ਡਾਕਟਰ ਕਈ ਵਾਰ ਕਹਿੰਦੇ ਹਨ ਕਿ ਚੰਗੀ ਸਿਹਤ ਲਈ ਨਹਾਉਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇੱਕ ਵਿਅਕਤੀ ਅਜਿਹਾ ਹੈ, ਜਿਸ ਨੇ ਇਸ ਸਿਧਾਂਤ ਨੂੰ ਗਲਤ ਸਾਬਤ ਕੀਤਾ ਹੈ।ਜੋ ਕਈ ਦਹਾਕਿਆਂ ਤੋਂ ਨਹਾਇਆ ਨਹੀਂ। ਉਸ ਦਾ ਕੋਈ ਘਰ ਨਹੀਂ, ਉਹ ਛੱਪੜ ਆਦਿ ਦਾ ਪਾਣੀ ਪੀਂਦਾ ਹੈ। ਸੜਕ ਦੇ ਕਿਨਾਰੇ ਜੋ ਜਾਨਵਰ ਮਰ ਜਾਂਦੇ ਹਨ , ਉਹਨਾਂ ਨੂੰ ਖਾਂਦਾ ਹੈ। ਇਸ ਦੇ ਬਾਵਜੂਦ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਫਿੱਟ ਹੈ। ਵਿਗਿਆਨੀ ਅਤੇ ਡਾਕਟਰ ਵੀ ਉਸ ਦੀ ਪਰਫਿਕੇਟ ਸਿਹਤ’ ਨੂੰ ਦੇਖ ਕੇ ਹੈਰਾਨ ਹਨ। ਇਸ ਬਜ਼ੁਰਗ ਦੀ ਉਮਰ 87 ਸਾਲ ਹੈ। ਖ਼ਬਰਾਂ ਅਨੁਸਾਰ ਇਸ ਬਜ਼ੁਰਗ ਦੀ ਪਛਾਣ ਈਰਾਨ ਦੇ ਰਹਿਣ ਵਾਲੇ ਅਮੋ ਜਾਜੀ (Amou Jaji) ਵਜੋਂ ਹੋਈ ਹੈ। ਅਮੋ ਜੇਜੀ ਦੀ ਉਮਰ 87 ਸਾਲ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਜਿਸ ਤਰ੍ਹਾਂ ਦਾ ਉਨ੍ਹਾਂ ਦਾ ਜੀਵਨ ਸਟਾਈਲ ਹੈ , ਇਸ ਤੋਂ ਕਈ ਖੋਜੀ ਵੀ ਹੈਰਾਨ ਹਨ, ਕਿਉਂਕਿ ਉਨ੍ਹਾਂ ਮੁਤਾਬਕ ਵੀ ਇਹ ਬਜ਼ੁਰਗ ਪੂਰੀ ਤਰ੍ਹਾਂ ਫਿੱਟ ਹੈ। ਇਸ ਦੇ ਨਾਲ ਹੀ ਕਈ ਮਾਹਿਰ ਵੀ ਉਸ ਕੋਲ ਇਹ ਜਾਣਨ ਲਈ ਆਏ ਸਨ ਕਿ ਕੀ ਉਸ ਦੇ ਸਰੀਰ ਵਿਚ ਕੋਈ ਪਰਜੀਵੀ ਤਾਂ ਨਹੀਂ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦੇ ਸਰੀਰ ਵਿਚ ਕੋਈ ਬੀਮਾਰੀ ਨਹੀਂ ਨਿਕਲੀ। ਉਹ ਬਿਲਕੁਲ ਵੀ ਸਾਫ਼ ਸਫ਼ਾਈ ਨਾਲ ਨਹੀਂ ਰਹਿੰਦਾ। ਅਮੋ ਨੇ 67 ਸਾਲਾਂ ਤੋਂ ਇਸ਼ਨਾਨ ਨਹੀਂ ਕੀਤਾ, ਉਸਨੂੰ ਲੱਗਦਾ ਹੈ ਕਿ ਜੇਕਰ ਉਹ ਇਸ਼ਨਾਨ ਕਰੇਗਾ ਤਾਂ ਇਹ ਉਸਦੇ ਲਈ ਅਸ਼ੁਭ ਹੋਵੇਗਾ ਅਤੇ ਉਹ ਮਰ ਜਾਵੇਗਾ।
Amou Jaji ਦੀ ਖੁਰਾਕ
ਅਮੋ ਜਾਜੀ ਸੜਕ ਕਿਨਾਰੇ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ। ਇਸ ਦੇ ਨਾਲ ਹੀ ਉਹ ਛੱਪੜ ਦਾ ਗੰਦਾ ਪਾਣੀ ਪੀਂਦਾ ਹੈ। ਇਸ ਅਜੀਬ ਜੀਵਨ ਸ਼ੈਲੀ ਕਾਰਨ ਉਸ ਦਾ ਕੋਈ ਦੋਸਤ ਵੀ ਨਹੀਂ ਹੈ। ਹਾਲਾਂਕਿ ਦੇਜਗਾਹ (ਇਰਾਨ) ਵਿੱਚ ਰਹਿਣ ਵਾਲੇ ਸਥਾਨਕ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀ ਜੀਵਨ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਹਨ। ਕਿਉਂਕਿ ਉਹ ਬਿਮਾਰ ਨਹੀਂ ਹੋਇਆ ਹੈ ਅਤੇ ਨਾ ਹੀ ਉਸ ਨੂੰ ਕਿਸੇ ਬੈਕਟੀਰੀਆ ਦੀ ਚਪੇਟ ਵਿੱਚ ਆਇਆ ਹੈ।
ਮਾਹਿਰਾਂ ਨੇ ਕੀ ਕਿਹਾ
ਪ੍ਰੋਫੈਸਰ ਡਾ. ਗੁਲਾਮਰੇਜਾ ਮੋਲਵੀ ਦਾ ਕਹਿਣਾ ਹੈ, ਅਸੀਂ ਉਸ ਦੇ ਕੁਝ ਟੈਸਟ ਕੀਤੇ ਪਰ ਮਜ਼ਬੂਤ ਇਮਿਊਨਿਟੀ ਸਿਸਟਮ ਕਾਰਨ ਉਹ ਸਿਹਤਮੰਦ ਹੈ। ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ 87 ਸਾਲਾ ਵਿਅਕਤੀ ਦੀ ਜੀਵਨ ਸ਼ੈਲੀ ਸੁਣ ਕੇ ਲੋਕਾਂ ਨੂੰ ਅਜੀਬ ਲੱਗ ਸਕਦਾ ਹੈ ਪਰ ਉਹ ਲਗਾਤਾਰ ਮੌਜੂਦਾ ਮਾਮਲਿਆਂ ਬਾਰੇ ਅਪਡੇਟ ਰਹਿੰਦਾ ਹੈ। ਉਹ ਰੂਸੀ ਕ੍ਰਾਂਤੀ ਅਤੇ ਫਰਾਂਸੀਸੀ ਕ੍ਰਾਂਤੀ ਬਾਰੇ ਵੀ ਲੋਕਾਂ ਨਾਲ ਚਰਚਾ ਕਰਦਾ ਰਹਿੰਦਾ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
67 ਸਾਲ ਤੋਂ ਕਿਉਂ ਨਹੀਂ ਨਹਾਇਆ ਇਹ ਬਜ਼ੁਰਗ6
Leave a review
Reviews (0)
This article doesn't have any reviews yet.