ਪੰਜਾਬ ਸਰਕਾਰ ਵੱਖ-ਵੱਖ ਖਪਤਕਾਰਾਂ ਨੂੰ ਰਿਆਇਤੀ ਦਰਾਂ ’ਤੇ ਬਿਜਲੀ ਮੁਹੱਈਆ ਕਰਾਉਣ ਦੇ ਬਦਲੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੂੰ ਸਬਸਿਡੀ ਦੇਣ ਵਿੱਚ ਇੱਕ ਵਾਰ ਫਿਰ ਪੱਛਡ਼ ਗਈ ਹੈ
ਚਰਚਾ ਵਿੱਚ
ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖੁਸ਼ ਕਰਨ ਲਈ ਵੱਡੇ ਐਲਾਨ ਤਾਂ ਕਰ ਦਿੱਤੇ ਗਏ ਹਨ ਪਰ ਇਸ ਕਾਰਨ ਪੈ ਰਹੇ ਵਿੱਤੀ ਬੋਝ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਅਸਲੀਅਤ ਇਹ ਹੈ ਕਿ ਸਰਕਾਰ ਵੱਲੋਂ ਪਾਵਰਕਾਮ ਦੀ ਸਬਸਿਡੀ ਦੀ 4637 ਕਰੋਡ਼ ਦੀ ਰਾਸ਼ੀ ਅਦਾ ਤਾਂ ਨਹੀਂ ਕੀਤੀ ਗਈ ਹੈ ਪਰ ਬਕਾਇਆ ਬਿੱਲ ਮਾਫੀ ਤੇ ਸਸਤੀ ਬਿਜਲੀ ਦਾ ਹੋਰ ਕਈ ਕਰੋਡ਼ ਦਾ ਬੋਝ ਜ਼ਰੂਰ ਪਾ ਦਿੱਤਾ ਹੈ। ਇਥੇ ਹੀ ਬੱਸ ਨਹੀਂ ਸਰਕਾਰੀ ਵਿਭਾਗਾਂ ਵੱਲੋਂ ਬਿਜਲੀ ਦੇ ਬਿੱਲ ਵੀ ਨਹੀਂ ਭਰੇ ਜਾ ਸਕੇ। ਅਜਿਹੇ ਵਿੱਤੀ ਹਾਲਾਤ ਕਰਕੇ ਪਾਵਰਕਾਮ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਰੀ ਨਾਲ ਮਿਲ ਰਹੀਆਂ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪਾਵਰਕਾਮ ਇੰਜੀਨੀਅਰਾਂ ਨੇ ਚੰਨੀ ਸਰਕਾਰ ਦੇ ਫ਼ੈਸਲਿਆਂ ਨੂੰ ਵੀ ਗਲਤ ਕਰਾਰ ਦਿੱਤਾ ਹੈ।
ਪੰਜਾਬ ਸਰਕਾਰ ਵੱਖ-ਵੱਖ ਖਪਤਕਾਰਾਂ ਨੂੰ ਰਿਆਇਤੀ ਦਰਾਂ ’ਤੇ ਬਿਜਲੀ ਮੁਹੱਈਆ ਕਰਾਉਣ ਦੇ ਬਦਲੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨੂੰ ਸਬਸਿਡੀ ਦੇਣ ਵਿੱਚ ਇੱਕ ਵਾਰ ਫਿਰ ਪੱਛਡ਼ ਗਈ ਹੈ। ਪੰਜਾਬ ਸਰਕਾਰ ਨੇ ਪਿਛਲੇ ਅਕਤੂਬਰ ਮਹੀਨੇ ਤਕ ਪਾਵਰਕਾਮ ਨੂੰ 10,284 ਕਰੋਡ਼ ਰੁਪਏ ਦੀ ਸਬਸਿਡੀ ਅਦਾ ਕਰਨੀ ਸੀ ਜਦਕਿ ਇਸ ਦੇ ਮੁਕਾਬਲੇ ਸਿਰਫ਼ 5,647 ਕਰੋਡ਼ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਸ ਤਰ੍ਹਾਂ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ 4637 ਕਰੋਡ਼ ਰੁਪਏ ਦੀ ਅਦਾਇਗੀ ਨਹੀਂ ਕੀਤੀ ਹੈ।