ਮਿਤੀ 29 ਅਕਤੂਬਰ 2021 ਨੂੰ ਨਕੋਦਰ ਸ਼ਹਿਰ ਅੰਦਰ ਸਥਾਪਿਤ ਗੁਰੂ ਨਾਨਕ ਨੈਸ਼ਨਲ ਕਾਲਜ਼ ਵਿਖੇ ਪੰਜਾਬ ਸਰਕਾਰ ਦੇ ਐਲਾਨ ਮੁਤਾਬਿਕ 2 ਕਿੱਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਦੇ ਪਿਛਲੇ ਬਕਾਏ ਮੁਆਫ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਬ-ਅਰਬਨ-ਡਵੀਜ਼ਨ ਨਕੋਦਰ ਵੱਲੋਂ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਅਗਵਾਹੀ ਐਕਸੀਅਨ ਵਿਨੈ ਕੋਮਲ ਅਤੇ ਐੱਸ ਡੀ ਓ ਕਸ਼ਮੀਰ ਸਿੰਘ ਨੇ ਕੀਤੀ। ਕੈਂਪ ਦੌਰਾਨ ਮੌਕੇ ਤੇ ਪਹੁੰਚੇ ਲਾਭਪਾਤਰੀਆਂ ਦੀ ਜਾਣਕਾਰੀ ਰਜਿਸਟਰ ਕੀਤੀ ਗਈ ਆਏ ਬਕਾਏਂ ਦੀ ਰਕਮ ਮੁਆਫ ਸੰਬੰਧੀ ਫਾਰਮ ਭਰੇ ਗਏ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਬ ਅਰਬਨ ਮੰਡਲ ਨਕੋਦਰ ਦੇ ਐਕਸੀਅਨ ਇਂ. ਵਿਨੈ ਕੋਮਲ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਬਿਜਲੀ ਯੰਤਰਾਂ ਦੇ ਸਹੀ ਅਤੇ ਸੁਰੱਖਿਅਤ ਇਸਤੇਮਾਲ ਬਾਰੇ ਜਾਗਰੂਕ ਕੀਤਾ। ਇੰਜ. ਗੁਰਦੀਪ ਸਿੰਘ (JE, ਸਬ ਅਰਬਨ ਸਬ ਡਵੀਜ਼ਨ-ਨਕੋਦਰ) ਨੇ ਗੱਲਬਾਤ ਕਰਦਿਆਂ ਕਿਹਾ “ਜਿਹੜੇ ਵੀ ਪਿੰਡ ਨਕੋਦਰ ਦੇ ਸਬਅਰਬਨ ਸਬ ਡਵੀਜ਼ਨ ਦੇ ਅਦਾਰੇ ਵਿੱਚ ਆਉਂਦੇ ਹਨ ਉਹ 2 ਕਿਲੋ ਵਾਟ ਤੱਕ 31/7/2021 ਦਾ ਬਿੱਲ ਮੁਆਫ ਕਰਵਾ ਸਕਦੇ ਹਨ”। ਇਸ ਮੌਕੇ ਇੰ. ਸੁਨੀਲ ਹੰਸ (ਵ.ਸ.ਇ) , ਇੰ. ਗੁਰਦੀਪ ਸਿੰਘ JE, ਬਲਦੇਵ ਸਿੰਘ UDC ਅਤੇ ਮੈਡਮ ਨਵਨੀਤ ਕੌਰ ਆਦਿ ਹਾਜ਼ਿਰ ਸਨ। ਦੱਸ ਦਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪਦ ਤੇ ਬੈਠੇ ਚਰਨਜੀਤ ਸਿੰਘ ਚੰਨੀ ਦੁਆਰਾ 2 ਕਿੱਲੋਵਾਟ ਤੱਕ ਦੇ ਹਰੇਕ ਵਰਗ ਦੇ ਬਿਜਲੀ ਖਪਤਕਾਰਾਂ ਦੇ ਬਕਾਇਆ ਬਿੱਲਾਂ ਦੀ ਮੁਆਫੀ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਇਸ ਸਮਝੌਤੇ ਰਾਹੀਂ ਆਦੇਸ਼ ਦਿੱਤੇ ਗਏ ਸਨ ਕਿ ਇਹ ਬਕਾਏ ਪੰਜਾਬ ਸਰਕਾਰ ਬਿਜਲੀ ਵਿਭਾਗ ਨੂੰ ਅਦਾ ਕਰੇਗੀ। ਬਿਜਲੀ ਬੋਰਡ ਵਲੋਂ ਇਕ ਨੋਟੀਫਿਕੇਸ਼ਨ ਰਾਹੀਂ ਇਹ ਸੂਚਿਤ ਵੀ ਕੀਤਾ ਗਿਆ ਹੈ ਕਿ 29.9.2021 ਤੱਕ ਦੇ ਬਿਜਲੀ ਬਕਾਏ ਮੁਆਫ਼ੀ ਯੋਗ ਹਨ ਉਸਤੋਂ ਬਾਅਦ ਵਾਲੇ ਬਿੱਲ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਕੋਦਰ ਵਿਖੇ ਲਗਾਇਆ ਗਿਆ ਬਿਜਲੀ ਬਕਾਇਆ ਮੁਆਫ਼ੀ ਕੈਂਪ।ਨ
Leave a review
Reviews (0)
This article doesn't have any reviews yet.