ਜਲੰਧਰ (ਹਰਸ਼ ਗੋਗੀ) ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਨਾਲ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਹੋ ਗਈ ਹੈ। ਵੋਟਰ 14 ਫ਼ਰਵਰੀ ਨੂੰ ਕਿਹੜੀ ਸਿਆਸੀ ਧਿਰ ਦੇ ਹੱਕ ਵਿੱਚ ਫਤਵਾ ਦਿੰਦੇ ਹਨ, ਇਹ ਸਪੱਸ਼ਟ ਨਹੀਂ ਪਰ ਮਾਲਵਾ ਖੇਤਰ ਦੇ ਵੋਟਰਾਂ ਨੇ ਹਮੇਸ਼ਾ ਫੈਸਲਾਕੁਨ ਭੂਮਿਕਾ ਨਿਭਾਈ ਹੈ। ਕਿਸਾਨਾਂ ਦਾ ਸਿਆਸਤ ਵਿੱਚ ਦਾਖ਼ਲਾ ਹੋਰ ਸਿਆਸੀ ਧਿਰਾਂ ਲਈ ਵੱਡੀ ਚੁਣੌਤੀ ਹੋਵੇਗਾ।
ਕਿਸਾਨ ਅੰਦੋਲਨ ਦੀ ਇਤਿਹਾਸਕ ਸਫ਼ਲਤਾ ਮਗਰੋਂ 22 ਜਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚਾ ਬੈਨਰ ਹੇਠ ਪਹਿਲੀ ਵਾਰ ਕਿਸਾਨ ਸਿਆਸੀ ਮੈਦਾਨ ਵਿੱਚ ਆਉਣ ਨਾਲ ਇਸ ਵਾਰ ਚੋਣ ਦੰਗਲ ਦਿਲਚਸਪ ਹੋਵੇਗਾ। ਪੰਜਾਬ ਦੀ 75 ਫ਼ੀਸਦੀ ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 40 ਸ਼ਹਿਰੀ, 51 ਅਰਧ ਸ਼ਹਿਰੀ ਅਤੇ 26 ਪੂਰੀ ਤਰ੍ਹਾਂ ਸ਼ਹਿਰੀ ਸੀਟਾਂ ਹਨ। ਸਿਰਫ 40 ਸੀਟਾਂ ਅਜਿਹੀਆਂ ਹਨ, ਜਿੱਥੇ ਸ਼ਹਿਰੀ ਭਾਈਚਾਰੇ ਦਾ ਵੱਡਾ ਵੋਟ ਬੈਂਕ ਹੈ। ਬਾਕੀ 77 ਸੀਟਾਂ ’ਤੇ ਪੇਂਡੂ ਜਾਂ ਸਿੱਧੇ ਕਿਸਾਨਾਂ ਦਾ ਵੱਡਾ ਵੋਟ ਬੈਂਕ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਫ਼ੈਸਲਾ ਕਰਦਾ ਹੈ। ਮਾਲਵੇ ਵਿੱਚ 69, ਮਾਝੇ ਵਿੱਚ 25 ਅਤੇ ਦੁਆਬੇ ਵਿੱਚ 23 ਸੀਟਾਂ ਹਨ। ਸਭ ਤੋਂ ਵੱਧ ਸੀਟਾਂ ਵਾਲਾ ਮਾਲਵਾ ਖੇਤਰ ਕਿਸਾਨਾਂ ਦਾ ਗੜ੍ਹ ਹੈ, ਜੋ ਚੋਣਾਂ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਉਂਦਾ ਰਿਹਾ ਹੈ। ਦੁਆਬੇ ਵਿੱਚ ਦਲਿਤ ਵੋਟਾਂ ਜ਼ਿਆਦਾ ਹਨ ਪਰ ਮਾਝੇ ਵਿੱਚ ਸਿੱਖ ਵੋਟ ਬੈਂਕ ਵੱਧ ਹੈ। ਚੋਣ ਮੈਦਾਨ ਵਿੱਚ ਕਿਸਾਨ ਸਾਰੀਆਂ ਸਿਆਸੀ ਸਿਰਾਂ ਦਾ ਵੋਟ ਬੈਂਕ ਤੋੜਨਗੇ।
ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਬਸਪਾ ਨਾਲ ਮਿਲ ਕੇ ਚੋਣ ਲੜ ਰਹੀ ਹੈ। ਕਾਂਗਰਸ ਦਾ ਅੰਦਰੂਨੀ ਕਲੇਸ਼ ਵੋਟ ਬੈਂਕ ’ਤੇ ਭਾਰੀ ਪੈ ਸਕਦਾ ਹੈ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਨਾਲ ਚੋਣ ਮੈਦਾਨ ਵਿੱਚ ਹਨ। ਕੈਪਟਨ ਦੀ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ਵਿੱਚ ਵੀ ਚੰਗੀ ਸਾਖ ਹੈ ਤੇ ਇਸ ਵਾਰ ਉਹ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਸੰਯੁਕਤ ਅਕਾਲੀ ਦਲ ਵੀ ਭਾਜਪਾ ਨਾਲ ਮਿਲ ਕੇ ਚੋਣ ਲੜ ਰਿਹਾ ਹੈ। ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਕਰਕੇ ਭਾਜਪਾ ਤੋਂ ਪਿੰਡਾਂ ਦੇ ਲੋਕ ਨਾਰਾਜ਼ ਹਨ।
