ਸ਼ਨੀਵਾਰ ਬਾਅਦ ਦੁਪਿਹਰ ਨਕੋਦਰ ਨਜ਼ਦੀਕ ਪਿੰਡ ਸ਼ਰਕਪੁਰ ਵਿਖੇ ਗੁਪਤਾ ਮਾਰਬਲ ਹਾਊਸ ਤੇ ਕਾਫੀ ਚਹਿਲ ਪਹਿਲ ਦੇਖਣ ਨੂੰ ਮਿਲੀ, ਕਾਰਨ ਸੀ ਲੋਇਨ ਕਲੱਬ ਨਕੋਦਰ ਵਲੋਂ ਜਰੂਰਤਮੰਦ ਗੁੱਜਰ ਪਰੀਵਾਰਾਂ ਨੂੰ ਰਾਸ਼ਨ ਵੰਡ ਸਮਾਗਮ। ਬੀਤੇ ਦਿਨੀਂ ਸ਼ਰਕਪੁਰ ਦੇ ਗੁੱਜਰਾਂ ਦੀਆਂ ਕਿਸੇ ਕਾਰਨ ਕਾਫੀ ਮੱਝਾਂ ਮਰ ਗਈਆਂ ਜਿਸ ਨਾਲ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਅਤੇ ਪਰਿਵਾਰਿਕ ਪਾਲਣ ਪੋਸ਼ਣ ਔਖਾ ਹੋ ਗਿਆ। ਪਿੰਡ ਦੀ ਸਰਪੰਚ ਸ਼੍ਰੀਮਤੀ ਸਿਮਰਨਜੀਤ ਕੌਰ ਅਤੇ ਉਸਦੇ ਪਤੀ ਸ਼੍ਰੀ ਸਰਬਜੀਤ ਸਿੰਘ ਸਹੋਤਾ ਨੇ ਪਿੰਡ ਵਾਲਿਆਂ ਅਤੇ ਪੰਚਾਇਤ ਨਾਲ ਮਿਲ ਕੇ ਗੁੱਜਰ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਵਾਉਣ ਲਈ ਨਕੋਦਰ ਐੱਸ ਡੀ ਐਮ ਮੈਡਮ ਪੂਨਮ ਸਿੰਘ ਕੋਲ ਗੁਹਾਰ ਲਗਾਈ। ਮੈਡਮ ਪੂਨਮ ਸਿੰਘ ਇਨਸਾਨੀਅਤ ਪੱਖੋ ਮਾਨਵਤਾ ਲਈ ਹਮੇਸ਼ਾ ਮਦਦ ਕਰਨ ਅਤੇ ਦੂਜਿਆਂ ਨੂੰ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਲਈ ਤੱਤਪਰ ਰਹਿੰਦੇ ਹਨ। ਇਸ ਲਈ ਉਹਨਾ ਲੋਇਨ ਕਲੱਬ ਨਕੋਦਰ ਨਾਲ ਗੱਲ ਕੀਤੀ ਤੇ ਬਹੁਤ ਥੋੜੇ ਸਮੇਂ ਵਿੱਚ ਹੀ ਕਲੱਬ ਨੇ ਗੁੱਜਰਾਂ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਨ ਸਮੱਗਰੀ ਦਾਨ ਦੇਣ ਦੀ ਯੋਜਨਾ ਉਲੀਕੀ ਤੇ ਵੰਡ ਸਮਾਗਮ ਰੱਖਿਆ। ਮੈਡਮ ਪੂਨਮ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਿੱਥੇ ਉਹਨਾਂ ਦਾ ਕਲੱਬ ਵਲੋਂ ਰਾਜਿੰਦਰ ਬੱਠਲਾ (ਪ੍ਰੈਜੀਡੈਂਟ), ਰਵਿੰਦਰ ਟੱਕਰ (ਜ਼ੋਨ ਚੈਅਰਮੈਨ), ਤੀਰਥ ਕੰਡਾ (ਸੈਕਟਰੀ) ਅਤੇ ਬਾਕੀ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਗ੍ਰਾਮ ਪੰਚਾਇਤ ਸਰਕਪੁਰ ਵਲੋਂ ਸਰਪੰਚਣੀ ਸ਼੍ਰੀਮਤੀ ਸਿਮਰਨਜੀਤ ਕੌਰ ਸਹੋਤਾ ਪਤਨੀ ਸਰਬਜੀਤ ਸਿੰਘ ਸਹੋਤਾ, ਸੁਰੇਸ਼ ਰਾਜ (ਪੰਚ), ਸਤੀਸ਼ ਕੁਮਾਰ (ਪੰਚ), ਗੁਰਦੀਸ਼ ਕੌਰ (ਪੰਚ) ਅਤੇ ਸਰਦਾਰਾ ਰਾਮ (ਰਿਟ. ਪੰਚਾਇਤ ਅਫ਼ਸਰ) ਵਲੋਂ ਵੀ ਮੈਡਮ ਐੱਸ ਡੀ ਐਮ ਨੂੰ ਜੀ ਆਇਆ ਨੂੰ ਆਖਿਆ ਗਿਆ। ਕਲੱਬ ਮੈਂਬਰਾਂ ਵੱਲੋਂ ਗੁਲਦਸਤਾ ਭੇਂਟ ਕਰਨ ਉਪਰੰਤ ਮੈਡਮ ਐੱਸ ਡੀ ਐਮ ਨੇ ਗੁੱਜਰ ਪਰਿਵਾਰਾਂ ਦੇ ਮੁਖੀਆਂ ਨੂੰ ਰਾਸ਼ਨ ਦੇ ਪੈਕੇਜ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਲਗਭਗ ਅੱਧੀ ਦਰਜਨ ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਪੈਕੇਜ (ਰਸੋਈ ਦਾ ਸਮਾਨ) ਵੰਡੇ ਗਏ। ਇਸ ਮੌਕੇ ਲੋਇਨ ਕਲੱਬ ਨਕੋਦਰ ਦੇ ਰਾਜ ਕੁਮਾਰ ਸੋਹਲ (ਮੈਂਬਰ), ਵਿਪਿਨ ਸ਼ਰਮਾ (ਮੈਂਬਰ), ਕਮਲ ਜੈਨ (ਮੈਂਬਰ) ਅਤੇ ਵਿਸ਼ਵ ਰਿਹਾਨ (ਮੈਂਬਰ) ਵੀ ਹਾਜ਼ਿਰ ਰਹੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਲਾਇਨਜ਼ ਕਲੱਬ ਨਕੋਦਰ ਵਲੋਂ ਕੀਤੀ ਕਈ ਪੀੜਤ ਗੁੱਜਰ ਪਰਿਵਾਰਾਂ ਦੀ ਰਾਸ਼ਨ ਸਮੱਗਰੀ ਨਾਲ ਸਹਾਇਤਾਲ
Leave a review
Reviews (0)
This article doesn't have any reviews yet.