ਜਦੋਂ ਅੱਜ ਚਾਰੇ ਪਾਸੇ ਵਿਧਾਨ ਸਭਾ ਚੋਣਾਂ ਦੀ ਹੀ ਚਰਚਾ ਚਲ ਰਹੀ ਹੈ, ਓਥੇ ਕਿਸੇ ਵਿਅਕਤੀ ਬਾਰੇ ਕੀਤੇ ਵਿਚਾਰ ਵੀ ਚੋਣਾਵੀ ਮੁੱਦਾ ਲਗਦਾ ਹੈ ਪਰ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਹਾਂ ਉਹ ਚੋਣਾਂ ਦੇ ਮੱਦੇ ਨਜ਼ਰ ਨਹੀਂ ਬਲਕਿ ਮੇਰੀ ਆਪਣੀ ਸੋਚ ਅਤੇ ਵਿਚਾਰਾਂ ਦੀ ਗੱਲ ਹੈ। ਜਦੋਂ ਮੈਂ ਪਹਿਲੀ ਵਾਰ ਗੁਰਪ੍ਰਤਾਪ ਵਡਾਲਾ ਬਾਰੇ ਜਾਣਨਾ ਸ਼ੁਰੂ ਕੀਤਾ ਤਾਂ ਦੂਸਰੇ ਨੇਤਾਵਾਂ ਦੀ ਤਰ੍ਹਾ ਇਹਨਾਂ ਬਾਰੇ ਵੀ ਮੇਰੀ ਰਾਏ ਕੋਈ ਖ਼ਾਸ ਨਹੀਂ ਸੀ, ਹੌਲੀ ਹੌਲੀ ਮੈਂ ਇਨ੍ਹਾਂ ਬਾਰੇ ਰਿਸਰਚ ਕਰਨੀ ਸ਼ੁਰੂ ਕੀਤੀ। ਦੋ ਤਿੰਨ ਵਾਰ ਮੈਨੂੰ ਇਨ੍ਹਾਂ ਨਾਲ ਬੈਠਣ ਗੱਲ ਕਰਨ ਦਾ ਮੌਕਾ ਵੀ ਮਿਲਿਆ। ਆਪਣੀ ਸਾਲਾਂ ਦੀ ਰਿਸਰਚ ਦੌਰਾਨ ਮੈਂ ਇਹ ਪਾਇਆ ਕਿ ਸਵ ਕੁਲਦੀਪ ਸਿੰਘ ਵਡਾਲਾ ਦੀ ਸਮਾਜ ਨੂੰ ਦੇਣ ਅਤੇ ਓਹਨਾਂ ਦੀ ਲੋਕ ਭਲਾਈ ਵਿਚਾਰਧਾਰਾ ਦਾ ਨਤੀਜਾ ਬਣ ਕੇ ਉਭਰੇ ਨੇ ਗੁਰਪ੍ਰਤਾਪ ਸਿੰਘ ਵਡਾਲਾ। ਹਲਕਾ ਨਕੋਦਰ ਦੇ ਦਹਾਕੇ ਤੋਂ ਰਹੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਾਲਾ ਉਮੀਦਵਾਰ ਬਾਰੇ ਮੇਰੇ ਜ਼ਹਿਨ ਅੰਦਰ ਬਣੀ ਰਾਜਸੀ ਤਸਵੀਰ ਦਿਨੋਂ ਦਿਨੋਂ ਸਾਫ ਹੁੰਦੀ ਗਈ ਹੈ। ਪਿਛਲੇ ਇੱਕ ਦਹਾਕੇ ਤੋਂ ਦੇਖਿਆ ਗਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਹਰੇਕ ਵਰਗ ਦੇ ਚਹੇਤੇ ਨੇਤਾ ਸਾਬਿਤ ਹੋ ਰਹੇ ਨੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇਕਰ ਮੈ ਕਹਾ ਕਿ ਜਿਹੋ ਜਿਹਾ ਲੀਡਰ, ਜਿਹੋ ਜਿਹਾ ਲੋਕਾਂ ਦਾ ਨੁਮਾਇੰਦਾ ਜਾਂ ਜਿਹੋ ਜਿਹਾ ਨੇਤਾ ਇੱਕ ਸੁਚੱਜੀ ਅਤੇ ਨਿਸ਼ਪੱਖ ਰਾਜਨੀਤੀ ਲਈ ਹੋਣਾ ਚਾਹੀਦਾ ਹੈ ਉਹ ਸਾਰੇ ਗੁਣ, ਓਹ ਸਾਰੇ ਵਿਚਾਰ ਅਤੇ ਓਹ ਸਾਰੀਆਂ ਉਮੀਦਾਂ ਗੁਰਪ੍ਰਤਾਪ ਸਿੰਘ ਵਡਾਲਾ ਦੀ ਸ਼ਖ਼ਸੀਅਤ ਵਿਚ ਘੋਟ ਘੋਟ ਕੇ ਭਰੀਆਂ ਹਨ। ਦੂਸਰਿਆਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲ ਬਹੁਤ ਦੂਰ, ਖੁੱਦ ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਅਜਿਹਾ ਕੋਈ ਨੇਤਾ ਜਾਂ ਨੁਮਾਇੰਦਾ ਨਹੀਂ ਜੌ ਵਡਾਲਾ ਵਰਗੀ ਸ਼ਖ਼ਸੀਅਤ ਦਾ ਮਾਲਕ ਹੋਵੇ। ਇਹ ਗੱਲ ਮੈਂ ਇਸ ਲਈ ਕਹੀ ਹੈ ਕਿ ਆਮ ਦੇਖਿਆ ਜਾਂਦਾ ਹੈ ਕਿ ਅਗਰ ਤੁਸੀ ਕਿਸੇ ਪ੍ਰਧਾਨ, ਲੀਡਰ ਜਾਂ ਨੇਤਾ ਨੂੰ ਆਪਣੇ ਕਿਸੇ ਘਰੇਲੂ ਜਾਂ ਸਰਵਜਨਕ ਸਮਾਗਮ ਵਿੱਚ ਬੁਲਾਉਣਾ ਹੋਵੇ ਤਾਂ ਉਸਦੀ ਆਉਣ ਦੀ ਵਜਾ ਕੇਵਲ਼ ਤੇ ਕੇਵਲ ਲੋਕਾਂ ਦਾ ਇਕੱਠ ਹੁੰਦੀ ਹੈ ਤਾਂ ਕਿ ਉਹ ਵੱਧ ਵੱਧ ਲੋਕਾਂ ਵਿੱਚ ਆਪਣੀ ਲੋਕਪ੍ਰਿਅਤਾ ਕਾਇਮ ਕਰ ਸਕੇ। ਪਰ ਗੁਰਪ੍ਰਤਾਪ ਸਿੰਘ ਵਡਾਲਾ ਅੰਦਰ ਅਜਿਹੀ ਕੋਈ ਭਾਵਨਾ ਨੋਟਿਸ ਨਹੀਂ ਕੀਤੀ ਗਈ। ਸਮਾਗਮ ਭਾਵੇਂ ਸਰਮਾਏਦਾਰ ਦਾ ਹੋਵੇ, ਭਾਵੇਂ ਗਰੀਬੀ ਰੇਖਾ ਤੋ ਹੇਠਾਂ ਰਹਿੰਦੇ ਆਮ ਦਿਹਾੜੀਦਾਰ ਦਾ, ਭਾਵੇਂ ਹਜ਼ਾਰ ਬੰਦੇ ਦਾ ਹੋਵੇ ਭਾਵੇਂ 10 ਬੰਦਿਆ ਦਾ ਇਹ ਹਰ ਹਾਲ ਵਿਚ ਉਥੇ ਉਪਸਤਿਤ ਹੁੰਦੇ ਹਨ। ਇਸਦਾ ਕਾਰਨ ਸਮਝਣ ਲਈ ਮੈਂ ਕਈ ਦਫਾ ਉਹਨਾਂ ਨਾਲ ਰੂਬਰੂ ਹੋਇਆ, ਗੱਲਾਂ ਕੀਤੀਆਂ, ਵਿਚਾਰ ਸੁਣੇ ਅਤੇ ਲੋਕਾਂ ਤੋਂ ਉਹਨਾਂ ਬਾਰੇ ਵਿਚਾਰਧਾਰਾ ਦਾ ਪ੍ਰਵਾਹ ਇਕੱਠਾ ਕੀਤਾ, ਨਤੀਜੇ ਵਜੋਂ ਇਹ ਪਾਇਆ ਕਿ ਉਹਨਾਂ ਨੂੰ ਲੋਕਾਂ ਦੇ ਇਕੱਠ ਤੋਂ ਜ਼ਿਆਦਾ ਮੇਜ਼ਬਾਨ ਦੀ ਖੁਸ਼ੀ, ਸਮਾਗਮ ਵਿੱਚ ਹਾਜ਼ਿਰ ਲੋਕਾਂ ਦਾ ਪਿਆਰ ਪਾਉਣ ਦੀ ਲਾਲਸਾ ਅਤੇ ਹਲਕੇ ਦੇ ਵਿਧਾਇਕ ਹੋਣ ਦੇ ਨਾਲ ਨਾਲ ਉਹਨਾਂ ਦਾ ਹਮਦਰਦ ਹੋਣ ਦਾ ਮਾਣ ਉਹਨਾਂ ਨੂੰ ਸਮਾਗਮ ਵਿੱਚ ਖਿੱਚ ਲਿਆਉਂਦਾ ਹੈ। ਉਹਨਾਂ ਅੰਦਰ ਵੀ ਕਈ ਤਰ੍ਹਾ ਦੇ ਭਾਵ ਪਾਏ ਗਏ ਹਨ ਜਿਨ੍ਹਾਂ ਵਿਚ ਸਭਤੋਂ ਮਹੱਤਪੂਰਨ ਜਾਂ ਗਤੀਸ਼ੀਲ ਭਾਵ ਹੈ ਉਹਨਾਂ ਰਾਜਸੀ ਨੇਤਾਵਾਂ ਦਾ ਡਟ ਕੇ ਵਿਰੋਧ ਕਰਨਾ ਜਿਹੜੇ ਮਤਲਬਪ੍ਰਸਤ ਹੋਕੇ ਭੋਲੀ ਭਾਲੀ ਜਨਤਾ ਦਾ ਫਾਇਦਾ ਉਠਾਉਦੇ ਨੇ, ਲਾਰਿਆ ਅਤੇ ਸੁਫ਼ਨਿਆਂ ਦੇ ਅੰਬਾਰ ਦਿਖਾ ਕੇ ਅਪਣਾ ਉੱਲੂ ਸਿੱਧਾ ਕਰਦੇ ਨੇ।
ਗੱਲ ਕਰਾਂ ਉਹਨਾਂ ਦੇ ਰਾਜਸੀ ਸਫਰ ਦੌਰਾਨ ਸਰਮਾਏਦਾਰੀ ਦੀ ਤਾਂ ਹੈਰਾਨੀ ਹੋਵੇਗੀ ਇਹ ਜਾਣਕੇ ਕਿ ਗਰਪ੍ਰਤਾਪ ਸਿੰਘ ਵਡਾਲਾ ਨੂੰ ਸੋਨਾ ਤੇ ਵ੍ਹੀਕਲਾਂ ਨਾਲ ਕੋਈ ਲਗਾਅ ਨਹੀਂ ਹੈ। ਸ਼ੁੱਕਰਵਾਰ ਨੂੰ ਦਿੱਤੇ ਗਏ ਸਹੁੰ ਪੱਤਰ ਮੁਤਾਬਕ ਉਨ੍ਹਾਂ ਕੋਲ ਦੋਵੇਂ ਹੀ ਨਹੀਂ ਹਨ। ਪੰਜ ਸਾਲਾਂ ‘ਚ ਉਨ੍ਹਾਂ ਦੀ ਕਮਾਈ ਵੀ ਘਟੀ ਹੈ। 2017 ‘ਚ ਉਨ੍ਹਾਂ ਦੀ ਚੱਲ-ਅਚੱਲ ਜਾਇਦਾਦ
