ਮੌਤ ਹੀ ਜੀਵਨ ਦਾ ਅਸਲੀ ਸੱਚ ਹੈ। ਹਰ ਕਿਸੇ ਨੇ ਇਕ ਨਾ ਇਕ ਦਿਨ ਮਰਨਾ ਹੀ ਹੈ। ਕਿਹੜਾ ਦਿਨ ਕਿਸ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਹੋ ਜਾਵੇ, ਕੋਈ ਨਹੀਂ ਜਾਣ ਸਕਦਾ, ਪਰ ਆਉਣ ਵਾਲੇ ਸਮੇਂ ‘ਚ ਗੱਲਾਂ ਗ਼ਲਤ ਸਾਬਿਤ ਹੋ ਜਾਣਗੀਆਂ। ਰਿਸਰਚਰਜ਼ ਨੇ ਇਕ ਅਜਿਹੀ ਮਸ਼ੀਨ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਪਹਿਲਾਂ ਹੀ ਦੱਸ ਦੇਵੇਗੀ ਕਿ ਸਾਹਮਣੇ ਵਾਲੇ ਇਨਸਾਨ ਦੀ ਮੌਤ ਕਿਸ ਤਰੀਕ ਨੂੰ ਹੋਵੇਗੀ। ਇਸ ਨਾਲ ਸ਼ਖ਼ਸ ਕੋਲ ਆਪਣੀ ਮੌਤ ਤੋਂ ਪਹਿਲਾਂ ਬਚੀ ਹੋਈ ਜ਼ਿੰਦਗੀ ਮਨ ਮੁਤਾਬਕ ਜੀਣ ਦੀ ਆਪਸ਼ਨ ਰਹੇਗੀ। ਮਾਰਕੀਟ ‘ਚ ਮੌਤ ਦੀ ਡੇਟ ਦੱਸਣ ਵਾਲਾ ਕੈਲਕੂਲੇਟਰ ਲਾਂਚ ਕੀਤਾ ਗਿਆ ਹੈ। ਇਸ ਕੈਲਕੂਲੇਟਰ ਦਾ ਨਾਂ ਹੈ Risk Evaluation for Support : Predictions for Elder-Life in the Community Tool (RESPECT)। ਇਸ ਵਿਚ ਦੁਨੀਆ ਦੇ ਕਰੀਬ ਅੱਧੇ ਬਜ਼ੁਰਗਾਂ ਦਾ ਡਾਟਾ ਫੀਡ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਦੀ ਔਸਤ ਉਮਰ ਕੱਢ ਕੇ ਉਨ੍ਹਾਂ ਦੀ ਮਨ ਦੀ ਤਰੀਕ ਨੂੰ ਕੈਲਕੂਲੇਟ ਕੀਤਾ ਜਾਵੇਗਾ। ਇਹ ਡਿਵਾਈਸ ਅਗਲੇ ਚਾਰ ਹਫ਼ਤਿਆਂ ‘ਚ ਹੋਣ ਵਾਲੀਆਂ ਮੌਤਾਂ ਦਾ ਵੀ ਅਨੁਮਾਨ ਲਗਾ ਲਵੇਗੀ।
ਇੰਝ ਫੀਡ ਹੋਇਆ ਡਾਟਾ
ਇਸ ਡਿਵਾਈਸ ਦੀ ਤਿਆਰੀ 2013 ਤੋਂ ਹੋ ਰਹੀ ਹੈ। ਉਸ ਵੇਲੇ ਤੋਂ ਲੈ ਕੇ 2017 ਤਕ ਦੇ ਵਿਚਕਾਰ ਕਰੀਬ ਪੰਜ ਲੱਖ ਲੋਕਾਂ ਨੇ ਆਪਣੇ ਮੈਡੀਕਲ ਸਥਿਤੀ, ਹਾਲਤ ਦੀ ਡਿਟੇਲ ਇਸ ਵਿਚ ਪ੍ਰੋਵਾਈਡ ਕੀਤੀ। ਇਨ੍ਹਾਂ ਦੀ ਹਾਲਤ ਅਜਿਹੀ ਹੈ ਕਿ ਅਗਲੇ ਪੰਜ ਸਾਲਾਂ ‘ਚ ਇਨ੍ਹਾਂ ਦੀ ਮੌਤ ਹੋ ਸਕਦੀ ਸੀ। ਇਨ੍ਹਾਂ ਦੇ ਆਧਾਰ ‘ਤੇ ਰਿਸਰਚਰਜ਼ ਨੇ ਅੱਗੇ ਦੀ ਤਿਆਰੀ ਦਾ ਮਸ਼ੀਨਰੀ ‘ਤੇ ਕੰਮ ਕੀਤਾ। ਲੋਕਾਂ ਨੇ ਆਪਣੇ ਹੈਲਥ ਰਿਸਕ ਦੀ ਡਿਟੇਲ ਦਿੱਤੀ ਜਿਸ ਵਿਚ ਉਨ੍ਹਾਂ ਨੂੰ ਆਏ ਕਿਸੇ ਸਟ੍ਰੋਕ ਜਾਂ ਕਮਜ਼ੋਰੀ ਦਾ ਵੀ ਜ਼ਿਕਰ ਕੀਤਾ ਗਿਆ। ਇਨ੍ਹਾਂ ਦੇ ਆਧਾਰ ‘ਤੇ ਤੈਅ ਕੀਤਾ ਗਿਆ ਕਿ ਉਹ ਸ਼ਖ਼ਸ ਹੁਣ ਅੱਗੇ ਕਿੰਨ ਸਾਲ ਜਾਵੇਗਾ। ਰਿਸਰਚਰਜ਼ ਨੇ ਪਾਇਆ ਕਿ ਬਿਮਾਰੀ ਹੋਣ ਤੋਂ ਬਾਅਦ ਸ਼ਖ਼ਸ ਦੀ ਘਟੀ ਫਿਜ਼ੀਕਲ ਸਮਰੱਥਾ ਨਾਲ ਉਸ ਦੀ ਮੌਤ ਦਾ ਸਬੰਧ ਹੈ। ਜੇਕਰ ਅਚਾਨਕ ਬਾਡੀ ‘ਚ ਸੋਜ਼ਿਸ਼ ਆ ਰਹੀ ਹੈ, ਵਜ਼ਨ ਘੱਟ ਹੋ ਰਿਹਾ ਹੈ ਜਾਂ ਭੁੱਖ ਮਿਟ ਰਹੀ ਹੈ ਤਾਂ ਇਹ ਮੌਤ ਦੇ ਨਿਸ਼ਾਨ ਹਨ। ਇਨ੍ਹਾਂ ਦੀ ਅਗਲੇ ਮਹੀਨੇ ਮੌਤ ਦੀ ਸੰਭਾਵਨਾ ਹੈ। ਇਸ ਡਿਵਾਈਸ ਸੰਬਧੀ ਕੈਨੇਡਾ ਤੇ ਓਟਾਪਾ ਯੂਨੀਵਰਸਿਟੀ ਤੇ Bruy re Research Institute ਦੇ ਇਨਵੈਸਟੀਗੇਟਰ ਡਾ. ਐਮੀ ਹਸੂ ਨੇ ਦੱਸਿਆ ਕਿ ਜੇਕਰ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਦੀ ਮੌਤ ਕਦੋਂ ਹੋਵੇਗੀ ਤਾਂ ਉਹ ਆਪਣੇ ਪਰਿਵਾਰ ਨਾਲ ਆਖ਼ਰੀ ਸਮਾਂ ਚੰਗੀ ਤਰ੍ਹਾਂ ਬਿਤਾਅ ਸਕਣਗੇ। ਉਹ ਛੁੱਟੀਆਂ ‘ਤੇ ਜਾ ਸਕਣਗੇ ਤੇ ਆਪਣੀ ਬਚੀ ਹੋਈ ਜ਼ਿੰਦਗੀ ਦਾ ਆਨੰਦ ਮਾਣ ਸਕਣਗੇ। ਇਹ ਪੂਰੀ ਰਿਸਰਚ ਕੈਨੇਡਿਆਈ ਮੈਡੀਕਲ ਐਸੋਸੀਏਸ਼ਨ ਦੇ ਜਰਨਲ ‘ਚ ਛਪੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮਰਨ ਤੋਂ ਪਹਿਲਾਂ ਹੀ ਮੌਤ ਦੀ ਤਰੀਕ ਦੀ ਭਵਿੱਖਬਾਣੀ ਕਰਨ ਵਾਲਾ ਕੈਲਕੂਲੇਟਰਮ
Leave a review
Reviews (0)
This article doesn't have any reviews yet.