ਬੀਤੇ ਦਿਨੀਂ ਨਕੋਦਰ ਦੀ ਸਮਾਜ ਸੇਵਾ ਵਿੱਚ ਤੱਤਪਰ ਰਹਿਣ ਵਾਲੀ ਸੰਸਥਾ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਵਲੋਂ ਰੋਟਰੀ ਕਲੱਬ ਈਸਟ ਦੇ ਸਹਿਯੋਗ ਨਾਲ 25 ਗਰੀਬ ਲੋੜਵੰਦ ਪਰਿਵਾਰਾਂ ਨੂੰ ਲੋੜੀਂਦਾ ਰਾਸ਼ਨ ਵੰਡਿਆ ਗਿਆ। ਸੋਸਾਇਟੀ ਦੇ ਚੇਅਰਮੈਨ ਹਰਮਨ ਨਿੱਜਰ ਨੇ ਫੀਡਫਰੰਟ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੀ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਉਹਨਾ ਦੇ ਪਿਤਾ ਸਵ. ਭੁਪਿੰਦਰ ਨਿੱਜਰ ਜੀ ਨੇ ਸ਼ੁਰੂ ਕੀਤੀ ਸੀ ਜਿਸ ਤਹਿਤ ਅਲੱਗ ਅਲੱਗ ਪ੍ਰੋਜੈਕਟਾਂ ਰਾਹੀਂ ਲੋੜਵੰਦ ਲੋਕਾਂ ਲਈ ਰਾਸ਼ਨ, ਗਰੀਬ ਲੜਕੀਆਂ ਦੇ ਵਿਆਹ, ਵਿਧਵਾਵਾਂ ਨੂੰ ਨਿੱਜੀ ਪੈਨਸ਼ਨ, ਅਸਮਰਥ ਬੱਚਿਆਂ ਦੀ ਪੜ੍ਹਾਈ ਵਿੱਚ ਸਹਾਇਤਾ, ਦਿਵਆਂਗਾ ਲਈ ਟਰਾਈਸਾਈਕਲ ਅਤੇ ਗਰੀਬ ਮਰੀਜਾਂ ਦੇ ਇਲਾਜ਼ ਆਦਿ ਸਮਾਜ ਸੇਵਾ ਦੇ ਕੰਮ ਕਰਦੀ ਰਹੀ ਹੈ। ਮੈਂ ਵੀ ਆਪਣੇ ਪਿਤਾ ਜੀ ਦੇ ਨਕਸ਼ੇ ਕਦਮ ਤੇ ਚੱਲਦਿਆਂ ਇਸ ਸੰਸਥਾ ਨੂੰ ਅੱਗੇ ਲਿਜਾਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ। ਹਰਮਨ ਨਿੱਜਰ ਨੇ ਕਿਹਾ ਮੈਨੂੰ ਇਹ ਕਹਿਣ ਵਿਚ ਕੋਈ ਝਿਝਕ ਨਹੀਂ ਕਿ ਮੈਂ ਇਸ ਫੀਲਡ ਵਿੱਚ ਨਵਾਂ ਹਾਂ ਪਰ ਮੈਂ ਆਪਣੇ ਦਿਲੋਂ ਸਮਾਜ ਸੇਵਾ ਨਾਲ ਜੁੜਿਆ ਹਾਂ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਮੇਰਾ ਸਾਥ ਜਰੂਰ ਦੇਣ ਅਤੇ ਕਾਫੀ ਸੰਸਥਾਵਾਂ ਅਤੇ ਸਖਸ਼ੀਅਤਾਂ ਮੇਰਾ ਸਾਥ ਦਿੰਦੀਆਂ ਵੀ ਨੇ ਜਿਸਦੀ ਮਿਸਾਲ ਆ ਜੀ ਅਸੀ 25 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਣ ਵਾਲਾ ਪ੍ਰੋਜੇਕਟ ਹੈ ਇਹ ਰੋਟਰੀ ਕਲੱਬ ਈਸਟ ਦੇ ਸਹਿਯੋਗ ਸਦਕਾ ਹੀ ਕਾਮਯਾਬ ਹੋ ਰਿਹਾ ਹੈ।
ਇਸ ਵੰਡ ਕੈਂਪ ਵਿੱਚ ਹਰਮਨ ਨਿੱਜਰ (ਚੇਅਰਮੈਨ, ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ), ਰਾਜੇਸ਼ ਟੱਕਰ (ਵਾਈਸ ਚੇਅਰਮੈਨ), ਲਾਲ ਚੰਦ (ਸਟੇਟ ਸੈਕਟਰੀ), ਪ੍ਰੇਮ ਸਾਗਰ ਸ਼ਰਮਾ (ਪੈਟਰਨ), ਭੁਪਿੰਦਰ ਅਜੀਤ ਸਿੰਘ (ਗੋਵਰਨਿੰਗ ਬਾਡੀ), ਹੁਸਨ ਲਾਲ (ਸੈਕਟਰੀ), ਗੈਵੀ ਚੱਠਾ (ਯੂਥ ਇੰਚਾਰਜ), ਆਰੀਅਨ ਕੁਮਾਰ (ਕੈਸ਼ੀਅਰ) ਅਤੇ ਰੋਟਰੀ ਕਲੱਬ ਈਸਟ ਦੇ ਕੇ ਕੇ ਖੱਟਰ, ਪ੍ਰਕਾਸ਼ ਸਿੰਘ ਡਬ, ਰੋਹਿਤ ਨਾਰੰਗ, ਸੰਜੀਵ ਮਹਾਜਨ, ਸੀਤਾ ਰਾਮ ਨਿੱਜਰ, ਧਰਮਪਾਲ ਕੁਮਾਰ ਸਮੇਤ ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਦੇ ਮੈਂਬਰ ਗਗਨ ਗਬੀ, ਕਰਨ ਸ਼ਰਮਾ, ਗੌਰਵ ਛਾਬੜਾ, ਸਾਹਿਲ ਸਿੱਧੂ, ਆਸ਼ੀਸ਼ ਗਰੇਵਾਲ ਆਦਿ ਹਾਜ਼ਿਰ ਸਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਭਾਈ ਘੱਨਈਆ ਜੀ ਅਸ਼ੀਰਵਾਦ ਸੋਸਾਇਟੀ ਅਤੇ ਰੋਟਰੀ ਕਲੱਬ ਈਸਟ ਨਕੋਦਰ ਨੇ 25 ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ।ਭ
Leave a review
Reviews (0)
This article doesn't have any reviews yet.