ਮਨੁੱਖੀ ਲੋਡ਼ਾਂ ਦੀ ਪੂਰਤੀ ਲਈ ਧਰਤੀ ਦੇ ਇਕ ਹਿੱਸੇ ਤੋਂ ਪਰਵਾਸ ਕਰਨ ਦਾ ਰੁਝਾਨ ਸਦੀਆ ਤੋਂ ਚੱਲਿਆ ਜਾ ਰਿਹਾ ਹੈ। ਸਮੇਂ ਦਾ ਨਾਲ-ਨਾਲ਼ ਇਸ ਦਾ ਸਰੂਪ ਵੀ ਬਦਲਦਾ ਰਹਿੰਦਾ ਹੈ। ਜਦੋਂ ਦੇਸ਼ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀਆ ਜੰਜ਼ੀਰਾਂ ’ਚ ਜੱਕਡ਼ਿਆ ਹੋਇਆ ਸੀ ਤਾਂ ਉਸ ਵੇਲੇ ਵੀ ਲੋਕ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਤੇ ਉੱਚ ਵਿੱਦਿਆ ਹਾਸਲ ਕਰਨ ਲਈ ਵਿਦੇਸ਼ਾਂ ਵੱਲ ਪਰਵਾਸ ਕਰਦੇ ਸਨ। ਉਸ ਵੇਲੇ ਜ਼ਿਆਦਾਤਰ ਅਮੀਰ ਘਰਾਣਿਆਂ ਦੇ ਬੱਚੇ ਹੀ ਉੱਚ ਵਿੱਦਿਆ ਲਈ ਵਿਦੇਸ਼ ਜਾਂਦੇ ਸਨ ਪਰ ਕੁਝ ਗਰੀਬ ਪਰਿਵਾਰਾਂ ਦੇ ਬੱਚੇ ਕਿਸੇ ਰਾਜੇ ਮਹਾਰਾਜੇ ਦੀ ਸਵੱਲੀ ਨਜ਼ਰ ਪੈਣ ਕਰਕੇ ਬਾਹਰ ਜਾ ਸਕਦੇ ਸਨ। ਆਜ਼ਾਦੀ ਤੋਂ ਬਾਅਦ ਹੌਲੀ-ਹੌਲੀ ਦੇਸ਼ ਤਰੱਕੀ ਕਰਨ ਲੱਗਾ ਤਾਂ ਲੋਕ ਵਿਦੇਸ਼ਾਂ ’ਚ ਵੱਸੇ ਆਪਣੇ ਰਿਸ਼ਤੇਦਾਰਾਂ ਰਾਹੀਂ ਕੰਮ ਲਈ ਬਾਹਰ ਜਾਣ ਲੱਗੇ। ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਠੋਸ ਨੀਤੀਆਂ ਦੀ ਘਾਟ ਕਾਰਨ ਬੇਰੁਜ਼ਗਾਰੀ ਵਧਣ ਕਾਰਨ ਨੌਜਵਾਨਾਂ ਨੇ ਕੰਮ ਕਰਨ ਲਈ ਜਾਣ ਵਾਸਤੇ ਪਡ਼੍ਹਾਈ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਤਾਂ ਵਿਦੇਸ਼ੀ ਸਰਕਾਰਾਂ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕੌਮਾਂਤਰੀ ਪੱਧਰ ਭਾਸ਼ਾ ਦੇ ਬਿਆਨ ਹੋਣ ਦੀ ਸ਼ਰਤ ਲਾਗੂ ਕਰ ਦਿੱਤੀ। ਕੌਮਾਂਤਰੀ ਭਾਸ਼ਾ ਅੰਗਰੇਜ਼ੀ ਦੇ ਗਿਆਨ (ਆਈਲੈਟਸ) ਦੀ ਪ੍ਰੀਖਿਆ ਲੈਣ ਲਈ 1989 ਆਈਡੀਪੀ-ਬ੍ਰਿਟਿਸ਼ ਕੌਂਸਲ ਦੀ ਸਥਾਪਨਾ ਹੋਈ ਹਾਲਾਂਕਿ ਪਿਛਲੇ ਸਾਲ ਬ੍ਰਿਟਿਸ਼ ਕੌਂਸਲ ਨੇ ਭਾਰਤ ਅੰਦਰ ਆਈਲੈਟਸ ਲੈਣਾ ਬੰਦ ਕਰ ਦਿੱਤਾ ਅਤੇ ਹੁਣ ਸਿਰਫ ਆਈਡੀਪੀ ਹੀ ਆਈਲੈਟਸ ਦਾ ਪ੍ਰਬੰਧ ਕਰ ਰਿਹਾ ਹੈ। ਆਈਲੈਟਸ ਦੀ ਪ੍ਰੀਖਿਆ ਦੇਣ ਲਈ ਵਿਦਿਆਰਥੀਆ ਲਈ ਇਸ ਦੀ ਤਿਆਰੀ ਕਰਵਾਉਣ ਲਈ ਕੋਚਿੰਗ ਲੈਣਾ ਜ਼ਰੂਰੀ ਹੈ ਕਿਉਂਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਆਇਰਲੈਂਡ ਅਤੇ ਯੂਕੇ ਦੀਆ ਕਰੀਬ 10,000 ਯੂਨੀਵਰਸਿਟੀਆਂ ਆਈਲੈਟਸ ਪਾਸ ਵਿਦਿਆਰਥੀਆਂ ਨੂੰ ਦਾਖਲਾ ਦਿੰਦੀਆਂ ਹਨ। ਇਸ ਤਰ੍ਹਾਂ ਆਈਲੈਟਸ ਕੋਚਿੰਗ ਲਈ ਸੈਂਟਰ ਖੁੱਲ੍ਹਣੇ ਸ਼ੁਰੂ ਹੋ ਗਏ। ਹੁਣ ਹਾਲਾਤ ਇਹ ਹਨ ਕਿ ਪੰਜਾਬ ਅੰਦਰ ਬਹੁਤੇ ਡਿਗਰੀ ਕਾਲਜ ਬੰਦ ਹੋਣ ਕੰਢੇ ਪੁੱਜ ਚੁੱਕੇ ਹਨ ਅਤੇ ਕਈਆਂ ’ਚ 12ਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਦੀ ਗਿਣਤੀ ਘੱਟ ਕੇ ਅੱਧੀ ਰਹਿ ਗਈ ਹੈ ਪਰ ਇਸ ਦੇ ਉਲਟ ਆਈਲੈਟਸ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਦੀ ਗਿਣਤੀ ਹਜ਼ਾਰਾਂ ’ਚ ਪੁੱਜ ਚੁੱਕੀ ਹੈ। ਪਿਛਲੇ 6-7 ਸਾਲਾਂ ਦੌਰਾਨ ਕੋਚਿੰਗ ਸੈਂਟਰਾਂ ਦੀ ਗਿਣਤੀ ਧਡ਼ਾਧਡ਼ ਵਧੀ ਹੈ। ਇਕ ਅਨੁਮਾਨ ਮੁਬਾਤਕ ਇਸ ਵੇਲੇ ਪੰਜਾਬ ਅੰਦਰ 6000 ਦੇ ਕਰੀਬ ਆਈਲੈਟਸ ਕੋਚਿੰਗ ਸੈਂਟਰ ਚੱਲ ਰਹੇ ਹਨ ਅਤੇ ਇਕ ਇਸ ਵੱਖਰੀ ਤਰ੍ਹਾਂ ਦੇ ਕਾਰੋਬਾਰ (ਉਦਯੋਗ) ਦਾ ਰੂਪ ਧਾਰ ਚੁੱਕਾ ਹੈ। 2019 ’ਚ ਕੋਚਿੰਗ ਸੈਂਟਰ ਉਦਯੋਗਾਂ ਬਾਰੇ ਛਪੀਆਂ ਰਿਪੋਰਟਾਂ ਮੁਤਾਬਕ ਇਸ ਦਾ ਸਾਲਾਨਾ ਕਾਰੋਬਾਰ 1100 ਕਰੋਡ਼ ਤੋਂ ਵੀ ਟੱਪ ਚੁੱਕਾ ਹੈ।
ਵਿਦੇਸ਼ ’ਚ ਪਡ਼੍ਹਾਈ ਵਾਸਤੇ ਲੱਗਦੀ ਬੈਂਡਾਂ ਦੀ ਦੌੜ
