ਮੈਂ ਤੁਹਾਡੀ ਮਰੀ ਧੀ ਹਾਂ, ਵਾਪਸ ਆ ਗਈ ਹਾਂ..

‘ਮੈਂ ਤੁਹਾਡੀ ਮਰੀ ਹੋਈ ਧੀ ਹਾਂ, ਵਾਪਸ ਆ ਗਈ ਹਾਂ, ਮੇਰਾ ਪਾਲਣ-ਪੋਸ਼ਣ ਕਰੋ।’ ਇਹ ਗੱਲ ਬਸਤੀ ਸ਼ੇਖ ‘ਚ ਇਕ ਅੌਰਤ ਇਕ ਘਰ ‘ਚ ਜਬਰੀ ਦਾਖਲ ਹੋ ਕੇ ਪਰਿਵਾਰ ਨੂੰ ਕਹਿਣ ਲੱਗੀ ਤਾਂ ਉਕਤ ਪਰਿਵਾਰ ਡਰ ਗਿਆ। ਬਸਤੀ ਸ਼ੇਖ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ,ਜਦੋਂ ਇਕ ਅੌਰਤ ਜਬਰਨ ਲੋਕਾਂ ਦੇ ਘਰਾਂ ‘ਚ ਦਾਖਲ ਹੋ ਗਈ। ਜਿਨ੍ਹਾਂ ਦੇ ਘਰ ਉਹ ਗਈ, ਉਨ੍ਹਾਂ ਦੇ ਮਰੇ ਰਿਸ਼ਤੇਦਾਰਾਂ ਦੇ ਨਾਂਅ ਲੈ ਕੇ ਕਹਿਣ ਲੱਗੀ ਕਿ ਉਹ ਉਨ੍ਹਾਂ ਦੀ ਰਿਸ਼ਤੇਦਾਰ ਹੈ। ਲੋਕਾਂ ਨੂੰ ਡਰਾਉਣ ਲੱਗੀ ਕਿ ਉਨ੍ਹਾਂ ਦੇ ਮਰੇ ਰਿਸ਼ਤੇਦਾਰ ਦੀ ਆਤਮਾ ਉਸ ‘ਚ ਆਈ ਹੈ। ਕਦੇ ਉਹ ਖਾਣਾ ਮੰਗਦੀ ਤੇ ਕਦੇ ਕੁਝ ਹੋਰ ਸਾਮਾਨ। ਅਜਿਹੇ ‘ਚ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਅੌਰਤ ਨੂੰ ਕਾਬੂ ਕੀਤਾ ਤੇ ਥਾਣਾ ਨੰ. ਪੰਜ ਦੀ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਦਾ ਕਹਿਣਾ ਸੀ ਕਿ ਅੌਰਤ ਮਾਨਸਿਕ ਤੌਰ ‘ਤੇ ਬਿਮਾਰ ਹੈ ਤੇ ਪਹਿਲਾਂ ਵੀ ਇਸੇ ਤਰ੍ਹਾਂ ਲੋਕਾਂ ਨੂੰ ਡਰਾਉਂਦੀ ਰਹੀ ਹੈ। ਲੋਕਾਂ ਦਾ ਕਹਿਣਾ ਸੀ ਕਿ ਅੌਰਤ ਬਸਤੀ ਸ਼ੇਖ ‘ਚ ਇਕ ਘਰ ‘ਚ ਜਬਰਨ ਦਾਖਲ ਹੋ ਗਈ ਤੇ ਕਿਹਾ ਕਿ ਉਨ੍ਹਾਂ ਦੀ ਮਾਂ ਹੈ, ਜਦਕਿ ਉਨ੍ਹਾਂ ਦੀ ਮਾਂ ਨੂੰ ਮਰੇ ਕਾਫੀ ਸਮਾਂ ਬੀਤ ਚੁੱਕਿਆ ਹੈ। ਅਜਿਹੇ ‘ਚ ਉਕਤ ਅੌਰਤ ਕਈ ਹੋਰ ਘਰਾਂ ‘ਚ ਵੀ ਗਈ। ਕਿਸੀ ਦੀ ਮਰੀ ਭੈਣ ਤਾਂ ਕਿਤੇ ਕਿਸੇ ਦੀ ਮਰੀ ਹੋਈ ਧੀ ਦਾ ਨਾਂਅ ਲੈ ਕੇ ਕਹਿਣ ਲੱਗੀ ਉਹ ਵਾਪਸ ਆ ਗਈ ਹੈ ਤੇ ਉਸ ਦਾ ਪਾਲਣ ਪੋਸ਼ਣ ਕੀਤਾ ਜਾਵੇ। ਥਾਣਾ ਨੰ. ਪੰਜ ਦੀ ਪੁਲਿਸ ਨੇ ਅੌਰਤ ਨੂੰ ਫੜ ਕੇ ਥਾਣੇ ‘ਚ ਬਿਠਾ ਲਿਆ। ਪੁਲਿਸ ਉਸ ਨੂੰ ਨਾਰੀ ਨਿਕੇਤਨ ਜਾਂ ਕਿਸੇ ਹੋਰ ਆਸ਼ਰਮਮ ‘ਚ ਭੇਜਣ ਦੀ ਗੱਲ ਕਰ ਰਹੀ ਹੈ।

Leave a review

Reviews (0)

This article doesn't have any reviews yet.
HARSH GOGI
HARSH GOGIhttps://WWW.THEFEEDFRONT.COM
Harsh gogi is our well professional journalist. He is belong to punjab and he is veru dedicated to his work.
spot_img

Subscribe

Click for more information.

More like this
Related

ਗਲੋਬਲ ਹਿਊਮਨ ਰਾਈਟਸ ਕੌਂਸਲ ਵੈਲਫੇਅਰ ਸੋਸਾਇਟੀ ਵੱਲੋਂ ਡੀ.ਐਸ.ਪੀ, ਐਨ.ਆਰ.ਆਈ ਹਰਜਿੰਦਰ ਸਿੰਘ ਸਨਮਾਨਿਤ

ਲੁਧਿਆਣਾ (ਉਂਕਾਰ ਸਿੰਘ ਉੱਪਲ) ਗਲੋਬਲ ਹਿਊਮਨ ਰਾਈਟਸ ਵੈਲਫੇਅਰ ਸੋਸਾਇਟੀ...

विश्व एड्स दिवस: मानसा फाउंडेशन और सहयोग क्लिनिक ने आयोजित किया जागरूकता कार्यक्रम

मानसा फाउंडेशन वेलफेयर सोसाइटी और सहयोग क्लिनिक, गरिमा गृह...

सोलो नैक्स प्रोडक्शन अब बना सोलो नैक्स सिनेवर्स; Solo Knacks Production is now Solo Knacks Cineverse

सोलो नैक्स प्रोडक्शन, जो अब तक एक प्रमुख फिल्म...