ਸੂਤਰਾਂ ਤੋ ਮਿਲੀ ਖ਼ਬਰ ਅਨੁਸਾਰ ਜਲੰਧਰ ਬੱਸ ਸਟੈਂਡ ਦੇ ਡਿਪੂ ਨੰਬਰ ਦੋ ਅੰਦਰ ਬੱਸ ਦਾ ਪਟਾ ਪਾਉਂਦੇ ਹੋਏ ਜੈੱਕ ਸਲਿੱਪ ਹੋ ਗਿਆ, ਜਿਸ ਨਾਲ ਪਟਾ ਪਾ ਰਹੇ ਦੋ ਨੌਜਵਾਨ ਬੱਸ ਹੇਠਾਂ ਦੱਬ ਗਏ। ਇਸ ਦੌਰਾਨ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰ ਵਾਲੇ ਸਰਪੰਚ ਤੇ ਹੋਰਨਾਂ ਨਾਲ ਬੱਸ ਸਟੈਂਡ ‘ਤੇ ਪੁੱਜ, ਜਿਸ ਨਾਲ ਸਥਿਤੀ ਕਾਫ਼ੀ ਹੰਗਾਮਾ ਪੂਰਨ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਟੇ੍ਨਿੰਗ ਲੈ ਰਹੇ ਨੌਜਵਾਨਾਂ ਕੋਲੋਂ ਕੰਮ ਕਰਵਾਉਣ ਵਾਲੇ ਫੋਰਮੈਨ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਜਾਣਕਾਰੀ ਦਿੰਦਿਆਂ ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਦੋ ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਜਲੰਧਰ ਬੱਸ ਸਟੈਂਡ ਦੇ ਡਿਪੂ ਨੰਬਰ ਦੋ ‘ਚ ਇੱਕ ਨੌਜਵਾਨ ਦੀ ਬੱਸ ਦਾ ਪਟਾ ਬਦਲਦੇ ਹੋਏ ਬੱਸ ਹੇਠਾਂ ਆਉਣ ਨਾਲ ਮੌਤ ਹੋ ਗਈ ਹੈ, ਜਿਸ ਮਗਰੋਂ ਉਹ ਤੁਰੰਤ ਮੌਕੇ ‘ਤੇ ਪੁੱਜੇ ਤੇ ਲੋਕਾਂ ਦੀ ਮਦਦ ਨਾਲ ਬੱਸ ਨੂੰ ਚੁੱਕ ਕੇ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਿਢਆ। ਇਨ੍ਹਾਂ ਦੋਵਾਂ ਨੌਜਵਾਨਾਂ ‘ਚੋਂ ਇਕ ਕਰਨਵੀਰ ਸਿੰਘ ਵਾਸੀ ਪਿੰਡ ਗਦੱਈਪੁਰ ਦੀ ਮੌਤ ਹੋ ਚੁੱਕੀ ਸੀ, ਜਦਕਿ ਬਲਵਿੰਦਰ ਸਿੰਘ ਜ਼ਖ਼ਮੀ ਸੀ। ਉਨ੍ਹਾਂ ਕਰਨਵੀਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਤੇ ਬਲਵਿੰਦਰ ਸਿੰਘ ਨੂੰ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਨੌਜਵਾਨ ਬੱਸ ਦਾ ਪਟਾ ਬਦਲ ਰਹੇ ਸਨ ਤੇ ਇਸ ਲਈ ਉਨ੍ਹਾਂ ਜੈੱਕ ਲਾਇਆ ਹੋਇਆ ਸੀ ਪਰ ਜੈਕ ਸਲਿੱਪ ਹੋ ਗਿਆ ਤੇ ਦੋਵੇਂ ਨੌਜਵਾਨ ਬੱਸ ਹੇਠਾਂ ਦੱਬ ਗਏ। ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਪੁੱਤਰ ਹਾਲੇ ਟਰੇਨਿੰਗ ਲੈ ਰਿਹਾ ਸੀ, ਜਿਸ ਵੇਲੇ ਇਹ ਹਾਦਸਾ ਵਾਪਰਿਆ ਉਨ੍ਹਾਂ ਦਾ ਫੋਰਮੈਨ ਮੌਕੇ ‘ਤੇ ਹੀ ਮੌਜੂਦ ਨਹੀਂ ਸੀ, ਜਿਸ ਕਾਰਨ ਇਸ ਹਾਦਸੇ ਵਿਚ ਉਸ ਦੀ ਲਾਪਰਵਾਹੀ ਹੀ ਹੋਈ ਹੈ, ਜਿਸ ਲਈ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿ੍ਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੇਕਰ ਫੋਰਮੈਨ ਦੀ ਗਲਤੀ ਨਿਕਲਦੀ ਹੈ ਤਾਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਫਿਲਹਾਲ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਬੱਸ ਦਾ ਪਟਾ ਪਾਉਂਦੇ ਹੋਏ ਜੈੱਕ ਹੋਇਆ ਸਲਿਪ ਬਸ ਹੇਠਾਂ ਦੱਬਣ ਨਾਲ ਇੱਕ ਦੀ ਮੌਤ ਦੂਜਾ ਜਖ਼ਮੀਬ
Leave a review
Reviews (0)
This article doesn't have any reviews yet.