ਹਰ ਪਾਸੇ ਚੋਣਾਂ ਦੇ ਪ੍ਰਚਾਰ, ਰੈਲੀਆਂ, ਨੁੱਕੜ ਮੀਟਿੰਗਾਂ ਦਾ ਸ਼ੋਰੋਗੁੱਲ ਹੈ, ਇੰਜ ਲਗਦਾ ਜਿਵੇਂ ਚੋਣਾਂ ਤੋ ਇਲਾਵਾ ਹੋਰ ਕੁੱਝ ਜਰੂਰੀ ਨਹੀਂ। ਗੱਲ ਕਰਦੇ ਆ ਬੀਤੇ ਵੀਰਵਾਰ ਦੀ ਇੱਕ ਤਾਂ ਡੇਰਿਆਂ ਦੀ ਸੰਗਤ ਦਾ ਆਵਾਗਮਨ, ਉਪਰੋਂ ਚੋਣਾਂ ਵਿੱਚ ਰੁੱਝੀ ਪੰਜਾਬ ਪੁਲਿਸ ਦੇ ਕਿਸੇ ਕਰਮਚਾਰੀ ਦਾ ਮੌਕੇ ਤੇ ਹਾਜ਼ਰ ਨਾ ਹੋਣਾ। ਟਰੈਫਿਕ ਜਾਮ ਨੂੰ ਲੈਕੇ ਮਸ਼ਹੂਰ ਨਕੋਦਰ ਦਾ ਬਾਬਾ ਸਾਹਿਬ ਅੰਬੇਡਕਰ ਚੌਂਕ ਏਰੀਆ ਜਿੱਥੇ ਲਗਭਗ 2 ਕ ਵਜੇ ਸਹੀ ਤੇ ਗਲਤ ਵਾਹਨ ਚਾਲਕਾਂ ਕਾਰਨ ਭਾਰੀ ਜਾਮ ਲੱਗ ਗਿਆ। ਇਸੇ ਜਾਮ ਵਿੱਚ ਇੱਕ ਐਂਬੂਲੈਂਸ ਫਸੀ ਹੋਈ ਸੀ ਜਿਸ ਵਿੱਚ ਗੰਭੀਰ ਹਾਲਤ ਵਿੱਚ ਇੱਕ ਮਰੀਜ਼ ਹਸਪਤਾਲ ਪਹੁੰਚਾਏ ਜਾਣ ਲਈ ਜਿੰਦਗੀ ਅਤੇ ਮੌਤ ਨਾਲ ਜੱਦੋ ਜ਼ਹਿਦ ਕਰ ਰਿਹਾ ਸੀ।
ਪ੍ਰੰਤੂ ਕਿਸੇ ਟਰੈਫਿਕ ਕੰਟਰੋਲ ਕਰਨ ਲਈ ਮੁਲਾਜ਼ਮ ਨਾ ਹੋਣ ਕਾਰਨ ਐਂਬੂਲੈਂਸ 2 ਫੁੱਟ ਵੀ ਅੱਗੇ ਨਹੀਂ ਵੱਧ ਪਾ ਰਹੀ ਸੀ। ਇਹ ਸੱਭ ਦੇਖਦਿਆਂ ਫੀਡਫਰੰਟ ਦੇ ਪੱਤਰਕਾਰ ਪਰਮਜੀਤ ਮੇਹਰਾ ਅਤੇ ਚੌਂਕ ਚ ਸਥਿੱਤ ਸਬਮਰਸੀਬਲ ਮੋਟਰਾਂ ਦੀ ਦੁਕਾਨ ਦਾ ਮਾਲਕ ਮਿਲਕੇ ਐਂਬੂਲੈਂਸ ਨੂੰ ਜਾਮ ਚੋਣ ਕਢਵਾਉਣ ਦੀ ਕੋਸ਼ਿਸ਼ ਕਰਦੇ ਦਿਖੇ ਕਾਫੀ ਜੱਦੋਜਹਿਦ ਬਾਅਦ ਐਂਬੂਲੈਂਸ ਜਾਮ ਚੋ ਬਾਹਰ ਨਿਕਲ ਸਕੀ ਜਿਸ ਵਿੱਚ ਲਗਭਗ 20 ਮਿੰਟ ਲੱਗ ਗਏ।
