ਸੈਂਸਰ ਵਾਲੀਆਂ ਹੋਣਗੀਆਂ ਪੰਜਾਬ ਰੋਡਵੇਜ਼ ਦੀਆਂ ਬੀਐੱਸ-6 ਮਾਡਲ ਬੱਸਾਂ, ਬਿਨਾਂ ਸਿਖਲਾਈ ਨਹੀਂ ਚੱਲ ਸਕਣਗੀਆਂ

ਪੰਜਾਬ ਰੋਡਵੇਜ਼ ਦੇ ਵੱਡੇ ਬੇੜੇ ਵਿਚ ਸ਼ਾਮਲ ਕੀਤੀਆਂ ਬੀਐੱਸ-6 ਮਾਡਲ ਦੀਆਂ ਬੱਸਾਂ ਨੂੰ ਬਿਨਾਂ ਸਿਖਲਾਈ ਚਲਾਉਣਾ ਪੁਰਾਣੇ ਡਰਾਈਵਰਾਂ ਲਈ ਔਖੀ ਕਾਰ ਹੋਵੇਗਾ। ਕਾਰਨ ਇਹ ਹੈ ਕਿ ਨਵੀਂਆਂ ਬੱਸਾਂ ਸੈਂਸਰ ਵਾਲੀਆਂ ਹਨ। ਇਸ ਲਈ ਬੱਸ ਚਲਾਉਣ ਤੋਂ ਲੈ ਕੇ ਡਰਾਈਵਰ ਤੇ ਵਰਕਸ਼ਾਪ ਦੇ ਅਮਲੇ ਦਾ ਟਰੇਂਡ ਹੋਣਾ ਬੇਹੱਦ ਜ਼ਰੂਰੀ ਹੋਵੇਗਾ। ਬੱਸ ਦਾ ਇੰਜਣ ਸਟਾਰਟ ਕਰਨ ਤੋਂ ਲੈ ਕੇ ਇਸ ਦੀ ਰਫ਼ਤਾਰ ਤੇ ਭਾਰ ਮੁਤਾਬਕ ਸਬੰਧਤ ਸਵਿੱਚ ਨੂੁੰ ਆਨ ਕਰਨਾ ਜ਼ਰੂਰੀ ਹੋਵੇਗਾ। ਇਸ ਤੋਂ ਬਿਨਾਂ ਬੱਸ ਦਾ ਸੜਕ ’ਤੇ ਸਹੀ ਤਰੀਕੇ ਚੱਲ ਸਕਣਾ ਵੱਡੀ ਚੁਣੌਤੀ ਬਣ ਸਕਦਾ ਹੈ। ਨਵੀਆਂ ਬੱਸਾਂ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਹ ਪ੍ਰਦੂਸ਼ਣ ਨਾ ਦੇ ਬਰਾਬਰ ਕਰਨਗੀਆਂ ਕਿਉਂਜੋ ਇਨ੍ਹਾਂ ਵਿਚ ਯੂਰੀਆ ਯੁਕਤ ਵੱਖਰਾ ਟੈਂਕ ਲੱਗਾ ਹੋਵੇਗਾ। ਇਸ ਟੈਂਕ ਦੇ ਸਦਕਾ ਇੰਜਣ ਸਟਾਰਟ ਰਹਿਣ ਦੀ ਸਥਿਤੀ ਵਿਚ ਨਿਕਲਣ ਵਾਲੇ ਧੂੰਏ ਵਿੱਚੋਂ ਪ੍ਰਦੂਸ਼ਣ ਦੀ ਮਾਤਰਾ ਘੱਟ ਪੱਧਰ ’ਤੇ ਪੁੱਜ ਜਾਂਦੀ ਹੈ। ਬੱਸ ਦਾ ਸਾਈਲੈਂਸਰ ਖ਼ਾਸ ਤੌਰ ’ਤੇ ਕਵਰਡ ਕੀਤਾ ਗਿਆ ਹੈ ਜੋ ਕਿ ਪੁਰਾਣੀਆਂ ਬੱਸਾਂ ਦੀ ਤੁਲਨਾ ਵਿਚ ਆਵਾਜ਼ ਨੂੰ ਬੇਹੱਦ ਘਟਾ ਦਿੰਦਾ ਹੈ। ਪੰਜਾਬ ਰੋਡਵੇਜ਼ ਦੀ ਤਰਫੋਂ ਆਪਣੇ ਫਲੀਟ ਵਿਚ ਟਾਟਾ ਕੰਪਨੀ ਦੀ ਚੈਸੀ ਦੇ ਉੱਪਰ ਫੈਬ੍ਰੀਕੇਸ਼ਨ ਕਰਵਾ ਕੇ 587 ਨਵੀਂਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਬੱਸਾਂ ਦੀ ਫੈਬ੍ਰੀਕੇਸ਼ਨ ਜੈਪੁਰ ਸਥਿਤ ਕੰਪਨੀ ਤੋਂ ਕਰਵਾਈ ਹੈ ਤੇ ਪੰਜਾਬ ਰੋਡਵੇਜ਼ ਜਲੰਧਰ ਦੇ ਦੋਵਾਂ ਡਿਪੂਆਂ ਨੂੰ 20 ਨਵੀਂਆਂ ਬੱਸਾਂ ਹਾਸਿਲ ਹੋ ਗਈਆਂ ਹਨ। 