ਦਿੱਲੀ ਦੇ ਕੁੰਡਲੀ ਬਾਰਡਰ ’ਤੇ ਧਰਨੇ ਉੱਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਲਾਗੇ ਇੱਕ ਝੁੱਗੀ ਨੂੰ ਰਾਤੀਂ ਭੇਤ ਭਰੀ ਹਾਲਤ ’ਚ ਅੱਗ ਲੱਗ ਗਈ; ਇਸ ਕਾਰਨ ਉੱਥੇ ਲੰਗਰ ਲਈ ਪਈਆਂ ਖਾਣ-ਪੀਣ ਦੀਆਂ ਵਸਤਾਂ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਨੇ ਅੱਗ ਲੱਗਣ ਦੀ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਕਿਸਾਨ ਪਿਛਲੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪਿਛਲੇ ਵਰ੍ਹੇ ਜਲਦਬਾਜ਼ੀ ’ਚ ਜਿਹੜੇ ਤਿੰਨ ਖੇਤੀ ਕਾਨੂੰਨ ਲਾਗੂ ਕੀਤੇ ਗਏ ਸਨ; ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਸਨਿੱਚਰਵਾਰ ਦੀ ਰਾਤ ਨੂੰ ਕੁੰਡਲੀ ਸਰਹੱਦ’ ਤੇ ਕਿਸਾਨ ਅੰਦੋਲਨ ਵਾਲੀ ਥਾਂ ’ਤੇ ਬਣੀ ਲੰਗਰ ਵਾਲੀ ਥਾਂ ਅਤੇ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ। । ਇੱਕ ਝੁੱਗੀ ਸੜ ਕੇ ਸੁਆਹ ਹੋ ਗਈ, ਹਾਲਾਂਕਿ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਸਨ ਤੇ ਅੱਗ’ ਤੇ ਕਾਬੂ ਪਾ ਲਿਆ ਗਿਆ। ਕਿਸਾਨ ਆਗੂਆਂ ਨੇ ਇਸ ਸਾਰੀ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਤੇ ਕਿਸਾਨ ਇੱਥੇ ਕੱਚੀਆਂ ਝੁੱਗੀਆਂ ਬਣਾ ਕੇ ਲਗਾਤਾਰ ਲੰਗਰ ਲਗਾ ਰਹੇ ਹਨ। ਇਨ੍ਹਾਂ ਝੁੱਗੀਆਂ ਤੇ ਲੰਗਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ’ ਤੇ ਕਾਬੂ ਪਾਇਆ ਪਰ ਤਦ ਤੱਕ ਸਾਰੀਆ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ ਸਨ। ਇਸ ਸਾਰੀ ਘਟਨਾ ‘ਤੇ ਕਿਸਾਨ ਆਗੂ ਮਨਜੀਤ ਰਾਏ ਅਤੇ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਕੁੰਡਲੀ ਸਰਹੱਦ’ ਤੇ ਦੇਰ ਸ਼ਾਮ ਇਕ ਝੁੱਗੀ ਨੂੰ ਤੇ ਲੰਗਰ ਵਾਲੀ ਥਾਂ ਉੱਤੇ ਅੱਗ ਲੱਗੀ ਅਤੇ ਅੱਗ ਇੰਨੀ ਭਿਆਨਕ ਸੀ ਕਿ 20 ਮਿੰਟਾਂ ਵਿੱਚ ਹੀ ਸਭ ਕੁਝ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਤੇ ਨੌਜਵਾਨਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ, ਉਹ ਇਸ ਨੂੰ ਬਚਾ ਨਹੀਂ ਸਕੇ। ਤੁਰੰਤ ਕੁੰਡਲੀ ਦੇ ਐਸਐਚਓ ਨੂੰ ਇਤਲਾਹ ਕੀਤੀ ਗਈ। ਮਨਜੀਤ ਰਾਏ ਨੇ ਇਸ ਸਾਰੀ ਘਟਨਾ ‘ਤੇ ਬੋਲਦਿਆਂ ਕਿਹਾ ਕਿ ਸਰਕਾਰ ਸਾਡੀ ਅੰਦੋਲਨ ਨੂੰ ਤੋੜਨ ਲਈ ਹਰ ਕੋਸ਼ਿਸ਼ ਕਰ ਰਹੀ ਹੈ ਅਤੇ ਸਰਕਾਰ ਖ਼ੁਦ ਅਜਿਹੀ ਸ਼ਰਾਰਤ ਕਰਵਾ ਰਹੀ ਹੈ ਤਾਂ ਜੋ ਕਿਸਾਨ ਅੰਦੋਲਨ ਬਦਨਾਮ ਹੋ ਜਾਵੇ, ਪਰ ਅਸੀਂ ਇਸ ਅੰਦੋਲਨ ਨੂੰ ਨਹੀਂ ਰੋਕਾਂਗੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਕੁੰਡਲੀ ਬਾਰਡਰ ’ਤੇ ਕਿਸਾਨਾਂ ਦੇ ਲੰਗਰ ਨੂੰ ਲੱਗੀ ਅੱਗ।ਕ
Leave a review
Reviews (0)
This article doesn't have any reviews yet.