ਹੁਣ ਸੋਚਣ ਦੀ ਗੱਲ ਇਹ ਹੈ ਕਿ ਪ੍ਰਸ਼ਾਸ਼ਨ ਨੂੰ ਇਨ੍ਹਾਂ ਬਰਸਾਤੀ ਡੱਡੂਆਂ ਦੀਆਂ ਰੈਲੀਆਂ ਆਦਿ ਲਈ ਡਿਊਟੀ ਦੇਣਾ ਜਰੂਰੀ ਹੈ ਜਾਂ ਸ਼ਹਿਰ ਦੀ ਰੋਜ਼ਮੱਰਾ ਪੇਸ਼ ਹੁੰਦੀ ਸਮੱਸਿਆਵਾਂ ਦਾ ਹੱਲ ਲੱਭਣਾ। ਅਗਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਓਹ ਦੋ ਵਿਅਕਤੀ ਐਂਬੂਲੈਂਸ ਨੂੰ ਜਾਮ ਚੋਂ ਨਾ ਕਢਵਾਉਂਦੇ ਅਤੇ ਉਸ ਮਰੀਜ਼ ਨਾਲ ਕੋਈ ਅਣਹੋਣੀ ਵਾਪਰ ਜਾਂਦੀ ਤਾਂ ਕਿ ਪ੍ਰਸ਼ਾਸ਼ਨ ਇਸਦੀ ਜਿੰਮੇਵਾਰੀ ਲੈਂਦਾ? ਕੀ ਇਸ ਲਾਪਰਵਾਹੀ ਦੀ ਕੋਈ ਜਵਾਬਦੇਹੀ ਕਰਦਾ?
ਇੱਥੇ ਇਹ ਦੱਸਣਾ ਜਰੂਰੀ ਹੈ ਕਿ ਚੌਂਕ ਵਿੱਚ ਟਰੈਫਿਕ ਜਾਮ ਹੋਣ ਦਾ ਕਾਫੀ ਹੱਦ ਤੱਕ ਕਾਰਨ ਨਕੋਦਰ ਦੇ ਇੱਕ ਸਾਬਕਾ ਐੱਮ ਸੀ ਦੀ ਇਲੈਕਟ੍ਰੋਨਿਕ ਦੁਕਾਨ ਦਾ ਸਰਕਾਰੀ ਸੜਕ ਤੇ ਕਾਬਜ਼ ਸਮਾਨ ਹੋਣਾ, ਦੋ ਬੇਕਰੀਆਂ ਅਤੇ ਢਾਬੇ ਕੋਲ ਲੋੜੀਂਦੀ ਪਾਰਕਿੰਗ ਦਾ ਨਾ ਹੋਣਾ। ਸਮਾਨ ਦਾ ਸੜਕ ਤੇ ਹੋਣ ਕਾਰਨ ਦੁਕਾਨ ਦੇ ਗਾਹਕ ਸੜਕ ਵਿਚਕਾਰ ਅਪਣਾ ਵਾਹਨ ਖੜ੍ਹਾ ਕਰ ਦਿੰਦੇ ਨੇ ਜਿਸ ਕਾਰਨ ਆਵਾਜਾਈ ਵਿੱਚ ਥੰਮਨ ਪੈ ਜਾਂਦੀ ਆ। ਢਾਬੇ ਅਤੇ ਬੇਕਰੀਆਂ ਤੇ ਆਉਣ ਵਾਲੇ, ਗੱਡੀਆਂ, ਕਾਰਾਂ ਰਾਹਾਂ ਵਿੱਚ ਰੋਕ ਕੇ ਅੰਦਰ ਚਲੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਥੰਮ ਜਾਂਦੀ ਆ। ਪਤਾ ਨਹੀਂ ਪ੍ਰਸ਼ਾਸ਼ਨ ਕਿਸ ਮਜ਼ਬੂਰੀ ਵੱਸ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰਦਾ।