ਕੋਰੋਨਾ ਦੇ ਸੰਕ੍ਰਮਣ ਤੋਂ ਬਚਾਅ ਲਈ ਪਿਛਲੇ ਦਿਨਾਂ ‘ਤੋਂ ਯੂਪੀ ‘ਚ ਲਾਕਡਾਊਨ ਲੱਗਾ ਹੋਇਆ ਹੈ ਪਰ ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ‘ਤੇ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਬਰੇਲੀ ‘ਚ ਮਾਸਕ ਨਾ ਲਾਉਣ ‘ਤੇ ਸਖ਼ਤ ਕਾਰਵਾਈ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਮਹਿਲਾ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ ਪੁਲਿਸ ਦੇ ਤਿੰਨ ਸਿਪਾਹੀ ਮਾਸਕ ਨਾ ਲਾਉਣ ‘ਤੇ ਥਾਣੇ ਲੈ ਗਏ। ਉਥੋਂ ਉਸ ਨੂੰ ਗਾਇਬ ਕਰ ਦਿੱਤਾ ਗਿਆ। ਤਲਾਸ਼ਣ ‘ਤੇ ਬੇਟਾ ਮਿਲਿਆ ਤਾਂ ਉਹ ਮਰਨ ਵਾਲੀ ਹਾਲਤ ‘ਚ ਸੀ। ਉਸ ਦੇ ਹੱਥਾਂ ਤੇ ਪੈਰਾਂ ‘ਚ ਕਿੱਲ ਠੌਕੇ ਹੋਏ ਸੀ। ਮਹਿਲਾ ਨੇ ਸ਼ਿਕਾਇਤ ਐਸਐਸਪੀ ਨੂੰ ਕੀਤੀ ਹੈ। ਜਦੋਂ ਇਸ ਦੀ ਜਾਣਕਾਰੀ ਦੋਬਾਰਾ ਚੌਕੀ ਪੁਲਿਸ ਨੂੰ ਦਿੱਤੀ ਗਈ ਤਾਂ ਉਹ ਉਲਟਾ ਪੀੜਤ ਨੂੰ ਹੀ ਜੇਲ੍ਹ ਭੇਜਣ ਦੀ ਗੱਲ ਕਹਿ ਰਹੇ ਸੀ। ਜਿਸ ਨੂੰ ਲੈ ਕੇ ਪੀੜਤ ਦੀ ਮਾਂ ਨੇ ਸੀਨੀਅਰ ਪੁਲਿਸ ਅਧਿਕਾਰੀ ਕੋਲ ਗੁਹਾਰ ਲਾਈ ਹੈ। ਐਸਐਸਪੀ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਨੌਜਵਾਨ ਨੇ ਆਪ ਹੀ ਸਾਰਾ ਡਰਾਮਾ ਰਚ ਲਿਆ ਤੇ ਸਿਪਾਹੀਆਂ ‘ਤੇ ਦੋਸ਼ ਲਾ ਦਿੱਤਾ ਹੈ। ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਆਲਾ ਅਧਿਕਾਰੀ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਬੇਟੇ ‘ਤੇ ਹੀ ਦੋਸ਼ ਲਾ ਰਹੇ ਹਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮਾਸਕ ਨਾ ਲਾਉਣ ‘ਤੇ ਪੁਲਿਸ ਨੇ ਨੌਜਵਾਨ ਦੇ ਹੱਥਾਂ-ਪੈਰਾਂ ‘ਚ ਠੋਕੇ ਕਿੱਲਮ
Leave a review
Reviews (0)
This article doesn't have any reviews yet.