ਸਥਾਨਕ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸਿਵਲ ਹਸਪਤਾਲ ਨਕੋਦਰ ਦੇ ਸਮੂਹ ਕਰਮਚਾਰੀਆਂ ਦੀ ਇੱਕ ਵਿਸ਼ੇਸ ਮੀਟਿੰਗ 29 ਜੂਨ ਨੂੰ ਤਾਲਮੇਲ ਕਮੇਟੀ ਪੈਰਾ ਮੈਡੀਕਲ ਦੇ ਬੈਨਰ ਹੇਠ ਸਮੂਹ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਸਰਕਾਰ ਪਾਸੋਂ ਮੰਨਵਾਉਣ ਸਬੰਧੀ ਹੋਈ। ਇਸ ਮੀਟਿੰਗ ‘ਚ ਪਹਿਲਾਂ ਬਾਡੀਜ਼ ਦੀ ਚੋਣ ਕਰਵਾਈ ਗਈ। ਇਸ ਚੋਣ ‘ਚ ਸਮੂਹ ਮੁਲਾਜ਼ਮਾਂ ਨੇ ਸਰਬਸੰਮਤੀ ਨਾਲ ਪਰਮਜੀਤ ਸਿੰਘ ਫਾਰਮੇਸੀ ਅਫ਼ਸਰ ਨੂੰ ਪ੍ਰਧਾਨਗੀ ਪਦ ਅਹੁਦੇ ਦੇ ਤਾਜ ਨਾਲ ਨਿਵਾਜਿਆ ਉਸ ਤੋਂ ਬਾਅਦ ਸੀਨੀਅਰ ਵਾਇਸ ਪ੍ਰਧਾਨ ਸਾਹਿਬ ਸਿੰਘ ਰੇਡੀਓਗ੍ਰਾਫਰ, ਵਾਈਸ ਪ੍ਰਧਾਨ ਰਾਜਿੰਦਰ ਕੁਮਾਰ ਫਾਰਮੇਸੀ ਅਫਸਰ,ਸੁਖਵਿੰਦਰ ਸਿੰਘ ਸੀ. ਮੈਡੀ: ਲੇਬੋ: ਟੈਕਨੀਸ਼ੀਅਨ ਸੈਕਟਰੀ, ਸ੍ਰੀ ਮਤੀ ਅਰਜਿੰਦਰ ਕੌਰ ਨਰਸਿੰਗ ਸਿਸ਼ਟਰ ਵਿੱਤ ਸਕੱਤਰ, ਰਾਜ਼ੇਸ ਕੁਮਾਰ ਵਾਰਡ ਅਟੈੰਡੈਟ ਜੁਆਇੰਟ ਸਕੱਤਰ, ਅਮਨ ਗਡਵਾਲ ਸੀ.ਟੀ.ਬੀ.ਲੈਬ. ਸੁਪਰਵਾਈਜਰ ਪ੍ਰੈਸ ਸਕੱਤਰ, ਹਰਪਾਲ ਸਿੰਘ ਮੈਡੀ: ਲੈਬੋ: ਟੈਕਨੀਸ਼ੀਅਨ ਪ੍ਰਪੋਗੰਡਾਂ ਸਕੱਤਰ, ਹਰਪ੍ਰੀਤ ਕੁਮਾਰ ਕੌਸਲਰ ICIC. ਅਲੱਗ ਅਲੱਗ ਅਹੁਦਿਆਂ ਲਈ ਚੁਣੇ ਗਏ। ਇਸ ਤੋਂ ਇਲਾਵਾ ਜਸਵਿੰਦਰ, ਰਾਜ਼ਨ ਕਨੌਜੀਆਂ, ਕ੍ਰਿਸ਼ਨਾ, ਕੁਲਵਿੰਦਰ ਕੌਰ ਸਟਾਫ ਨਰਸ਼ ਬਤੋਰ ਮੈੰਬਰ ਚੁਣੇ ਗਏ। ਮੀਟਿੰਗ ‘ਚ ਬਾਡੀਜ਼ ਦੀ ਚੋਣ ਪ੍ਰਕਿਰਿਆ ਪੂਰੀ ਹੋਣ ਉਪਰਾਂਤ ਸਮੂਹ ਮੁਲਾਜ਼ਮ ਦੀਆਂ ਹੱਕੀ ਤੇ ਜਾਇਜ ਮੰਗਾਂ ਸਰਕਾਰ ਪਾਸੋਂ ਮੰਨਵਾਉਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਅਤੇ ਸਮੂਹ ਮੁਲਾਜ਼ਮਾਂ ਨੇ ਸਰਕਾਰ ਦੇ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਸਰਕਾਰ ਪਾਸੋਂ ਪੁਰਜੋਰ ਮੰਗ ਕੀਤੀ, 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜੋ ਸਰਕਾਰ ਮੁਲਾਜ਼ਮਾਂ ਤੇ ਥੋਪ ਰਹੀ ਹੈ, ਇਹ ਰਿਪੋਰਟ ਸਰਾਸਰ ਗਲਤ ਹੈ, ਇਸ ਲਾਗੂ ਹੋਣ ਵਾਲੀ ਰਿਪੋਰਟ ਨੂੰ ਮੁਲਾਜ਼ਮ ਕੱਦੇ ਵੀ ਮੰਨਣ ਨੂੰ ਤਿਆਰ ਨਹੀਂ ਹੋਣਗੇ। ਇਸ ਤੋਂ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਡੀ.ਏ. ਬਕਾਇਆਂ ਰਹਿੰਦਿਆਂ ਕਿਸਤਾਂ ਨੂੰ ਰਿਲੀਜ਼ ਕਰਨਾ, ਪੁਰਾਣੀ ਪੈਨਸ਼ਨ ਸਕੀਮ ਆਦਿ ਮੰਗਾਂ ਸਰਕਾਰ ਪਹਿਲ ਦੇ ਆਧਾਰ ਤੇ ਤੁਰੰਤ ਲਾਗੂ ਕਰੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸਿਵਲ ਹਸਪਤਾਲ ਨਕੋਦਰ ਦੇ ਕਰਮਚਾਰੀਆਂ ਨੇ ਕੀਤੀ ਵਿਸ਼ੇਸ ਮੀਟਿੰਗ।ਪ
Leave a review
Reviews (0)
This article doesn't have any reviews yet.