ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਦਿਵਿਆ ਜੋਤੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਬਾਹਰ ਰੱਖਿਆ ਤਾਂ ਉਨ੍ਹਾਂ ਦੇ 5-5 ਹਜ਼ਾਰ ਰੁਪਏ ਦੇ ਚਲਾਨ ਕਰ ਕੇ ਜੁਰਮਾਨਾ ਵਸੂਲ ਕੀਤਾ ਜਾਏਗਾ। ਮੰਗਲਵਾਰ ਨੂੰ ਸੰਯੁਕਤ ਕਮਿਸ਼ਨਰ ਦਿਵਿਆ ਜੋਤੀ ਨੇ ਤਹਿ ਬਾਜ਼ਾਰੀ ਦੇ ਸੁਪਰਡੈਂਟ ਮਨਦੀਪ ਸਿੰਘ ਅਤੇ ਬਾਕੀ ਸਟਾਫ ਨਾਲ ਰੈਣਕ ਬਾਜ਼ਾਰ, ਲਾਡੋਵਾਲੀ ਰੋਡ ਤੇ ਤਹਿਸੀਲ ਕੰਪਲੈਕਸ ਇਲਾਕੇ ਦਾ ਮੁਆਇਨਾ ਕੀਤਾ। ਦੁਕਾਨਦਾਰਾਂ ਨੂੰ ਆਪਣਾ ਸਾਮਾਨ ਦੁਕਾਨਾਂ ਅੰਦਰ ਰੱਖਣ ਦੀ ਅਪੀਲ ਕੀਤੀ ਤਾਂ ਜੋ ਸੜਕਾਂ ਤੋਂ ਕਬਜ਼ੇ ਖ਼ਤਮ ਕੀਤੇ ਜਾ ਸਕਣ।
ਮੁਨਾਦੀ ਕਰਵਾ ਕੇ ਚੇਤਾਵਨੀ
ਤਹਿ ਬਾਜ਼ਾਰੀ ਬ੍ਾਂਚ ਨੇ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣਾ ਸਾਮਾਨ ਸੜਕ ‘ਤੇ ਰੱਖਣ ਦੀ ਥਾਂ ਦੁਕਾਨਾਂ ਅੰਦਰ ਰੱਖਣ ਤਾਂ ਜੋ ਸੜਕਾਂ ਖੁੱਲ੍ਹੀਆਂ ਰਹਿ ਸਕਣ ਤੇ ਆਮ ਆਵਾਜਾਈ ਪ੍ਰਭਾਵਿਤ ਨਾ ਹੋਵੇ। ਕੁਝ ਥਾਵਾਂ ‘ਤੇ ਦੁਕਾਨਦਾਰਾਂ ਨੇ ਸਾਮਾਨ ਬਾਹਰ ਰੱਖਿਆ ਹੋਇਆ ਸੀ, ਜੋ ਕਿ ਬਾਅਦ ‘ਚ ਅੰਦਰ ਰੱਖ ਲਿਆ ਗਿਆ।
ਐੱਫ ਆਈ ਆਰ ਹੋਵੇਗੀ ਦਰਜ : ਸੁਪਰਡੈਂਟ
ਇਸ ਦੌਰਾਲ ਤਹਿ ਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਰੈਣਕ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਨੇ ਮੁਨਾਦੀ ਕਰਵਾਉਣ ਦੌਰਾਨ ਮੁਨਾਦੀ ਕਰਨ ਵਾਲੇ ਕਰਮਚਾਰੀ ਦੇ ਕੰਮ ‘ਚ ਰੁਕਾਵਟ ਪਾਉਣ ਦਾ ਯਤਨ ਕੀਤਾ ਤੇ ਉਸ ਨਾਲ ਬਹਿਸ ਕਰਨ ਤੇ ਬਦਸਲੂਕੀ ਕਰਨ ‘ਤੇ 3 ਲੋਕਾਂ ਖ਼ਿਲਾਫ਼ ਕੱਲ੍ਹ ਐੱਫਆਈਆਰ ਦਰਜ ਕਰਵਾਈ ਜਾਵੇਗੀ।
ਮਕਸੂਦਾਂ ਵਿਖੇ ਕਾਰਵਾਈ
ਇਸ ਦੌਰਾਨ ਤਹਿ ਬਾਜ਼ਾਰੀ ਬ੍ਾਂਚ ਨੇ ਮਕਸੂਦਾਂ ਵਿਖੇ ਕਾਰਵਾਈ ਕਰਦੇ ਹੋਏ ਲੱਕੜਾਂ ਦੇ ਟਾਲ ‘ਤੇ ਕਾਰਵਾਈ ਕਰਦੇ ਹੋਏ ਉਸ ਦੀਆਂ ਬਾਹਰ ਰੱਖੀਆਂ ਲਕੜਾਂ ਕਬਜ਼ੇ ‘ਚ ਲਈਆਂ ਅਤੇ ਉਸ ਨੂੰ ਨੋਟਿਸ ਵੀ ਦਿੱਤਾ। ਉਨ੍ਹਾਂ ਨੂੰ ਨੋਟਿਸ ਦੇ ਕੇ ਨਗਰ ਨਿਗਮ ਦਫ਼ਤਰ ਬੁਲਾਇਆ ਗਿਆ ਹੈ।
ਬਾਕੀ ਇਲਾਕੇ ਵੀ ਹੋਣ ਸਖ਼ਤ, ਕਰਨ ਨਿਯਮ ਲਾਗੂ
ਮੈਡਮ ਦਿਵਿਆ ਜੋਤੀ ਦੀ ਜਲੰਧਰ ਅੰਦਰ ਲਾਗੂ ਕੀਤੀ ਸਖ਼ਤੀ ਨੂੰ ਦੇਖਦਿਆਂ ਫੀਡਫਰੰਟ ਪੰਜਾਬ ਮੁੱਖ ਸੰਪਾਦਕ ਹਰਸ਼ ਗੋਗੀ ਨੇ ਅਪੀਲ ਕੀਤੀ ਹੈ ਕਿ ਜ਼ਿਲੇ ਦੀਆਂ ਸਾਰੀਆਂ ਨਗਰ ਪਾਲਿਕਾਵਾਂ, ਨਗਰ ਪੰਚਾਇਤਾਂ ਵੀ ਕਰਨ ਸਖਤੀ ਨਾਲ ਨਿਯਮਾਂ ਨੂੰ ਲਾਗੂ ਤਾਂ ਹੀ ਆਵਾਜਾੲੲੀ ਦੀ ਸੱਮਸਿਆਂ ਹੱਲ ਕੀਤੀ ਜਾ ਸਕੇਗੀ। ਦੇਖਣ ਨੂੰ ਮਿਲਿਆ ਹੈ ਕਿ ਨੂਰਮਹਿਲ ਅਤੇ ਨਕੋਦਰ ਵਿੱਚ ਦੁਕਾਨਦਾਰਾਂ ਦੀਆਂ ਲੋੜ ਤੋਂ ਵੱਧ ਸਮਾਨ ਬਾਹਰ ਕੱਢ ਕੇ ਘੇਰੀਆਂ ਜਾਂਦੀਆਂ ਸੜਕਾਂ ਹੀ ਟ੍ਰੈਫਿਕ ਦੀ ਸੱਮਸਿਆ ਪੈਦਾ ਕਰਦੀਆਂ ਹਨ।