ਕੱਲ੍ਹ 24 ਜਨਵਰੀ ਆਮ ਆਦਮੀ ਪਾਰਟੀ ਦੇ ਸੀ ਐੱਮ ਚਿਹਰਾ ਭਗਵੰਤ ਸਿੰਘ ਮਾਨ ਆਪ ਦੀ ਨਕੋਦਰ ਉਮੀਦਵਾਰ ਬੀਬੀ ਇੰਦਰਜੀਤ ਕੌਰ ਮਾਨ ਦੇ ਹੱਕ ਵਿੱਚ ਨਕੋਦਰ ਵਾਸੀਆਂ ਨੂੰ ਵੋਟ ਦੇਣ ਦੀ ਅਪੀਲ ਕਰਨ ਲਈ ਡੋਰ ਟੂ ਡੋਰ ਕੈਂਪੇਨ ਰੱਖੀ ਗਈ ਸੀ। ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਹੀ ਬੀਬੀ ਇੰਦਰਜੀਤ ਕੌਰ ਦਾ ਮੀਡੀਆ ਨਾਲ ਬੇਰੁੱਖੀ ਅਤੇ ਅਸਹਿਯੋਗੀ ਵਤੀਰਾ ਦੇਖਿਆ ਗਿਆ। ਵਰਕਰਾਂ ਨੂੰ ਗਾਈਡਲਾਈਨਜ਼ ਦਿੱਤੀ ਜਾ ਰਹੀ ਸੀ ਕਿਸੇ ਵੀ ਆਮ ਬੰਦੇ ਨੂੰ ਭਗਵੰਤ ਮਾਨ ਦੇ ਨੇੜੇ ਨਹੀਂ ਆਉਣ ਦੇਣਾ ਸਿਰਫ ਪਾਰਟੀ ਵਰਕਰ ਹੀ ਲਾਗੇ ਰਹਿਣਗੇ। ਭਗਵੰਤ ਮਾਨ ਦੇ ਆਉਂਦਿਆ ਹੀ ਵਰਕਰਾਂ ਨੇ ਉਸਨੂੰ ਘੇਰਾ ਪਾ ਲਿਆ ਅਤੇ ਫੋਟੋਗ੍ਰਾਫੀ ਕਰਨ ਲੱਗ ਗਏ। ਮੀਡੀਆ ਨੇ ਬੜੀ ਜ਼ਦੋਂ ਜ਼ਹਿਦ ਨਾਲ ਕਵਰੇਜ ਕੀਤੀ। ਭਗਵੰਤ ਮਾਨ ਨੇ ਅੰਬੇਡਕਰ ਚੌਂਕ ਨੇੜੇ ਸਰਮਾਏਦਾਰ ਤਿੰਨ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਤੇ ਡੋਰ ਟੂ ਡੋਰ ਕੈਂਪੇਨ ਦਾ ਨਬੇੜਾ ਹੋ ਗਿਆ। ਫੀਡਫਰੰਟ ਨਿਊਜ਼ ਦੇ ਪੱਤਰਕਾਰ ਨੇ ਵਰਕਰਾਂ ਅਤੇ ਮੀਡੀਆ ਪਰਸਨਾਂ ਦੀ ਓਹ ਫੁਟੇਜ ਵੀ ਰਿਕਾਰਡ ਕੀਤੀ ਜਿਸ ਵਿੱਚ ਆਪ ਵਰਕਰ ਮੀਡੀਆ ਵਾਲਿਆਂ ਨਾਲ ਧੱਕਾ ਮੁੱਕੀ ਕਰ ਰਹੇ ਹਨ। ਇਸੇ ਦੌਰਾਨ ਬੀਬੀ ਇੰਦਰਜੀਤ ਕੌਰ ਮਾਨ ਦਾ ਅਭਿਮਾਨੀ ਅਤੇ ਵੀ ਆਈ ਪੀ ਵਾਲਾ ਵਤੀਰਾ ਦੇਖਣ ਨੂੰ ਮਿਲਿਆ।
ਭਗਵੰਤ ਮਾਨ ਨੇ ਫੇਰੀ ਦੌਰਾਨ ਚੌਂਕ ਵਿੱਚ ਲੱਗੀ ਡਾਕਟਰ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਤੇ ਆਪਣੇ ਗਲ਼ ਚੋ ਲਾਹ ਕੇ ਪਾਏ ਹਾਰਾਂ ਕਾਰਨ ਵੀ ਕੁਝ ਵੋਟਰਾਂ ਅੰਦਰ ਰੋਸ ਪਾਇਆ ਗਿਆ, ਓਹਨਾ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਭਗਵੰਤ ਮਾਨ ਨੇ ਬਾਬਾ ਸਾਹੇਬ ਦੀ ਪ੍ਰਤਿਮਾ ਦਾ ਅਪਮਾਨ ਕੀਤਾ ਹੈ, ਅਸੀ ਇਸਦੀ ਨਿਖੇਦੀ ਕਰਦੇ ਹਾਂ, ਉਸਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ। ਸਵਾਲ ਇਥੇ ਇਹ ਉਠਦਾ ਹੈ
ਜੇਕਰ ਭਗਵੰਤ ਮਾਨ ਡੋਰ ਟੂ ਡੋਰ ਕੈਂਪੇਨ ਕਰਨ ਆਏ ਸੀ ਤਾਂ ਫੇਰ ਕਿਉਂ ਆਮ ਵੋਟਰਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਉਸ ਨਾਲ
ਕਿਉ ਉਸਨੂੰ ਮੁਹੱਲਿਆਂ ਵਿੱਚ ਨਹੀਂ ਲਿਜਾਇਆ ਗਿਆ?
ਸਿਰਫ ਅੰਬੇਡਕਰ ਚੌਂਕ ਵਿੱਚ ਵੀ ਕਿਉ ਸਿਮਟ ਕੇ ਰਹਿ ਗਈ ਇਹ ਕੈਂਪੇਨ?
ਜਿਸ ਉਮੀਦਵਾਰ ਦਾ ਸਿਰਫ ਚੋਣਾਂ ਵਿੱਚ ਖੜੇ ਹੋਣ ਤੇ ਅਜਿਹਾ ਵਤੀਰਾ ਹੈ ਉਹ ਜਿੱਤਣ ਉਪਰੰਤ ਕਿਥੋਂ ਸੁਣੇਗੀ ਆਮ ਲੋਕਾਂ ਦੀ ਫਰਿਆਦ?
ਜੇਕਰ ਇਹ ਆਮ ਆਦਮੀ ਦੀ ਪਾਰਟੀ ਹੈ ਤਾਂ ਵੀ ਆਈ ਪੀ ਵਤੀਰੇ ਕਿਉ?
ਅਜਿਹੇ ਬਹੁਤ ਸਵਾਲ ਹਨ ਜਿਹੜੇ ਆਮ ਆਦਮੀ ਪਾਰਟੀ ਦੀ ਚੋਣਾਂ ਵਿਚ ਬਣਨ ਵਾਲੀ ਭੂਮਿਕਾ ਦੀ ਅਦ੍ਰਿਸ਼ ਤਸਵੀਰ ਦਿਖਾਉਂਦੀ ਹੈ।