ਬੀਤੀ ਰਾਤ ਨਕੋਦਰ ਨਜ਼ਦੀਕ ਪਿੰਡ ਆਲੋਵਾਲ ਦੀਆਂ ਕਲੋਨੀਆਂ ਵਿਖੇ ਬੜੇ ਲੰਬੇ ਅਰਸੇ ਬਾਅਦ ਕਲੋਨੀ ਵਾਸੀ ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਅਦਾਰਾ ਫੀਡ ਫਰੰਟ ਦੇ ਵਰਿਸ਼ਟ ਪੱਤਰਕਾਰ ਸ਼੍ਰੀ ਸਰਵਨ ਹੰਸ ਜੀ ਦੀ ਪਰਿਵਾਰਿਕ ਮੈਂਬਰ ਦਾ ਆਪਣੀ ਸੁੱਖਣਾ ਵਜੋਂ ਕਰਵਾਇਆ ਮਾਂ ਭਗਵਤੀ ਦਾ ਜਾਗਰਣ ਦੇਖਣ ਨੂੰ ਮਿਲਿਆ।
ਇੱਕ ਲੰਬੇ ਸਮੇਂ ਉਪਰੰਤ ਮਹਾਂਮਾਈ ਦੇ ਜਾਗਰਣ ਵਿੱਚ ਹਾਜ਼ਿਰੀ ਭਰਕੇ ਮੰਨ ਬਹੁਤ ਪ੍ਰਸੰਨ ਹੋਇਆ। ਜਾਗਰਣ ਦਾ ਆਗਾਜ਼ ਸ਼੍ਰੀ ਬੱਗਾ ਜੀ ਅਤੇ ਪਾਰਟੀ ਨੇ ਕੀਤਾ, ਜਿਸ ਉਪਰੰਤ ਉਸਤਾਦ ਜਮੁਨਾ ਰਸੀਲਾ ਜੀ ਦੇ ਸ਼ਾਗਿਰਦ ਨੇ ਮਹਾਂਮਾਈ ਦੀਆਂ ਖੂਬਸੂਰਤ ਵੰਦਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਗਈ ਅਤੇ ਪੂਰੇ ਇਹਤਿਆਤ ਨਾਲ ਜਾਗਰਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਕਿੰਨਰ ਸਮਾਜ ਦੇ ਪ੍ਰਧਾਨ ਮਨੀਸ਼ਾ ਦੇਵਾ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਭਾਰਤੀਆ ਐੱਸ ਸੀ ਬੀ ਸੀ ਜਨਰਲ ਸੈੱਲ ਪੰਜਾਬ ਦੇ ਚੇਅਰਮੈਨ ਸ੍ਰੀ ਦਵਿੰਦਰ ਕਲੇਰ ਜੀ ਨੇ ਵੀ ਮਹਾਂਮਾਈ ਦੇ ਇਸ ਜਗਰਾਤੇ ਵਿੱਚ ਹਾਜ਼ਿਰੀ ਭਾਰੀ।
ਫੀਡ ਫਰੰਟ ਅਦਾਰੇ ਵੱਲੋਂ ਪੰਜਾਬ ਮੁੱਖ ਸੰਪਾਦਕ ਸ਼੍ਰੀ ਹਰਸ਼ ਗੋਗੀ ਅਤੇ ਪੱਤਰਕਾਰ ਪਰਮਜੀਤ ਮੇਹਰਾ ਸਮੇਤ ਸ਼੍ਰੀ ਕੁਲਦੀਪ ਅੰਗਾਕਿੜੀ ਨੇ ਵੀ ਮਹਾਂਮਾਈ ਦਾ ਅਸ਼ੀਰਵਾਦ ਲਿਆ। ਹੰਸ ਪਰਿਵਾਰ ਦੇ ਬਜ਼ੁਰਗ ਬਾਬਾ ਪੀਰ ਸ਼ਾਹ ਜੀ ਨੇ ਆਏ ਹੋਏ ਮਹਿਮਾਨਾਂ ਮਨੀਸ਼ਾ ਦੇਵਾ, ਦਵਿੰਦਰ ਕਲੇਰ, ਹਰਸ਼ ਗੋਗੀ, ਪਰਮਜੀਤ ਮੇਹਰਾ, ਕੁਲਦੀਪ ਅੰਗਾਕੀੜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਸਮੇਂ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਰਜੇਸ਼ ਅਰੋੜਾ, ਬਾਬਾ ਕਮਾਲਪੁਰੀਆ, ਮੀਨ ਬਹਾਦੁਰ ਆਦਿ ਨੇ ਮਹਾਂਮਾਈ ਦੇ ਚਰਨਾਂ ਵਿੱਚ ਹਾਜ਼ਿਰੀ ਭਾਰੀ ਅਤੇ ਜਾਗਰਣ ਦਾ ਆਨੰਦ ਲਿਆ। ਦੱਸ ਦਈਏ ਕਿ ਇਸ ਮੌਕੇ ਪਰਮਜੀਤ ਮੇਹਰਾ ਅਤੇ ਹਰਸ਼ ਗੋਗੀ ਨੇ ਵੀ ਆਪਣੇ ਸੁਰਾਂ ਨਾਲ ਮਹਾਮਾਈ ਦੇ ਦਰਬਾਰ ਵਿੱਚ ਹਾਜ਼ਰੀ ਲਗਾਈ, ਸੰਗਤਾਂ ਨੇ ਮਹਾਂਮਾਈ ਦੇ ਗੱਜਕੇ ਜੈਕਾਰੇ ਬੁਲਾਏ।