ਕੁੱਲ 7,86,90,970 ਰੁਪਏ ਸੀ, ਜੋ ਪੰਜਾਂ ਸਾਲਾਂ ‘ਚ ਘੱਟ ਕੇ 7,83,003 ਰੁਪਏ ਰਹਿ ਗਈ ਹੈ। ਹਾਲਾਂਕਿ ਉਨ੍ਹਾਂ ਦਾ ਕਰਜ਼ਾ ਜ਼ਰੂਰ ਪੰਜਾਂ ਸਾਲਾਂ ‘ਚ ਘੱਟ ਹੋ ਗਿਆ ਹੈ। ਪੰਜ ਸਾਲ ਪਹਿਲਾਂ 80,04,755 ਤੋਂ ਘੱਟ ਕੇ 3,60,000 ਰਹਿ ਗਿਆ ਹੈ।ਵਡਾਲਾ ‘ਤੇ ਧਰਨਾ ਲਾਉਣ ਤੇ ਹਾਈਵੇ ਜਾਮ ਕਰਨ ਨੂੰ ਲੈ ਕੇ ਤਿੰਨ ਮਾਮਲੇ ਦਰਜਬੈਂਕ ‘ਚ ਨਿਵਸ਼ੇ 22,26,516 ਰੁਪਏ ਹਨ, ਸੋਨਾ ਨਹੀਂ, ਵ੍ਹੀਕਲ ਨਹੀਂ, ਕੁਲ ਅਚੱਲ ਸੰਪਤੀ 72645000 ਰੁਪਏ ਦੀ ਹੈ ਅਤੇ ਕਰਜ਼ਾ 360000 ਰੁਪਏ ਅਤੇ ਕੁਲ ਚਲ ਸੰਪਤੀ 3190003 ਰੁਪਏ ਦੀ ਹੈ। ਇਹਨਾਂ ਅੰਕੜਿਆਂ ਤੋਂ ਉਹਨਾਂ ਦੀ ਇਮਾਨਦਾਰੀ ਅਤੇ ਸਮਾਜ ਪ੍ਰਤਿ ਨਿਸ਼ੱਟਾ ਸਾਫ ਝਲਕਦੀ ਹੈ!
ਜਦੋਂ ਕੋਈ ਵੀ ਰਾਜਸੀ ਨੇਤਾ ਸਟੇਜ ਤੇ ਖੜ੍ਹਾ ਹੋਕੇ ਕੋਈ ਬਿਆਨਬਾਜ਼ੀ ਕਰਦਾ ਹੈ ਤਾਂ ਉਸਦੀਆਂ ਅੱਖਾਂ ਵਿੱਚ ਉਸਦੇ ਮੰਤਵ ਦੀ ਝਲਕ ਸਾਫ ਨਜ਼ਰ ਆਉਂਦੀ ਹੈ ਇਸ ਲਈ ਸੁਰੱਖਿਆ ਦੇ ਨਾਮ ਤੇ ਉੱਚੀ ਸਟੇਜ ਬਣਾ ਕੇ ਤੇ 15-20 ਫੁੱਟ ਦੀ ਦੂਰੀ ਰੱਖ ਕੇ ਲੋਕਾਂ ਦੇ ਬੈਠਣ ਖੜ੍ਹਨ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਪ੍ਰੰਤੂ ਗੁਰਪ੍ਰਤਾਪ ਵਡਾਲਾ ਦੀ ਇਹ ਸਿਫ਼ਤ ਹੈ ਕਿ ਉਹਨਾਂ ਨੂੰ ਕੋਈ ਗੱਲ ਕਰਨ ਲਈ, ਕੋਈ ਬਿਆਨ ਦੇਣ ਲਈ ਕਿਸੇ ਸੁਰੱਖਿਆ ਘੇਰੇ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਨਾਂ ਦੇ ਮੰਤਵ ਉਹਨਾਂ ਵਲੋਂ ਉਚਾਰੇ ਗਏ ਇੱਕ ਇੱਕ ਸ਼ਬਦ ਵਾਂਗ ਸਪੱਸ਼ਟ ਤੇ ਸਾਫ ਹੁੰਦੇ ਨੇ। ਗੱਲ ਕਰਦਿਆਂ ਉਹਨਾਂ ਦੇ ਬੋਲਾਂ ਵਿੱਚ ਅਤੇ ਅੱਖਾਂ ਵਿੱਚ ਸਚਾਈ ਅਤੇ ਇਮਾਨਦਾਰੀ ਦੀ ਝਲਕ ਸਾਫ ਦੇਖੀ ਜਾ ਸਕਦੀ ਹੈ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਨੇਤਾਵਾਂ ਦੀ ਹੀ ਅੱਜ ਦੀ ਭਾਰਤੀ ਪ੍ਰਣਾਲੀ ਅਤੇ ਭਾਰਤੀ ਰਾਜਨੀਤੀ ਨੂੰ ਲੋੜ ਹੈ ਤਾਂ ਹੀ ਆਮ ਜਨਤਾ ਦਾ ਭਰੋਸਾ ਸਰਕਾਰਾਂ ਤੇ ਬਣਿਆ ਰਹੇਗਾ ਅਤੇ ਉਹ ਇਸ ਭਾਰਤ ਵਿੱਚ ਇੱਕ ਭਰੋਸੇਯੋਗ ਰਹਿਨੁਮਾਈ ਹੇਠ ਰਹਿਣ ਸਹਿਣ ਕਰਨ ਸਕਣਗੇ। ਮੇਰੇ ਇਨ੍ਹਾਂ ਵਿਚਾਰਾਂ ਦੇ ਪ੍ਰਗਟਾਵੇ ਨੂੰ ਕੁਝ ਲੋਕ ਵਿਕਾਊ ਲੇਖ ਜਾਂ ਪਖਵਾਦੀ ਸੋਚ ਕਹਿਣਗੇ ਪ੍ਰੰਤੂ ਇਨ੍ਹਾਂ ਵਿਚਾਰਾਂ ਵਿੱਚ ਪਰਖ ਦੀ ਸੱਚਾਈ ਅਤੇ ਇੱਕ ਨਿਰਪੱਖ ਸੋਚ ਦੇ ਪ੍ਰਮਾਣ ਸਾਫ ਨਜ਼ਰ ਆਉਣਗੇ। ਇਹ ਸ਼ਬਦ ਨਾ ਤਾਂ ਵਿਕੇ ਹੋਏ ਨੇ ਤੇ ਨਾ ਹੀ ਕਿਸੇ ਅੰਧ ਭਗਤੀ ਦੇ ਜੰਮੇ ਨੇ। ਇੱਕ ਰਿਸਰਚ ਅਤੇ ਪਰਖ ਦੀ ਕਸੌਟੀ ਤੇ ਜਾਂਚਣ ਉਪਰੰਤ ਇਨ੍ਹਾਂ ਵਿਚਾਰਾਂ ਨੇ ਸ਼ਬਦਾਂ ਦਾ ਰੂਪ ਲਿਆ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਇੱਕ ਸੋਚ ਦਾ ਨਾਮ ਹੈ ਗੁਰਪ੍ਰਤਾਪ ਸਿੰਘ ਵਡਾਲਾਇ
Leave a review
Reviews (0)
This article doesn't have any reviews yet.