ਸਾਲ 2017 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 117 ਵਿੱਚੋਂ 77 ਸੀਟਾਂ ਜਿੱਤ ਕੇ 10 ਸਾਲ ਬਾਅਦ ਸੱਤਾ ’ਚ ਵਾਪਸੀ ਕੀਤੀ ਸੀ ਅਤੇ ਆਮ ਆਦਮੀ ਪਾਰਟੀ 20 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣ ਕੇ ਉੱਭਰੀ ਅਤੇ ਇਸ ਦੇ ਗੱਠਜੋੜ ’ਚ ਸ਼ਾਮਲ ਲੋਕ ਇਨਸਾਫ ਪਾਰਟੀ ਨੇ 2 ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ ਪਾਰਟੀ ਦੋਫ਼ਾੜ ਹੋ ਗਈ ਤੇ ਸੂਬੇ ਦੇ ਕੇਂਦਰੀ ਆਗੂਆਂ ’ਤੇ ਗੰਭੀਰ ਦੋਸ਼ ਲੱਗਣ ਕਾਰਨ ਪਾਰਟੀ ਉੱਤੇ ਮਾੜਾ ਅਸਰ ਪਿਆ ਅਤੇ ਲੋਕ ਇਨਸਾਫ਼ ਪਾਰਟੀ ਨਾਲ ਗੱਠਜੋੜ ਵੀ ਤੋੜ ਦਿੱਤਾ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੇ 10 ਸਾਲ ਲਗਾਤਾਰ ਸੂਬੇ ਉੱਤੇ ਰਾਜ ਕੀਤਾ ਪਰ ਉਹ 18 ਸੀਟਾਂ ਨਾਲ ਤੀਜੇ ਨੰਬਰ ’ਤੇ ਰਿਹਾ ਅਤੇ ਖੇਤੀ ਕਾਨੂੰਨਾਂ ਕਾਰਨ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਵੀ ਟੁੱਟ ਗਿਆ।
ਹਾਸ਼ੀਏ ’ਤੇ ਰਹੀ ਬਹੁਜਨ ਸਮਾਜ ਪਾਰਟੀ ਦੀ ਪੁਨਰ-ਸੁਰਜੀਤੀ ਹੋਈ ਹੈ। ਬਸਪਾ 2019 ਲੋਕ ਸਭਾ ਚੋਣਾਂ ਵਿੱਚ ਪੰਜਾਬ ਜਮਹੂਰੀ ਗੱਠਜੋੜ ਦਾ ਹਿੱਸਾ ਬਣੀ ਅਤੇ ਤਿੰਨ ਸੀਟਾਂ ਜਲੰਧਰ, ਹੁਸ਼ਿਆਰਪੁਰ ਤੇ ਆਨੰਦਪੁਰ ਸਾਹਿਬ ਤੋਂ ਖੜ੍ਹੇ ਕੀਤੇ ਉਮੀਦਵਾਰ ਨੇ 4.79 ਲੱਖ ਵੋਟਾਂ ਹਾਸਲ ਕਰ ਕੇ ਬਿਹਤਰ ਪ੍ਰਦਰਸ਼ਨ ਕੀਤਾ।
ਸਾਲ 2019 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਦਬਦਬਾ ਦਿਸਿਆ ਅਤੇ ਕਾਂਗਰਸ ਨੇ ਸੂਬੇ ਦੀਆਂ ਕੁੱਲ 13 ਵਿੱਚੋਂ 8 ਸੀਟਾਂ ਜਿੱਤੀਆਂ ਅਤੇ ਅਕਾਲੀ ਤੇ ਭਾਜਪਾ ਨੂੰ 2-2 ਸੀਟਾਂ ਹੀ ਹਾਸਲ ਹੋਈਆਂ। ਚੋਣ ਨਤੀਜਿਆਂ ਵਿੱਚ ਤਿੰਨ ਸੀਟਾਂ ਨਾਲ ਬਸਪਾ ਤੀਜੇ ਨੰਬਰ ’ਤੇ ਰਹੀ, ਜਦਕਿ ਪੰਜਾਬ ਵਿੱਚ ਵਿਰੋਧੀ ਧਿਰ ਦਾ ਰੁਤਬਾ ਹਾਸਲ ‘ਆਪ’ ਚੌਥੇ ਨੰਬਰ ’ਤੇ ਆ ਗਈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਕਿਸਾਨਾਂ ਦੇ ਮੈਦਾਨ ’ਚ ਨਿੱਤਰਨ ਨਾਲ ਦਿਲਚਸਪ ਹੋਵੇਗਾ ਚੋਣ ਦੰਗਲਕ
Leave a review
Reviews (0)
This article doesn't have any reviews yet.