ਸਾਡੇ ਸਟੂਡੈਂਟ, ਟੀਚਰ, ਪ੍ਰਬੰਧਕ ਸਭ ਮੇਚਯੂਰ ਨੇ ਤੇ ਕੋਵਿਡ 19 ਹਿਦਾਇਤਾਂ ਅੰਦਰ ਕੰਮ ਕਰ ਸਕਦੇ ਨੇ।
ਕੋਵਿਡ ਮਹਾਂਮਾਰੀ ਨੇ ਜਿਥੇ ਹਰ ਵਰਗ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਇਆ ਹੈ ਉਥੇ ਸੱਭ ਤੋਂ ਵੱਧ ਨੁਕਸਾਨ ਸਿੱਖਿਆ ਖੇਤਰ ਨੂੰ ਉਠਾਣਾ ਪੈ ਰਿਹਾ ਹੈ। ਚਾਹੇ ਸਕੂਲ ਹੋਣ, ਭਾਵੇਂ ਕੋਚਿੰਗ ਸੈਂਟਰ ਜਦੋ ਵੀ ਕਰੋਨਾ ਦੀ ਲਹਿਰ ਆਈ ਹੈ ਸਭ ਤੋਂ ਪਹਿਲਾਂ ਬੰਦ ਕਿਤੇ ਗਏ ਨੇ ਤੇ ਸਭ ਤੋਂ ਅਖੀਰ ਵਿੱਚ ਖੋਲ੍ਹੇ ਜਾਂਦੇ ਨੇ। ਪਿਛਲੇ ਸਾਲ ਗਿਆਰਵੇਂ ਮਹੀਨੇ ਸੈਂਟਰ ਖੁੱਲ੍ਹੇ ਹੀ ਸੀ ਤੇ ਕੰਮ ਅਜੇ ਲੀਹ ਤੇ ਵੀ ਨਹੀਂ ਆਇਆ ਕਿ ਦੋਬਾਰਾ ਫੇਰ ਅਪ੍ਰੈਲ ਵਿੱਚ ਹੁਕਮ ਜਾਰੀ ਕਰ ਦਿੱਤੇ ਕਿ ਸਕੂਲ ਕਾਲਜ਼ ਕੋਚਿੰਗ ਸੈਂਟਰ ਕਰੋਨਾ ਦੀ ਦੂਜੀ ਲਹਿਰ ਕਰਕੇ ਬੰਦ ਰਹਿਣਗੇ। ਅੱਜ ਜਦੋਂ ਕੁੱਝ ਹਿਦਾਇਤਾਂ ਦੇ ਨਾਲ ਬਾਕੀ ਦੇ ਕਾਰੋਬਾਰ ਚਲਾਉਣ ਦੀ ਸਰਕਾਰ ਇਜ਼ਾਜ਼ਤ ਦੇ ਰਹੀ ਹੈ ਫੇਰ ਕੋਚਿੰਗ ਸੈਂਟਰਾਂ ਨੂੰ ਕਿਉਂ ਨਹੀਂ। ਇਨ੍ਹਾਂ ਗੱਲਾਂ ਦਾ ਹਵਾਲਾ ਦਿੰਦਿਆਂ ਕੋਚਿੰਗ ਸੈਂਟਰਾਂ ਦੇ ਮਲਿਕਾ ਨੇ ਆਪਣੀ ਤਕਲੀਫ਼ ਜ਼ਹਿਰ ਕੀਤੀ। ਦੁੱਖੀ ਹੋਏ ਆਈਲੈਟਸ ਸੈਂਟਰ ਮਾਲਕਾ ਨੇ ਐੱਸ ਡੀ ਐੱਮ ਨਕੋਦਰ, ਡੀ ਐੱਸ ਪੀ ਨਕੋਦਰ, ਐੱਸ ਐੱਸ ਪੀ ਦਿਹਾਤੀ ਜਲੰਧਰ ਦੁਆਰਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪਾਤਰ ਦਿੱਤਾ ਕਿ ਬਾਕੀ ਕਾਰੋਬਾਰਾਂ ਦੀ ਤਰ੍ਹਾ ਸਮੇਂ ਸੀਮਾ ਅਤੇ ਹਿਦਾਇਤਾਂ ਅਧੀਨ ਉਹਨਾਂ ਨੂੰ ਵੀ ਆਪਣੇ ਆਈਲੈਟਸ ਸੈਂਟਰ ਖੋਲਣ ਦੀ ਇਜ਼ਾਜ਼ਤ ਦਿਤੀ ਜਾਵੇ ਕਿਉੰਕਿ ਸੈਂਟਰਾਂ ਵਿੱਚ ਆਉਣ ਵਾਲੇ ਸਟੂਡੈਂਟ, ਸਟਾਫ਼ ਸਾਰੇ ਬਾਲਗ ਹਨ, ਮੇਚੁਊਰ ਹਨ ਅਤੇ ਉਹ ਮਾਸਕ, ਸੈਨੀਟੇਸ਼ਨ, ਸੋਸ਼ਲ ਡਿਸਟੈਂਸ ਆਦਿ ਸਹਿਤ ਵਿਭਾਗ ਵਲੋ ਦਿੱਤੀਆਂ ਹਿਦਾਇਤਾਂ ਅੰਦਰ ਰਹਿ ਕੇ ਕੰਮ ਕਰ ਸਕਦੇ ਹਨ, ਨਾਲ ਹੀ ਸੈਂਟਰ ਮਾਲਕਾਂ ਨੇ ਇਹ ਵੀ ਕਿਹਾ ਅਗਰ ਹਿਦਾਇਤ ਹੋਈ ਤਾਂ ਅਸੀ ਸੈਂਟਰ ਅਧੀਨ ਆਉਂਦੇ ਸਟਾਫ਼, ਪ੍ਰਬੰਧਕ ਦੀ 100% ਵੈਕਸਿਨੇਸ਼ਨ ਕਰਵਾਉਣ ਲਈ ਵੀ ਤਿਆਰ ਹਾਂ ਬਸ ਸਾਨੂੰ ਸੈਂਟਰ ਖੋਲਣ ਦੀ ਇਜ਼ਾਜ਼ਤ ਦਿਤੀ ਜਾਵੇ। ਇਸ ਸਮੇਂ ਵਰੁਣ ਗੁਪਤਾ (ਗਲੋਬਲ ਕੈਰੀਅਰ), ਨੀਰਜ ਕਪੂਰ (ਕੈਰੀਅਰ ਕਨਸੈਪਟ), ਅਮਨਪ੍ਰੀਤ ਸਿੰਘ ਪਰੂਥੀ (ਇੰਗਲਿਸ਼ ਵਿਜ਼ਾਰਡਜ਼), ਜਗਦੇਵ ਸਿੰਘ ਭੁੱਲਰ (ਪੀ ਕੇ ਐਕਸਪਰਟ), ਰੋਹਿਤ ਜੱਖੁ, ਰਾਹੁਲ ਜੱਖੂ (ਬਰਾਈਟਵੇ) ਹਰਪ੍ਰੀਤ ਸਿੰਘ ਹੈਰੀ (ਡੋਲਫਿਨ), ਸਵਰਨ ਸਿੰਘ ਸੱਗੂ (ਸਮਾਰਟ ਲਰਨਿੰਗ), ਗਗਨਦੀਪ ਸਿੰਘ (ਆਈਲੈਟਸ ਪਲੈਨੇਟ) ਆਦਿ ਆਈਲੈਟਸ ਸੈਂਟਰਾਂ ਦੇ ਮਾਲਿਕ ਮੌਜ਼ੂਦ ਸਨ।