ਬਿਜਲੀ ਦੀ ਵੱਧਦੀ ਮੰਗ ਕਾਰਨ ਸੂਬੇ ‘ਚ ਡੇਢ ਤੋਂ ਢਾਈ ਘੰਟੇ ਦਾ ਪਾਵਰਕਟ ਲਾਇਆ ਜਾ ਰਿਹਾ ਹੈ। ਅੱਤ ਦੀ ਗਰਮੀ ‘ਚ ਬਿਜਲੀ ਕੱਟਾਂ ਨੇ ਲੋਕਾਂ ਪਸੀਨੋ-ਪਸੀਨ ਕਰ ਦਿੱਤਾ। ਲੋਕ, ਦੁਕਾਨਦਾਰ ਤੇ ਇੰਡਸਟਰੀ ਪਾਵਰਕੱਟ ਤੋਂ ਪਰੇਸ਼ਾਨ ਦਿਸੀ। ਕਰੋੜਾਂ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਪਾਵਰਕਾਮ ਦੇ ਨੋਡਲ ਸ਼ਿਕਾਇਤ ਸੈਂਟਰ ‘ਚ ਖ਼ਪਤਕਾਰਾਂ ਦੀ ਸ਼ਿਕਾਇਤਾਂ ਦਾ ਅੰਬਾਰ ਜਿਹਾ ਲੱਗ ਗਿਆ। ਜਲੰਧਰ ਸਰਕਲ ਦੇ ਚਾਰ ਨੋਡਲ ਸ਼ਿਕਾਇਤ ਸੈਂਟਰ ‘ਚ ਸਾਢੇ ਅੱਠ ਹਜ਼ਾਰ ਤੋਂ ਜ਼ਿਆਦਾ ਸ਼ਿਕਾਇਤ ਪੁੱਜੀਆਂ। ਪਾਵਰਕਾਮ ਨੇ ਸੂਬੇ ‘ਚ ਸਰਪਲਸ ਬਿਜਲੀ ਹੋਣ ਦੀ ਗੱਲ ਕਹੀ ਸੀ ਜੋ ਕਿ ਹਵਾ-ਹਵਾਈ ਸਾਬਤ ਹੋ ਰਹੀ ਹੈ। ਪਟਿਆਲਾ ਹੈੱਡ ਆਫਿਸ ਦੇ ਹੁਕਮ ਮੁਤਾਬਕ ਪੂਰੇ ਸੂਬੇ ‘ਚ ਪਾਵਰਕੱਟ ਲਾਏ ਜਾ ਰਹੇ ਹਨ। ਬੀਤੇ ਮੰਗਲਵਾਰ ਨੂੰ ਅਚਾਨਕ ਪਾਵਰਕੱਟ ਨਾਲ ਲੋਕ ਪਰੇਸ਼ਾਨ ਹੋਏ। ਨਕੋਦਰ ਦੇ ਪਿੰਡ ਆਲੋਵਾਲ, ਨੰਗਲਾਂ, ਸਿਆਣਿਵਾਲ, ਢੇਰੀਆਂ ਆਦਿ ਵਿੱਚ ਵੀਰਵਾਰ ਦੁਪਹਿਰ ਨੂੰ ਕੱਟ ਲੱਗਣ ਨਾਲ ਲੋਕ ਬੇਹਾਲ ਦਿਸੇ। ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਬਿਜਲੀ ਦੀ ਮੰਗ ਜ਼ਿਆਦਾ ਹੋਣ ਕਾਰਨ ਪੂਰੇ ਸੂਬੇ ‘ਚ ਪਾਵਰਕੱਟ ਲਾਏ ਜਾ ਰਹੇ ਹਨ। ਕੱਟ ਲੱਗਣ ਸਬੰਧ ਆਦੇਸ਼ ਹੈੱਡ ਆਫਿਸ ਤੋਂ ਆ ਚੁੱਕੇ ਹਨ। ਮੌਨਸੂਨ ‘ਚ ਦੇਰੀ ਹੋਣ ਦੀ ਵਜ੍ਹਾ ਤੋਂ ਸੂਬੇ ‘ਚ ਬਿਜਲੀ ਦੀ ਪੈਦਾਵਾਰ ਘੱਟ ਹੋ ਰਹੀ ਹੈ।
80 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਹੋਇਆ ਪ੍ਰਭਾਵਿਤ
ਪਾਵਰਕਾਮ ਵੱਲੋਂ ਬਿਨਾਂ ਦੱਸੇ ਪਾਵਰਕੱਟ ਨਾਲ ਇੰਡਸਟਰੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜਲੰਧਰ ਦੀ ਗੱਲ ਕਰੀਏ ਤਾਂ ਡੇਢ ਤੋਂ ਦੋ ਘੰਟੇ ਦੇ ਕੱਟ ਨਾਲ ਹੈਂਡ ਟੂਲਜ਼ ਇੰਡਸਟਰੀ, ਪਾਈਪ ਇੰਡਸਟਰੀ, ਇੰਡਕਸ਼ ਫਰਨਸ, ਆਟੋ ਪਾਰਟਸ ਇੰਡਸਟਰੀ, ਖੇਡ ਇੰਡਸਟਰੀ, ਲੈਦਰ ਇੰਡਸਟਰੀ, ਵਾਲਵ ਐਂਡ ਕਾਕਸ, ਰਬੜ ਇੰਡਸਟਰੀ ਦਾ 80 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਸੱਗੂ ਨੇ ਕਿਹਾ ਕਿ ਪਾਵਰਕਾਮ ਵੱਲੋਂ ਲਾਏ ਗਏ ਪਾਵਰਕੱਟ ਨਾਲ ਇੰਡਸਟਰੀ ਨੂੰ ਨੁਕਸਾਨ ਹੋਇਆ ਹੈ। ਕਰੋੜਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।