50 ਸੀਟਰ ਬੱਸਾਂ ਵਿਚ ਹਰੇਕ ਸੀਟ ਦੇ ਉੱਤੇ ਹੈਲਪ ਸਵਿੱਚ ਲੱਗਾ ਹੋਵੇਗਾ, ਜਿਸ ਨੂੰ ਦਬਾਉਣ ’ਤੇ ਸਿੱਧਾ ਪੰਜਾਬ ਰੋਡਵੇਜ਼ ਦੇ ਕੰਟਰੋਲ ਰੂਮ ਵਿਚ ਹੰਗਾਮੀ ਸੰਦੇਸ਼ ਹਾਸਿਲ ਹੋ ਜਾਵੇਗਾ। ਸਭਨਾਂ ਬੱਸਾਂ ਵਿਚ ਜੀਪੀਐੱਸ ਸਿਸਟਮ ਲੱਗਾ ਹੋਵੇਗਾ ਤਾਂ ਜੋ ਲੋਕੇਸ਼ਨ ਤੇ ਰਫ਼ਤਾਰ ਬਾਰੇ ਨਾਲੋਂ-ਨਾਲ ਪਤਾ ਲੱਗ ਸਕੇ। ਬੱਸਾਂ ਦੇ ਅਗਲੇ ਦਰਵਾਜੇ ਲਾਗੇ 4 ਨੰਬਰ ਤੋਂ ਲੈ ਕੇ 10 ਨੰਬਰ ਤਕ ਦੀਆਂ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਦੋਵਾਂ ਦਰਵਾਜ਼ਿਆਂ ਲਾਗੇ ਫਾਇਰ ਬਿ੍ਰਗੇਡ ਯੰਤਰ ਮੁਹੱਈਆ ਹੋਣਗੇ। ਫ਼ਿਲਹਾਲ ਇਨ੍ਹਾਂ ਬੱਸਾਂ ਨੂੰ ਵਰਕਸ਼ਾਪ ਵਿਚ ਖੜ੍ਹਾ ਕੀਤਾ ਹੋਇਆ ਹੈ। ਰਿਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਦਫ਼ਤਰ ਤੋਂ ਪਾਸਿੰਗ ਤੇ ਹਾਈ ਸਕਿਓਰਟੀ ਰਜਿਸਟ੍ਰੇਸ਼ਨ ਨੰਬਰ ਲੱਗਣ ਪਿੱਛੋਂ ਬੱਸਾਂ ਨੂੰ ਰੂਟ ’ਤੇ ਰਵਾਨਾ ਕੀਤਾ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਲੋੜੀਂਦੀ ਗਿਣਤੀ ਵਿਚ ਡਰਾਈਵਰਾਂ ਤੇ ਵਰਕਸ਼ਾਪ ਅਮਲੇ ਨੂੰ ਬੱਸਾਂ ਚਲਾਉਣ ਦੀ ਟਰੇਨਿੰਗ ਦਿੱਤੀ ਜਾਵੇਗੀ। ਨਵੀਂਆਂ ਬੱਸਾਂ ਨੂੰ ਜੈਪੁਰ ਤੋਂ ਵਰਕਸ਼ਾਪ ਤਾਈਂ ਲਿਆਉਣ ਵਾਲੇ ਡਰਾਈਵਰਾਂ ਨੂੰ ਪਹਿਲਾਂ ਟਰੇਂਡ ਕੀਤਾ ਗਿਆ ਸੀ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

महासंवतसरी के पावन अवसर पर पर्यावरण संरक्षण के लिए सम्मान

प्रयुषण महापर्व के समापन दिवस महासंवतसरी के पावन अवसर...

ਮੱਲਾਂ ਵਾਲਾ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ 13 ਸਤੰਬਰ ਨੂੰ ਅੱਖਾਂ ਦਾ ਫਰੀ ਚੈੱਕਅਪ ਕੈਂਪ

ਫਿਰੋਜ਼ਪੁਰ/ਮੱਲਾਂ ਵਾਲਾ:  ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ...

ਪੰਜ ਪੀਰੀ ਈਸ਼ਵਰ ਦਰਬਾਰ ਵੱਲੋਂ ਬਾਹਰਵਾਂ ਮੇਲਾ ਅਤੇ ਭੰਡਾਰਾ 13 ਸਤੰਬਰ ਨੂੰ ਧੂਮ ਧਾਮ ਨਾਲ ਕਰਵਾਇਆ ਜਾਏਗਾ:ਸਰਨੀ ਸਾਈਂ

ਲੁਧਿਆਣਾ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ...