ਮਿਤੀ 31 ਜੁਲਾਈ 2021 ਨੂੰ ਬਹੁਜਨ ਸਮਾਜ ਪਾਰਟੀ ਦੇ ਫਿਲੌਰ ਵਿੰਗ ਦਾ ਸਮੁੱਚਾ ਢਾਂਚਾ ਭੰਗ ਕੀਤਾ ਗਿਆ ਜਿਸਦੇ ਹੁਕਮਾਂ ਦਾ ਇੰਨ ਬਿਨ ਉਤਾਰਾ ਇੰਝ ਰਿਹਾ, ਬਹੁਜਨ ਸਮਾਜ ਪਾਰਟੀ ਦੇ ਧਿਆਨ ਵਿੱਚ ਆਇਆ ਹੈ ਕਿ ਵਿਧਾਨ ਸਭਾ ਫਿਲੌਰ ਦੇ ਕੁਝ ਅਹੁਦੇਦਾਰ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਵੱਡੀ ਕੁਤਾਹੀ ਕਰਨ ਦੇ ਨਾਲ ਨਾਲ ਸੋਸ਼ਲ ਮੀਡੀਆ ਉਪਰ ਪਾਰਟੀ ਦੇ ਫ਼ੈਸਲਿਆਂ ਨੂੰ ਚੁਣੌਤੀ ਦਿੰਦੇ ਹੋਏ ਪਾਰਟੀ ਵਿਰੋਧੀ ਪ੍ਰੋਗਰਾਮਾਂ ਦਾ ਐਲਾਨ ਕਰ ਰਹੇ ਹਨ। ਹਾਲਾਂਕਿ ਪਿਛਲੇ ਇਕ ਮਹੀਨੇ ਵਿੱਚ ਫਿਲੌਰ ਦੇ ਇਹਨਾ ਅਨੁਸ਼ਾਨਹੀਣਤਾ ਕਰਨ ਵਾਲੇ ਅਗੂਆਂ ਨੂੰ ਸੂਬਾ ਦਫਤਰ ਜਲੰਧਰ ਵਿਖੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਵਲੋਂ, ਸੂਬਾ ਜਨਰਲ ਸਕੱਤਰ ਡਾ. ਨਛੱਤਰਪਾਲ ਜੀ ਵਲੋਂ ਸਮਝਾਕੇ ਪਾਰਟੀ ਸੰਗਠਨ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜੋਕਿ ਇਹਨਾ ਅਨੁਸ਼ਾਨਹੀਣਤਾ ਦਿਖਾਉਣ ਵਾਲੇ ਆਗੂਆ ਵਲੋਂ ਨਹੀਂ ਮੰਨੀ ਗਈ। ਜਿਸਦੀ ਪਲ ਪਲ ਦੀ ਸੂਚਨਾ ਸੂਬਾ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੂੰ ਦਿੱਤੀ ਗਈ। ਅੰਤਿਮ ਸਮੇਂ ਤਕ ਹਰ ਸਾਥੀ ਨੂੰ ਨਾਲ ਲੈਕੇ ਚੱਲਣ ਦੀ ਨੀਤੀ ਤਹਿਤ ਬਸਪਾ ਪੰਜਾਬ ਵਲੋਂ ਤਿੰਨ ਮੈਂਬਰੀ ਕਮੇਟੀ ਸੂਬਾ ਜਨਰਲ ਸਕੱਤਰ ਲੋਕ ਸਭਾ ਜਲੰਧਰ ਦੇ ਇੰਚਾਰਜ ਸ਼੍ਰੀ ਗੁਰਮੇਲ ਚੁੰਬਰ ਜੀ, ਸੂਬਾ ਸਕੱਤਰ ਐਡਵੋਕੇਟ ਵਿਜੇ ਬੱਧਣ ਤੇ ਜੋਨ ਇੰਚਾਰਜ ਸ਼੍ਰੀ ਜਗਦੀਸ਼ ਸ਼ੇਰਪੁਰੀ ਜੀ ਵਲੋ ਤਿੰਨ ਵਾਰ ਪਹੁੰਚ ਕਰਕੇ ਸਮਝਾਉਣ ਦੀ ਕੋਸ਼ਿ਼ਸ ਕੀਤੀ ਜੋਕਿ ਸਿਰੇ ਨਹੀਂ ਚੜੀ।
ਸੋ ਹਾਲਾਤਾਂ ਦੀ ਮਜਬੂਰੀ ਵਿਚ ਪਾਰਟੀ ਦੇ ਚੰਗੇ ਭਵਿੱਖ ਲਈ ਪਾਰਟੀ ਦੀ ਹਾਈਕਮਾਂਡ ਵੱਲੋਂ ਨਿਰਦੇਸ਼ ਹੈ ਕਿ ਫਿਲੌਰ ਵਿਧਾਨ ਸਭਾ ਦੇ ਹਰ ਔਹਦੇਦਾਰ ਨੂੰ ਅਹੁਦਾ ਮੁਕਤ ਕੀਤਾ ਜਾਂਦਾ ਹੈ। ਅੱਜ ਤੋ ਬਾਅਦ ਅਗਲੇ ਹੁਕਮਾਂ ਤੱਕ ਫਿਲੌਰ ਵਿਧਾਨ ਸਭਾ ਦਾ ਕੋਈ ਵੀ ਆਗੂ ਆਪਣੇ ਨਾਲ ਮੌਜੂਦਾ ਅਹੁਦੇ ਦੀ ਵਰਤੋ ਨਹੀਂ ਕਰਨਗੇ ਭਾਵ ਸਮੁੱਚੀ ਵਿਧਾਨ ਸਭਾ ਦਾ ਅਗਲੇ ਹੁਕਮਾਂ ਤੱਕ ਢਾਂਚਾ ਤੇ ਹਰੇਕ ਆਗੂ ਦਾ ਅਹੁਦਾ ਭੰਗ ਕੀਤਾ ਜਾਂਦਾ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਫਿਲੌਰ ਵਿਧਾਨ ਸਭਾ ਦਾ ਬਸਪਾ ਢਾਂਚਾ ਭੰਗਫ
Leave a review
Reviews (0)
This article doesn't have any reviews yet.