ਨਾਭਾ ਦੇ ਨਜ਼ਦੀਕੀ ਪਿੰਡ ਅਜਨੌਦਾ ਵਿਚ 15 ਦਿਨ ਵਿਚ 13 ਲੋਕਾਂ ਦੀ ਮੌਤ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤਕ ਕੋਰੋਨਾ ਹੈ, ਉਦੋਂ ਤਕ ਪਿੰਡ ਵਿਚ ਨਾ ਤਾਂ ਕਿਸੇ ਦਾ ਵਿਆਹ ਕਰਾਂਗੇ ਅਤੇ ਨਾ ਹੀ ਪਿੰਡ ਦਾ ਕੋਈ ਵਿਅਕਤੀ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਵਿਚ ਸ਼ਾਮਲ ਹੋਣ ਜਾਵੇਗਾ। ਕਿਸੇ ਦੇ ਘਰ ਦੇਹਾਂਤ ਹੋਣ ’ਤੇ ਭੋਗ ਗੁਰਦੁਆਰਾ ਸਾਹਿਬ ਵਿਚ ਨਹੀਂ ਪਾਇਆ ਜਾਵੇਗਾ। ਉੱਥੇ ਸਿਰਫ਼ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ। ਬਾਕੀ ਦੀਆਂ ਰਸਮਾਂ ਮਿ੍ਰਤਕ ਦੇ ਘਰ ਹੀ ਹੋਣਗੀਆਂ। ਨਾਲ ਹੀ, ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਦਿੱਤੀ ਗਈ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਦੇ ਪਿੰਡ ਵਿਚ ਆਉਣ ਤੋਂ ਪਹਿਲਾਂ ਉਸ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ। ਪਿੰਡ ਦੇ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਸਾਫ਼ ਤੌਰ ’ਤੇ ਕਹਿ ਦਿੱਤਾ ਹੈ ਕਿ ਉਹ ਛੋਟੀ-ਮੋਟੀ ਪਰੇਸ਼ਾਨੀ ਹੋਣ ’ਤੇ ਪਿੰਡ ਆਉਣ ਦੀ ਬਜਾਏ ਫੋਨ ’ਤੇ ਹੀ ਹਾਲਚਾਲ ਪੁੱਛ ਲੈਣ। ਇਸ ਤੋਂ ਇਲਾਵਾ ਪਿੰਡ ਦੇ ਐਂਟਰੀ ਪੁਆਇੰਟਾਂ ’ਤੇ ਬੈਨਰ ਲਾਏ ਜਾਣਗੇ ਕਿ ਬਾਹਰੀ ਲੋਕ ਪਿੰਡ ਵਿਚ ਨਾ ਆਉਣ।
ਤਿੰਨ ਪੁਰਸ਼ਾਂ ਤੇ ਦਸ ਔਰਤਾਂ ਦੀ ਮੌਤ
ਪਿੰਡ ਵਿਚ 15 ਦਿਨ ਵਿਚ 13 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ ਤਿੰਨ ਪੁਰਸ਼ ਤੇ ਦਸ ਔਰਤਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪੰਜ ਲੋਕ ਕੋਰੋਨਾ ਪਾਜ਼ੇਟਿਵ ਸਨ ਅਤੇ ਬਾਕੀਆਂ ਨੇ ਟੈਸਟ ਨਹੀਂ ਕਰਵਾਇਆ ਸੀ। ਮਿ੍ਰਤਕਾਂ ਦੀ ਉਮਰ 45 ਤੋਂ 70 ਸਾਲ ਵਿਚਾਲੇ ਸੀ। ਪੰਜ ਮਰੀਜ਼ਾਂ ਦੇ ਇਨਫੈਕਟਿਡ ਹੋਣ ਦਾ ਪਤਾ ਉਸ ਸਮੇਂ ਲੱਗਾ, ਜਦੋਂ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਪਹਿਲਾਂ ਲੋਕਾਂ ਨੂੰ ਡਰ ਸੀ ਕਿ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਜ਼ਬਰਦਸਤੀ ਹਸਪਤਾਲ ਵਿਚ ਦਾਖ਼ਲ ਕਰ ਦਿੱਤਾ ਜਾਵੇਗਾ। ਇਸ ਲਈ ਕਿਸੇ ਨੇ ਟੈਸਟ ਨਹੀਂ ਕਰਵਾਇਆ। ਇੱਥੇ ਲੋਕਾਂ ਨੇ ਟੀਕਾ ਵੀ ਨਹੀਂ ਲਗਵਾਇਆ ਸੀ। ਪਿੰਡ ਦੀ ਆਬਾਦੀ 2200 ਦੇ ਲਗਪਗ ਹੈ। ਇਸ ਸਮੇਂ ਇੱਥੇ ਚਾਰ ਲੋਕ ਕੋਰੋਨਾ ਇਨਫੈਕਟਿਡ ਹਨ, ਜਿਹੜੇ ਘਰਾਂ ਵਿਚ ਕੁਆਰੰਟਾਈਨ ਹਨ।
ਸੱਤ ਵਿਅਕਤੀ ਜਾਂਦੇ ਸਨ ਸਿੰਘੂ ਬਾਰਡਰ
ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੱਗੇ ਧਰਨੇ ਵਿਚ ਸ਼ਾਮਲ ਹੋਣ ਲਈ ਇੱਥੋਂ ਸੱਤ-ਸੱਤ ਵਿਅਕਤੀ ਲੜੀਵਾਰ ਇਕ ਹਫ਼ਤੇ ਬਾਅਦ ਜਾ ਰਹੇ ਸਨ। ਪਿੰਡ ਵਾਸੀ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਉਹ ਸਿੰਘੂ ਬਾਰਡਰ ’ਤੇ ਤਾਂ ਨਹੀਂ ਗਏ ਸਨ ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਧਰਨੇ ਵਿਚ ਜਾ ਕੇ ਸ਼ਾਮਲ ਹੁੰਦੇ ਰਹੇ ਹਨ। ਹੁਣ ਉੱਥੇ ਜਾਣ ’ਤੇ ਰੋਕ ਲਾਈ ਗਈ ਹੈ।
ਪਹਿਲਾਂ ਲੋਕ ਗੰਭੀਰ ਨਹੀਂ ਸਨ, ਹੁਣ ਬਦਲਿਆ ਮਾਹੌਲ
ਪਿੰਡ ਦੇ ਸਰਪੰਚ ਤਰਨਵੀਰ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਲੋਕ ਕੋਰੋਨਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਸਨ ਪਰ ਹੁਣ ਮਾਹੌਲ ਬਦਲਿਆ ਹੈ। ਮੌਤਾਂ ਹੋਣ ਕਾਰਨ ਪਿੰਡ ਦੇ ਸਿਹਤ ਕੇਂਦਰ ਵਿਚ ਕੋਵਿਡ ਟੈਸਟ ਕੈਂਪ ਲਗਾਇਆ ਗਿਆ ਸੀ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਸ਼ਨੀਵਾਰ ਨੂੰ ਕੈਂਪ ਲਗਾ ਕੇ 120 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਸਿਹਤ ਵਿਭਾਗ ਲਗਾਤਾਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ।
ਪਿੰਡ ’ਚ ਉਪਲਬਧ ਨੇ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ
ਪਿੰਡ ਦੇ ਲੋਕ ਦੱਸਦੇ ਹਨ ਕਿ ਦੁੱਧ ਤੇ ਸਬਜ਼ੀਆਂ ਤੋਂ ਲੈ ਕੇ ਰੋਜ਼ਾਨਾ ਇਸਤੇਮਾਲ ਦੀ ਹਰ ਚੀਜ਼ ਪਿੰਡ ਵਿਚ ਹੀ ਉਪਲਬਧ ਹੈ। ਇਸ ਦੇ ਲਈ ਉਨ੍ਹਾਂ ਨੂੰ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਹੈ। ਕੋਰੋਨਾ ਨਾਲ ਸਥਿਤੀ ਗੰਭੀਰ ਹੈ ਤਾਂ ਹੁਣ ਹਰ ਸਾਵਧਾਨੀ ਵਰਤੀ ਜਾਵੇਗੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪੰਜਾਬ ਦੇ ਇੱਕ ਪਿੰਡ ਨੇ 13 ਮੌਤਾਂ ਬਾਅਦ ਕੀਤਾ ਫ਼ੈਸਲਾ ; ਜਦੋਂ ਤਕ ਹੈ ਕੋਰੋਨਾ, ਨਾ ਵਿਆਹ ਨਾ ਭੋਗ ਨਾ ਧਰਨਾਪ
Leave a review
Reviews (0)
This article doesn't have any reviews yet.