ਪਿੰਡ ਧੰਨੋਵਾਲੀ ਰੇਲਵੇ ਟਰੈਕ ਤੇ ਹਾਈਵੇ ‘ਤੇ ਚੱਲ ਰਹੇ ਕਿਸਾਨੀ ਧਰਨੇ ਦਾ ਪੰਜਵੇਂ ਦਿਨ ਹੋਰ ਦਿਨਾਂ ਨਾਲੋਂ ਵੱਧ ਕਿਸਾਨਾਂ ਨੇ ਭਾਰੀ ਗਿਣਤੀ ‘ਚ ਇਸ ਧਰਨੇ ਪ੍ਰਦਰਸ਼ਨ ‘ਚ ਸ਼ਮੂਲੀਅਤ ਕੀਤੀ । ਰੋਜ਼ਾਨਾ ਵਾਂਗ ਗੁਰਬਾਣੀ ਦੇ ਸ਼ਲੋਕਾਂ ਦੀ ਉਟ ਲੈਂਦੀਆਂ ਧਰਨੇ ਦੀ ਸ਼ੁਰੂਆਤ ਕੀਤੀ ਗਈ। ਬੀਤੇ ਸੋਮਵਾਰ ਨੂੰ ਜਲੰਧਰ ‘ਚ ਪ੍ਰਸ਼ਾਸ਼ਨ ਨਾਲ ਹੋਈ ਮੀਟਿੰਗ ਉਪਰੰਤ ਕਿਸਾਨ ਚੰਡੀਗੜ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਣ ਵਾਲੀ ਮੀਟਿੰਗ ਲਈ ਕਾਫੀ ਉਤਸ਼ਾਹਿਤ ਤੇ ਜੋਸ਼ ‘ਚ ਦਿਸੇ। ਸਵੇਰੇ ਮੀਟਿੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੀਟਿੰਗ ‘ਚ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਨਤੀਜਾ ਕਿਸਾਨਾਂ ਦੇ ਹੱਕ ‘ਚ ਹੀ ਹੋਵੇਗਾ। ਦਿਨ ਭਰ ਧਰਨੇ ‘ਤੇ ਬੈਠੇ ਸਾਰੇ ਆਗੂਆਂ ਤੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਦੀਆਂ ਨਜ਼ਰਾਂ ਮੰਗਲਵਾਰ ਦੀ ਮੀਟਿੰਗ ‘ਤੇ ਰਹੀਆਂ। ਵਾਰ-ਵਾਰ ਬੁਲਾਰਿਆਂ ਵੱਲੋਂ ਅਗਲੀ ਰਣਨੀਤੀ ਲਈ ਮੀਟਿੰਗ ਦੇ ਨਤੀਜਿਆਂ ਦਾ ਹਵਾਲਾ ਦਿੱਤਾ ਗਿਆ। ਸਟੇਜ ਤੋਂ ਕਿਸਾਨਾਂ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਰੱਜ ਕੇ ਕੋਸਿਆ ਤੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਪੂਰੇ ਪੰਜਾਬ ‘ਚ ਚੱਕਾ ਜਾਮ ਕਰਨ ਦੀ ਚਿਤਾਵਨੀ ਦਿੱਤੀ ਪਰ ਸ਼ਾਮ ਹੁੰਦਿਆਂ ਚੰਡੀਗੜ੍ਹ ਤੋਂ ਮੰਗਾਂ ਮੰਨੇ ਜਾਣ ਦੀ ਖ਼ਬਰ ਮਿਲਦਿਆਂ ਹੀ ਸਾਰੇ ਪੰਡਾਲ ‘ਚ ਜਿੱਤ ਦੇ ਜੈਕਾਰੇ ਲੱਗਣੇ ਸ਼ੁਰੂ ਹੋ ਗਏ। ਕਿਸਾਨ ਆਗੂਆਂ ਵੱਲੋਂ ਲੱਡੂ ਵੰਡਣੇ ਸ਼ੁਰੂ ਕਰ ਦਿੱਤੇ ਗਏ। ਨੌਜਵਾਨ ਵੱਲੋਂ ਭੰਗੜਾ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਨੇ ਦੱਸਿਆ ਕਿ ਸਰਕਾਰ ਨੂੰ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ ਤੇ ਗੰਨੇ ਦੀ ਕੀਮਤ ‘ਚ 50 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਦਿੱਤਾ ਗਿਆ ਹੈ ਜਿਸ ‘ਤੇ ਕਿਸਾਨ ਆਗੂ ਖੁਸ਼ ਹਨ। ਉਨ੍ਹਾਂ ਕਿਹਾ ਬੇਸ਼ਕ ਮੰਗ 400 ਰੁਪਏ ਕਰਨ ਦੀ ਸੀ ਪਰ 360 ਰੁਪਏ ਕਰਵਾ ਕੇ ਉਨ੍ਹਾਂ ਕਿਸਾਨੀ ਸੰਘਰਸ਼ ਦਾ ਸੈਮੀ ਫਾਈਨਲ ਜਿੱਤ ਲਿਆ ਹੈ। ਰਾਤ ਹੁੰਦੇ ਤਕ ਧਰਨੇ ਵਾਲੀ ਥਾਂ ‘ਤੇ ਲਾਏ ਗਏ ਸਾਰੇ ਟੈਂਟ ਲਾਹ ਦਿੱਤੇ ਗਏ ਤੇ ਧੰਨੋਵਾਲੀ ਤੇ ਬੜਿੰਗ ਪਾਸੇ ਦੀਆਂ ਸਰਵਿਸ ਲੇਨ ਚਲਾ ਦਿੱਤੀਆਂ ਗਈਆਂ। ਦੂਜੇ ਪਾਸੇ ਰੇਲਵੇ ਟਰੈਕ ‘ਤੇ ਬੈਠੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਵੀ ਰਾਤ ਹੁੰਦਿਆਂ ਪ੍ਰਧਾਨ ਰਾਜੂ ਅੌਲਖ ਦੇ ਪੁੱਜਦਿਆਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਉਸ ਉਪਰੰਤ ਪ੍ਰਧਾਨ ਵੱਲੋਂ ਰੇਲ ਟਰੈਕ ਖਾਲੀ ਕਰਨ ਦਾ ਆਦੇਸ਼ ਦਿੰਦਿਆਂ ਹੀ ਸਾਰੇ ਕਿਸਾਨ ਟਰੈਕ ਤੋਂ ਉੱਠ ਗਏ। ਰਾਤ ਤਕਰੀਬਨ 8 ਵਜੇ ਦੇ ਕਰੀਬ ਕਿਸਾਨ ਆਗੂ ਚੰਡੀਗੜ੍ਹ ਤੋਂ ਮੀਟਿੰਗ ‘ਚ ਹਿੱਸਾ ਲੈ ਕੇ ਜਲੰਧਰ ਪੁੱਜੇ ਜਿਨ੍ਹਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਮਨਜੀਤ ਰਾਏ ਨੇ ਦੱਸਿਆ ਕਿ ਅੱਜ ਪੰਜਾਬ ਦੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ਦੇ ਗੰਨਾ ਕਿਸਾਨ 360 ਰੁਪਏ ਲੈ ਕੇ ਦੂਜਿਆਂ ਸੂਬਿਆਂ ਦੇ ਮੁਕਾਬਲੇ ਹੁਣ ਵੱਧ ਕੀਮਤ ਲੈਣਗੇ। ਇਸ ਦੌਰਾਨ ਇਕ-ਦੂਜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਤੇ ਨੌਜਵਾਨ ਟਰੈਕਟਰਾਂ ‘ਤੇ ਪੰਜਾਬੀ ਗੀਤ ਲਾ ਕੇ ਨੱਚਦੇ ਨਜ਼ਰ ਆਏ। ਰਾਤ ਲਗਭਗ 8:40 ਵਜੇ ਜਲੰਧਰ ਤੋਂ ਫਗਵਾੜਾ ਵੱਲ ਦਾ ਜੀਟੀ ਰੋਡ ਖੋਲ੍ਹ ਦਿੱਤਾ ਗਿਆ ਤੇ 20 ਕੁ ਮਿੰਟਾਂ ਬਾਅਦ ਫਗਵਾੜਾ ਤੋਂ ਜਲੰਧਰ ਆਉਣ ਵਾਲੀ ਸੜਕ ਨੂੰ ਖੋਲ੍ਹ ਕੇ ਸੁਚਾਰੂ ਢੰਗ ਨਾਲ ਚਾਲੂ ਕਰ ਦਿੱਤਾ ਗਿਆ ਸੀ।
ਨਾਟਕ ਰਾਹੀਂ ਦਿੱਲੀ ਕਿਸਾਨੀ ਸੰਘਰਸ਼ ਦੀ ਪੇਸ਼ ਕੀਤੀ ਗਈ ਝਲਕ
ਪੰਜਵੇਂ ਦਿਨ ਦੇ ਧਰਨੇ ‘ਚ ਸਟੇਜ ਤੋਂ ਇਕ ਨਾਟਕ ਜ਼ਰੀਏ ਦਿੱਲੀ ਧਰਨੇ ਦੀ ਝਲਕ ਵੀ ਦਿਖਾਈ ਗਈ। ਪੰਜਾਬ ਦੇ ਜਗਰਾਉਂ ਨੇੜੇ ਪੈਂਦੇ ਪਿੰਡ ਰਸੂਲਪੁਰ ਮੱਲਾਂ ਤੋਂ ਆਏ ਕਲਾਕਾਰ ਅਮਨ ਪਰਵਾਜ਼ ਨੇ ਕਿਸਾਨੀ ਸੰਘਰਸ਼ ‘ਤੇ ਬਣਾਏ ਗਏ ਨਾਟਕ ਨਾਲ ਸਟੇਜ ਦਾ ਸਮਾਂ ਬੰਨ੍ਹ ਦਿੱਤਾ। ਨਾਟਕ ‘ਚ ਜਿਥੇ ਕਲਾਕਾਰ ਵੱਲੋਂ ਦਿੱਲੀ ਧਰਨਿਆਂ ‘ਤੇ ਬੈਠੇ ਕਿਸਾਨਾਂ ਤੇ ਸਿੱਖੀ ਬਾਰੇ ਹਰਿਆਣੇ ਦੇ ਲੋਕਾਂ ਦੇ ਮਨਾਂ ਤੇ ਸਤਿਕਾਰ ਦਰਸਾਇਆ ਉਥੇ ਕੇਂਦਰ ਦੀ ਸਰਕਾਰ ਤੇ ਉਨ੍ਹਾਂ ਦੀਆਂ ਨੀਤੀਆਂ ਬਾਰੇ ਰੱਜ ਕੇ ਨਿਖੇਧੀ ਕੀਤੀ ਗਈ ਜਿਸ ਦੀ ਕਿਸਾਨਾਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ ਤੇ ਕਲਾਕਾਰ ਨੂੰ ਪੈਸੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਧੰਨੋਵਾਲੀ ਦੀਆਂ ਅੌਰਤਾਂ ਨੇ ਕਿਸਾਨਾਂ ਦੀ ਜਿੱਤ ‘ਤੇ ਮਨਾਈ ਖੁਸ਼ੀ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀਆਂ ਹਮਾਇਤੀ ਧੰਨੋਵਾਲੀ ਦੀਆਂ ਅੌਰਤਾਂ ਨੇ ਵੀ ਕਿਸਾਨਾਂ ਦੀ ਜਿੱਤ ਮੌਕੇ ਪੁੱਜ ਕੇ ਖੁਸ਼ੀ ਜ਼ਾਹਰ ਕੀਤੀ। ਨਰਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਧਰਨੇ ਦੀ ਹਮਾਇਤ ‘ਚ ਸੇਵਾ ਕਰ ਰਹੇ ਹਨ। ਪਿੰਡ ਦੀਆਂ ਹੋਰ ਅੌਰਤਾਂ ਵੀ ਉਨ੍ਹਾਂ ਨਾਲ ਸਹਿਯੋਗੀ ਰਹੀਆਂ ਹਨ।
ਕਿਸਾਨਾਂ ਦੀ ਮਿਹਨਤ ਰੰਗ ਲਿਆਈ ਹੈ ਸਰਕਾਰ ਨੂੰ ਕੀਮਤ ਵਧਾਉਣੀ ਪਈ ਜੋ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਇਸ ਦੌਰਾਨ ਕੁਲਦੀਪ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਗੁਰਦੇਵ ਕੌਰ ਤੇ ਸਰਬਜੀਤ ਕੌਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਜਿੱਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪਰਾਗਪੁਰ ਦੀ ਸੰਗਤ ਵੱਲੋਂ 24 ਘੰਟੇ ਲੰਗਰ ਦੀ ਸੇਵਾ
ਪਰਾਗਪੁਰ ਦੇ ਗੁਰਦੁਆਰਾ ਸਿੰਘ ਸਭਾ, ਸਮੂਹ ਸੰਗਤ ਤੇ ਟੁੱਟ ਬ੍ਦਰਜ਼ ਦੇ ਸਹਿਯੋਗ ਸਦਕੇ ਧਰਨੇ ਵਾਲੀ ਥਾਂ ‘ਤੇ ਲੰਗਰ ਸੇਵਾ ਪੰਜ ਦਿਨ 24 ਘੰਟੇ ਲਾਈ ਰੱਖੀ ਜਿਸ ਵਿਚ ਪਿੰਡ ਦੇ ਨੌਜਵਾਨ ਤੇ ਮੋਹਤਬਰ ਆਪਣੀਆਂ ਸੇਵਾਵਾਂ ਦਿੰਦੇ ਰਹੇ। ਅੱਜ ਵੀ ਰੋਜ਼ ਵਾਂਗ ਲੰਗਰ ਸਵੇਰ ਤੋਂ ਸ਼ਾਮ ਤਕ ਚੱਲਦਾ ਰਿਹਾ ਪਰ ਜਿਵੇਂ ਹੀ ਧਰਨਾ ਖਤਮ ਹੋਣ ਦੀ ਸੂਚਨਾ ਮਿਲੀ ਰਾਤ ਵਾਸਤੇ ਬਣਾਏ ਗਏ ਲੰਗਰ ਨੂੰ ਆਲੇ ਦੁਆਲੇ ਦੇ ਗੁਰਦੁਆਰਾ ਸਾਹਿਬ ਵਿਖੇ ਭੇਜ ਦਿੱਤਾ ਗਿਆ। ਇਸ ਦੌਰਾਨ ਸੇਵਾਦਾਰਾਂ ‘ਚ ਪ੍ਰਭਜੋਤ ਸਿੰਘ, ਮਨਪ੍ਰਰੀਤ ਸਿੰਘ ਟੁੱਟ, ਚਰਨਜੀਤ ਸਿੰਘ, ਗੁਰਵਿੰਦਰ ਟੁੱਟ, ਅਜੀਤ ਸਿੰਘ ਟੁੱਟ, ਹਰਨੇਕ ਸਿੰਘ ਟੁੱਟ, ਦਲਵੀਰ ਸਿੰਘ, ਇੰਦਰਜੀਤ ਸਿੰਘ ਤੇ ਜਸਪਾਲ ਸਿੰਘ ਿਢੱਲੋਂ ਆਦਿ ਹਾਜ਼ਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਜਿੱਤ ਲਿਆ ਇੱਕ ਸੰਘਰਸ਼, ਖੁਸ਼ੀ ‘ਚ ਜੈਕਾਰੇ ਲਾਉਂਦੇ ਘਰਾਂ ਨੂੰ ਪਰਤੇ ਕਿਸਾਨਜ
Leave a review
Reviews (0)
This article doesn't have any reviews yet.