(ਹਰਸ਼ ਗੋਗੀ) ਮੈਂ ਕੱਲ ਟਵਿਟੱਰ ‘ਤੇ ਇੱਕ ਵੀਡਿਓ ਦੇਖੀ ਜਿਸ ਨੂੰ ਦੇਖਣ ਉਪਰਾਂਤ ਮੈਂ ਸੋਚਿਆ ਇਹ ਗੱਲ ਸਾਰਿਆਂ ਨਾਲ ਸਾਂਝੀ ਕਰਨੀ ਬਣਦੀ ਆ, ਭਾਰਤ ‘ਚ ਜਵਾਈ ਦੀ ਪਰਾਹੁਣਚਾਰੀ ਦੀਆਂ ਕਈ ਕਹਾਣੀਆਂ ਤੁਸੀਂ ਦੇਖੀਆਂ ਅਤੇ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਜਵਾਈ ਦੀ ਅਜਿਹੀ ਖਾਤਰਦਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਂਧਰਾ ਪ੍ਰਦੇਸ਼ ‘ਚ ਜਦੋਂ ਇਕ ਜਵਾਈ ਆਪਣੇ ਸਹੁਰੇ ਘਰ ਪਹੁੰਚਿਆ ਤਾਂ ਉਸ ਦੀ ਅਜਿਹੀ ਖਾਤਰਦਾਰੀ ਹੋਈ, ਜਿਸ ਕਾਰਨ ਹੁਣ ਇਸ ਪਰਿਵਾਰ ਦੀ ਹਰ ਪਾਸੇ ਚਰਚਾ ਹੈ। ਦਰਅਸਲ ਇਹ ਪੂਰਾ ਮਾਮਲਾ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਨਰਸਾਪੁਰਮ ਦਾ ਹੈ। ਇੱਥੇ ਇੱਕ ਪਰਿਵਾਰ ਨੇ ਮਕਰ ਸੰਕ੍ਰਾਂਤੀ ਦੇ ਤਿਉਹਾਰ ‘ਤੇ ਆਪਣੇ ਜਵਾਈ ਨੂੰ ਬੁਲਾਇਆ ਸੀ।ਜਵਾਈ ਜਦੋਂ ਸਹੁਰੇ ਘਰ ਪਹੁੰਚਿਆ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਾਹਮਣੇ 365 ਪ੍ਰਕਾਰ ਦਾ ਭੋਜਨ ਪਰੋਸਿਆ। ਤੁਹਾਨੂੰ ਦੱਸ ਦਈਏ ਕਿ ਜਿਸ ਸ਼ਖਸ ਦੀ ਇੰਨੀ ਖਾਤਰਦਾਰੀ ਹੋਈ, ਉਹ ਘਰ ਦਾ ਹੋਣ ਵਾਲਾ ਜਵਾਈ ਹੈ। ਪਰਿਵਾਰ ਨੇ ਤਿਉਹਾਰ ਮੌਕੇ ਆਏ ਜਵਾਈ ਨੂੰ ਸ਼ਾਹੀ ਦਾਅਵਤ ਦਿੱਤੀ। ਜਾਣਕਾਰੀ ਦਿੰਦਿਆਂ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਕਿ ਜਵਾਈ ਲਈ ਸਾਲ ਦੇ 365 ਦਿਨਾਂ ਨੂੰ ਧਿਆਨ ਵਿਚ ਰੱਖਦਿਆਂ 365 ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਸਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਤਿਉਹਾਰ ਤੋਂ ਬਾਅਦ ਦੋਹਾਂ ਦਾ ਵਿਆਹ ਕਰਨਗੇ। ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਸੁਬਰਾਮਨੀਅਮ ਅਤੇ ਅੰਨਪੂਰਨਾ ਆਪਣੇ ਬੇਟੇ ਸਾਈਕ੍ਰਿਸ਼ਨਾ ਦਾ ਵਿਆਹ ਇਕ ਸੋਨੇ ਦੇ ਵਪਾਰੀ ਅਤਯਮ ਵੈਂਕਟੇਸ਼ਵਰ ਰਾਓ ਅਤੇ ਮਾਧਵੀ ਦੀ ਬੇਟੀ ਕੁੰਦਵੀ ਨਾਲ ਕਰਨ ਜਾ ਰਹੇ ਹਨ। ਵਿਆਹ ਤੋਂ ਪਹਿਲਾਂ ਮਕਰ ਸੰਕ੍ਰਾਂਤੀ ਦਾ ਤਿਉਹਾਰ ਹੋਇਆ ਤਾਂ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਵਾਈ ਨੂੰ ਘਰ ਆਉਣ ਦਾ ਸੱਦਾ ਦਿੱਤਾ ਗਿਆ। ਸਾਈਕ੍ਰਿਸ਼ਨ ਜਦੋਂ ਆਪਣੇ ਸਹੁਰੇ ਘਰ ਪਹੁੰਚਿਆ ਤਾਂ ਉਸ ਦੀ ਅਜਿਹੀ ਖਾਤਿਰਦਾਰੀ ਹੋਈ, ਹੁਣ ਇਹ ਸੂਬੇ ਦੇ ਨਾਲ-ਨਾਲ ਪੂਰੇ ਦੇਸ਼ ‘ਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਦੇਖੋ ਵੀਡਿਓ..
India: Andhra Pradesh family arranges grand feast for future son-in-law with 365 dishes.#Andhrapradesh #grandfeast #SonInLaw #India #Feast pic.twitter.com/wx1IrtqWGX
— Vosa Tv (Official) (@vosatvofficial) January 18, 2022