ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਭਾਜਪਾ ਸਮੇਤ ਹੋਰ ਸਿਆਸੀ ਪਾਰਟੀਆਂਂ ਵੱਲੋਂਂ ਐਲਾਨੇ ਉਮੀਦਵਾਰ ਚੋਣ ਮੈਦਾਨ ’ਚ ਨਿੱਤਰ ਰਹੇ ਹਨ। ਦੂਜੇ ਪਾਸੇ ਚੋਣ ਕਮਿਸ਼ਨ ਨੇ ਵੀ ਚੋਣਾਂ ਨੂੰ ਸੁਚਾਰੂ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕਮਰ ਕੱਸ ਲਈ ਹੈ। ਇਸ ਦੇ ਲਈ ਜਿੱਥੇ ਨੌਜਵਾਨਾਂ ਨੂੰ ਆਪਣੀ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਬੂਥ ਪੱਧਰ ’ਤੇ ਕੈਂਪ ਲਗਾ ਕੇ ਵੋਟ ਸੂਚੀ ਦੀ ਸੋਧ ਤੋਂ ਲੈ ਕੇ ਨਾਂ ਬਦਲਣ ਤਕ ਦੀਆਂਂ ਰਸਮਾਂ ਪੂਰੀਆਂਂਕਰ ਲਈਆਂ ਗਈਆਂਂਹਨ। ਜ਼ਿਲ੍ਹੇ ਦੇ ਪੱਛਮੀ ਖੇਤਰ ’ਚ ਸਭ ਤੋਂ ਵੱਧ ਤੀਜੇ ਲਿੰਗ ਦੇ ਵੋਟਰ ਹਨ। ਇਸੇ ਤਰ੍ਹਾਂ ਫਿਲੌਰ ’ਚ ਸਭ ਤੋਂਂ ਵੱਧ 80 ਸਾਲ ਜਾਂ ਇਸ ਤੋਂਂ ਵੱਧ ਉਮਰ ਦੇ ਵੋਟਰ ਹਨ, ਜੋ ਇਸ ਵਾਰ ਸਰਕਾਰ ਬਣਾਉਣ ਦੇ ਫੈਸਲੇ ’ਚ ਆਪਣੀ ਭੂਮਿਕਾ ਨਿਭਾਉਣਗੇ। ਸੁਧਾਈ ਹੋਈ ਵੋਟਰ ਸੂਚੀ ’ਚ ਇਸ ਵਾਰ ਸ਼ਾਹਕੋਟ ’ਚ ਸਭ ਤੋਂ ਵੱਧ ਨੌਜਵਾਨ ਵੋਟਰ ਹਨ। ਇਸੇ ਤਰ੍ਹਾਂ ਫਿਲੌਰ ਹਲਕੇ ’ਚ ਵੀ ਜ਼ਿਆਦਾਤਰ ਮਹਿਲਾ ਵੋਟਰ ਹਨ, ਜੋ ਇਸ ਵਾਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੁਧਾਰੀ ਹੋਈ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ’ਚ ਕੁੱਲ 30 ਤੀਜੇ ਲਿੰਗ ਦੇ ਵੋਟਰ ਹਨ। ਇਸ ਵਿੱਚ ਪੱਛਮ ’ਚ ਸਭ ਤੋਂ ਵੱਧ ਸੱਤ ਤੇ ਸ਼ਾਹਕੋਟ ਤੇ ਉੱਤਰ ’ਚ ਇੱਕ-ਇੱਕ ਤੀਜੇ ਲਿੰਗ ਦੇ ਵੋਟਰ ਹਨ।
57,302 ਵੋਟਰ ਪੋਸਟਲ ਬੈਲਟ ਰਾਹੀਂ ਵੋਟ ਪਾਉਣਗੇ <br>ਵਿਧਾਨ ਸਭਾ ਚੋਣਾਂ ’ਚ ਬਜ਼ੁਰਗ, ਅੰਗਹੀਣ ਅਤੇ ਕੋਵਿਡ ਪ੍ਰਭਾਵਿਤ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂਂਹਨ। ਇਸ ਤਹਿਤ ਉਹ ਪੋਸਟਲ ਬੈਲਟ ਪੇਪਰ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਜ਼ਿਲ੍ਹੇ ’ਚ ਇਨ੍ਹਾਂ ਸ਼੍ਰੇਣੀਆਂਂ ਨਾਲ ਸਬੰਧਤ 57,302 ਵੋਟਰ ਹਨ, ਜਿਨ੍ਹਾਂ ਨੂੰ ਪੋਸਟਲ ਬੈਲਟ ਪੇਪਰ ਦੀ ਸਹੂਲਤ ਲਈ ਫਾਰਮ 12-ਡੀ ਮੁਹੱਈਆ ਕਰਵਾਇਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਕਮ ਡੀਸੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂਂ ਹਦਾਇਤਾਂ ਅਨੁਸਾਰ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਹਸਪਤਾਲ ’ਚ ਇਲਾਜ ਅਧੀਨ ਜਾਂ ਆਈਸੋਲੇਸ਼ਨ ’ਚ ਰਹਿ ਰਹੇ ਦਿਵਿਆਂਗ ਤੇ ਕੋਵਿਡ ਦੇ ਮਰੀਜ਼ ਪੋਸਟਲ ਬੈਲਟ ਪੇਪਰ ਰਾਹੀਂ ਵੋਟ ਪਾ ਸਕਦੇ ਹਨ। ਜ਼ਿਲ੍ਹੇ ’ਚ ਕੁੱਲ 57,302 ਵੋਟਰ ਹਨ, ਜਿਨ੍ਹਾਂ ’ਚ 11,692 ਅੰਗਹੀਣ ਅਤੇ 45,610 ਬਜ਼ੁਰਗ ਵੋਟਰ ਹਨ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਜਲੰਧਰ ਪੱਛਮੀ ‘ਚ ਹਨ ਸਭ ਤੋਂ ਵੱਧ ਥ੍ਰਡ ਜ਼ੈਂਡਰ, ਫਿਲੌਰ ‘ਚ ਸਭ ਤੋਂ ਵੱਧ ਬਜ਼ੁਰਗ ਵੋਟਰਜ
Leave a review
Reviews (0)
This article doesn't have any reviews yet.