ਦਿੱਲੀ ਮਾਡਲ ਪੰਜਾਬ ਵਿੱਚ ਵੀ ਲਾਗੂ ਹੋ ਸਕਦਾ ਹੈ ਪਰ ਪੰਜਾਬ ਸਰਕਾਰ ਦੀ ਨੀਅਤ ਸਾਫ਼ ਨਹੀਂ ਇਸ ਕਰਕੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਦਾ ਬੁਰਾ ਹਾਲ ਹੈ ਸੋ ਇਸ ਵਾਰ ਆਪਾਂ ਸਾਰੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜ ਕੇ 2022ਵਿੱਚ ਸਰਕਾਰ ਬਣਾਈਏ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਦਾ ਦੋ ਹੀ ਪਾਰਟੀਆਂ ਦਾ ਰਾਜ ਹੈ ਕਦੇ ਪੰਜ ਸਾਲ ਕਾਂਗਰਸ ਰਾਜ ਕਰਦੀ ਹੈ ਕਦੇ ਪੰਜ ਸਾਲ ਅਕਾਲੀ ਰਾਜ ਕਰਦੇ ਹਨ ਇਹ ਦੋਵੇਂ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਇਨ੍ਹਾਂ ਦੋਹਾਂ ਪਾਰਟੀਆਂ ਨੇ ਪੰਜਾਬ ਨੂੰ ਕਰਜ਼ਾਈ ਤੇ ਬਰਬਾਦਕਰ ਦਿੱਤਾ ਤੇ ਜਦੋਂ ਵੀ ਸੌ ਰਸਤਾਰਾਂ ਵਿੱਚ ਕੈਪਟਨ ਦੇ ਵੱਡੇ ਵੱਡੇ ਵਾਅਦੇ ਘਰ ਘਰ ਨੌਕਰੀ ਕਰਜ਼ਾ ਮੁਆਫ਼ੀ ਦੇ ਵਾਅਦੇ ਕਰਕੇ ਸਰਕਾਰ ਬਣਾਈ ਇਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਆਪਣੀ ਕੁਰਸੀ ਬਚਾਉਣ ਦੀ ਖਾਤਰ ਕੈਪਟਨ ਸਰਕਾਰ ਆਪਣੇ ਅੈਮਅੈਲਏ ਦੇ ਲੜਕਿਆਂ ਨੂੰ ਨੌਕਰੀ ਦੇ ਰਹੀ ਹੈ ਪਰ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਹੋਣ ਕਾਰਨ ਨਸ਼ਿਆਂ ਦੇ ਦਲਦਲ ਵਿੱਚ ਧਸੇ ਜਾ ਰਹੇ ਹਨ ਇਸ ਤੋਂ ਇਲਾਵਾ ਸੈਂਟਰ ਸਰਕਾਰ ਨੇ ਜੋ ਕਾਲੇ ਕਾਨੂੰਨ ਪਾਸ ਕੀਤੇ ਹਨ ਉਸ ਵਿੱਚ ਵੀ ਕੈਪਟਨ ਸਰਕਾਰ ਸੈਂਟਰ ਦਾ ਸਾਥ ਦੇ ਰਹੀ ਹੈ ਇਸ ਵਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ ਤਾਂ ਜੋ ਮੁੜ ਪੰਜਾਬ ਨੂੰ ਲੀਹਾਂ ਤੇ ਲੈ ਕੇ ਆਈਏ ਇਸ ਤੋਂ ਬਾਅਦ ਪਾਰਟੀ ਵਿਚ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਜਿਸ ਵਿੱਚ ਜਸਵੀਰ ਧੀਰ ਜਨਤਾ ਟੈਂਟ ਹਾਊਸ ਵਿਜੇ ਕੁਮਾਰ ਚਰਨਜੀਤ ਗਿੱਲ ਮਨਜਿੰਦਰ ਸਿੰਘ ਪ੍ਰੀਤ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਜਸਵੀਰ ਸਿੰਘ ਸ਼ੰਕਰ ਬਲਾਕ ਪ੍ਰਧਾਨ ਨਕੋਦਰ ਸ਼ਾਂਤੀ ਸਰੂਪ ਸਾਬਕਾ ਜ਼ਿਲ੍ਹਾ ਸਕੱਤਰ ਐੱਸਸੀ ਐੱਸਟੀ ਵਿੰਗ ਗੁਰਿੰਦਰਜੀਤ ਸਿੰਘ ਬਲਾਕ ਪ੍ਰਧਾਨ ਦੋਨਾਂ ਪਰਮਜੀਤ ਲੱਧੜ ਬਲਦੇਵ ਸਹੋਤਾ ਬੌਬੀ ਨਕੋਦਰ ਨਰੇਸ਼ ਕੁਮਾਰ ਵੇਦ ਪ੍ਰਕਾਸ਼ ਸਿੱਧੂ ਹਰਵਿੰਦਰ ਜੋਸ਼ੀ ਸੁਰਿੰਦਰ ਉੱਗੀ ਲਖਵੀਰ ਕੌਰ ਸੰਘੇੜਾ ਹਰਪ੍ਰੀਤ ਕੌਰ ਤਰਸੇਮ ਕੌਰ ਗੁਰਦੇਵ ਸਿੰਘ ਕਰਮਜੀਤ ਸਿੰਘ ਆਦਿ ਹਾਜ਼ਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸਾਬਕਾ ਡੀਸੀਪੀ ਬਲਕਾਰ ਸਿੰਘ, ਜਸਵੀਰ ਜਲਾਲਪੁਰੀ, ਸੀਮਾ ਵਡਾਲਾ ਨੂੰ ਕੀਤਾ ਗਿਆ ਸਨਮਾਨਤਸ
Leave a review
Reviews (0)
This article doesn't have any reviews yet.