ਜਦੋਂ 18 ਮਾਰਚ 2020 ਵਿੱਚ ਕਰੋਨਾ ਮਹਾਂਮਾਰੀ ਦਾ ਸਰਕਾਰੀ ਤੌਰ ਤੇ ਭਾਰਤ ਦੇਸ਼ ਅੰਦਰ ਪ੍ਰਭਾਵ ਘੋਸ਼ਿਤ ਕਰ ਦਿੱਤਾ ਗਿਆ ਸੀ ਤਾਂ ਇਸਦੇ ਪ੍ਰਭਾਵ ਨੂੰ ਘਟਾਉਣ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੇ ਮੋਢਿਆ ਤੇ ਆ ਪਈ। ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਨਾਲ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦਿਨ ਰਾਤ ਡਟੇ ਰਹੇ। ਇਸੇ ਮਾਹੌਲ ਵਿੱਚ ਨਕੋਦਰ DSP ਮੈਡਮ ਵਤਸੁਲਾ ਗੁਪਤਾ ਦੀ ਰਹਿਨੁਮਾਈ ਹੇਠ ਥਾਣਾ ਸਿਟੀ ਦੇ ਐੱਸ ਐੱਚ ਓ ਅਮਨ ਸੈਣੀ ਨੇ ਆਪਣੀ ਸੂਝਬੂਝ ਅਤੇ ਸਮਝਦਾਰੀ ਨਾਲ, ਪੂਰੀ ਪਲਾਨਿੰਗ ਅਤੇ ਸਿਸਟਮ ਨਾਲ ਮਾਣਯੋਗ ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਕੋਦਰ ਨੂੰ ਕਾਫੀ ਹੱਦ ਤੱਕ ਕੋਵਿਡ 19 ਦੇ ਪ੍ਰਭਾਵ ਤੋਂ ਬਚਾਅ ਕੇ ਰੱਖਿਆ। ਸ਼੍ਰੀ ਅਮਨ ਸੈਣੀ ਦੀ ਇਸੇ ਨਿਸ਼ਟਾਮਈ ਕਾਰਗੁਜ਼ਾਰੀ ਨੂੰ ਦੇਖਦਿਆਂ ਅਦਾਰਾ ਫੀਡ ਫਰੰਟ ਨੇ ਸਾਲ 2020 ਦਾ ਰੀਅਲ ਗ਼ੈਲੇਂਟ ਐਵਾਰਡ ਅਮਨ ਸੈਣੀ ਜੀ ਦੇ ਨਾਮ ਘੋਸ਼ਿਤ ਕੀਤਾ ਸੀ, ਪ੍ਰੰਤੂ ਕਿੰਨ੍ਹੀ ਕਰਨਾ ਕਰਕੇ ਸੈਣੀ ਜੀ ਦੀ ਦਾ ਤਬਾਦਲਾ ਹੋਣ ਕਾਰਨ ਇਹ ਸਨਮਾਨ ਉਹਨਾ ਨੂੰ ਸਪੁਰਦ ਨਹੀਂ ਕਰ ਸਕੇ। ਮਿਤੀ 23 ਮਈ ਨੂੰ ਅਮਨ ਸੈਣੀ ਜੀ ਇੱਕ ਵਾਰ ਫਿਰ ਨਕੋਦਰ ਦੇ ਥਾਣਾ ਸਦਰ ਵਿੱਚ ਬਤੌਰ ਐੱਸ ਐੱਚ ਓ ਡਿਊਟੀ ਤੇ ਤਾਇਨਾਤ ਹੋਏ ਤਾਂ ਅੱਜ ਮਿਤੀ 29 ਮਈ ਨੂੰ ਅਦਾਰਾ ਫੀਡ ਫਰੰਟ ਦੀ ਪੰਜਾਬ ਟੀਮ ਦੇ ਨਕੋਦਰ ਪੱਤਰਕਾਰ ਥਾਣਾ ਸਦਰ ਵਿਖੇ ਅਮਨ ਸੈਣੀ ਨਾਲ ਖਾਸ ਮੁਲਾਕਾਤ ਕਰਨ ਪਹੁੰਚੇ। ਅਮਨ ਸੈਣੀ ਜੀ ਨਾਲ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕਰਨ ਉਪਰੰਤ ਪੂਰੀ ਟੀਮ ਨੇ ਅਮਨ ਸੈਣੀ ਜੀ ਨੂੰ ਪੂਰੇ ਮਾਣ ਸਨਮਾਨ ਨਾਲ ਗੈਲੈਂਟ ਐਵਾਰਡ ਦਾ ਪ੍ਰਮਾਣ ਪੱਤਰ ਸਪੁਰਦ ਕਰਕੇ ਸਨਮਾਨਿਤ ਕੀਤਾ। ਇਸ ਖਾਸ ਮੌਕੇ ਪੰਜਾਬ ਮੁੱਖ ਸੰਪਾਦਕ ਹਰਸ਼ ਗੋਗੀ, ਬੈਸਟ ਸਟੋਰੀ ਰਾਇਟਰ 2020 ਸਨਮਾਨਿਤ ਪੱਤਰਕਾਰ ਨਰੇਸ਼ ਸ਼ਰਮਾ, ਸੀਨੀਅਰ ਪੱਤਰਕਾਰ ਸਰਵਨ ਹੰਸ, ਵੈਰਾਇਟੀ ਨਿਊਜ਼ 2020 ਸਨਮਾਨਿਤ ਪਰਮਜੀਤ ਮੇਹਰਾ, ਪੱਤਰਕਾਰ ਉਪਾਸਨਾ ਗਰੋਵਰ, ਪੱਤਰਕਾਰ ਨਵੀਨ ਹਾਂਡਾ ਅਤੇ ਵਰਿਸ਼ਟ ਪੱਤਰਕਾਰ ਅਸ਼ੋਕ ਸ਼ਰਮਾ ਨੇ ਸ਼ਮੂਲੀਅਤ ਕੀਤੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਫੀਡਫਰੰਟ ਦੀ ਨਕੋਦਰ ਟੀਮ ਨੇ ਕੀਤੀ ਥਾਣਾ ਸਦਰ ਐੱਸ ਐੱਚ ਓ ਅਮਨ ਸੈਣੀ ਨਾਲ ਖ਼ਾਸ ਸਵਾਗਤੀ ਮੁਲਾਕਾਤਫ
Leave a review
Reviews (0)
This article doesn't have any reviews yet.