ਵਿਦੇਸ਼ ’ਚ ਪਡ਼੍ਹਾਈ ਕਰਨ ਲਈ 12ਵੀਂ ਪਾਸ ਵਿਦਿਆਰਥੀਆਂ ਨੂੰ ਆਈਲੈਟਸ ਦੀ ਪ੍ਰੀਖਿਆ ਦੇ ਕੇ ਬੈਂਡ ਹਾਸਲ ਕਰਨੇ ਪੈਂਦੇ ਹਨ। ਵੱਖ-ਵੱਖ ਦੇਸ਼ਾਂ ਵੱਲੋਂ ਕੁੱਲ ਬੈਂਡ ਲੈਣ ਦੀ ਯੋਗਤਾ ਵੱਖੋ-ਵੱਖਰੀ ਹੈ। ਕੈਨੇਡਾ ਵੱਲੋਂ ਇਸ ਵੇਲੇ ਆਈਲੈਟਸ ਦਾ ਚਾਰ ਮਡਿਊਲਜ਼ ’ਚੋਂ ਹਰੇਕ ’ਚ 6 ਅੰਕ ਲੈਣੇ ਲਾਜ਼ਮੀ ਹਨ ਜਦੋਂਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ’ਚ ਵੱਖਰਾ ਮਾਪਦੰਡ ਹੈ। ਮਿੱਥੇ ਗਏ ਬੈਂਡ ਲੈਣ ਤੋਂ ਬਾਅਦ ਹੀ ਕੋਈ ਵਿਦਿਆਰਥੀ ਕਿਸੇ ਦੇਸ਼ ਦੀ ਯੂਨੀਵਰਸਿਟੀ ਜਾਂ ਕਾਲਜ ’ਚ ਦਾਖਲੇ ਲਈ ਅਪਲਾਈ ਕਰ ਸਕਦਾ ਹੈ। ਸਬੰਧਤ ਕਾਲਜ ਵੱਲੋਂ ਆਫਰ ਲੈਟਰ ਆਉਣ ਉਪਰੰਤ ਹੀ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਕ ਅਨੁਮਾਨ ਮੁਤਾਬਕ 2019 ’ਚ ਪੰਜਾਬ ਦੇ ਕਰੀਬ 6 ਲੱਖ ਵਿਦਿਆਰਥੀਆਂ ਨੇ ਆਈਲੈਟਸ ਦੀ ਪ੍ਰੀਖਿਆ ਦਿੱਤੀ ਸੀ। ਇਹ ਅੰਕਡ਼ਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ।
ਕੋਚਿੰਗ ’ਤੇ ਔਸਤਨ 8-9 ਹਜ਼ਾਰ ਰੁਪਏ ਹੁੰਦੈ ਖਰਚਾ
ਆਈਲੈਟਸ ਦੀ ਪ੍ਰੀਖਿਆ ਲਈ ਤਿਆਰੀ ਕਰਨ ਵਾਸਤੇ ਵਿਦਿਆਰਥੀ ਨੂੰ ਹਰ ਮਹੀਨੇ ਔਸਤਨ ਘੱਟੋ-ਘੱਟ 8-9 ਹਜ਼ਾਰ ਰੁਪਏ ਭਰਨੇ ਪੈਂਦੇ ਹਨ। ਕੋਚਿੰਗ ਸੈਂਟਰਾਂ ਵੱਲੋਂ ਫੀਸ ਆਪਣੇ ਮਿਆਰ ਮੁਤਾਬਕ ਲਈ ਜਾਂਦੀ ਹੈ। ਇਹ ਫੀਸ 5000 ਰੁਪਏ ਮਹੀਨੇ ਤੋਂ ਸ਼ੁਰੂ ਹੋ ਕੇ 20,000 ਰੁਪਏ ਮਹੀਨੇ ਤਕ ਲਈ ਜਾ ਰਹੀ ਹੈ। ਹਰ ਵਿਦਿਆਰਥੀ ਨੂੰ ਆਈਲੈਟਸ ਦੀ ਤਿਆਰੀ ਲਈ ਘੱਟੋ-ਘੱਟ 2 ਮਹੀਨੇ ਕੋਚਿੰਗ ਲੈਣੀ ਹੀ ਪੈਂਦੀ ਹੈ। ਇਸ ਤਰ੍ਹਾਂ ਇਕ ਵਿਦਿਆਰਥੀਆਂ ਨੂੰ ਕੋਚਿੰਗ ’ਤੇ 10,000 ਤੋਂ ਲੈ ਕੇ 40,000 ਰੁਪਏ ਖਰਚਣੇ ਪੈਂਦੇ ਹਨ। ਆਈਲੈਟਸ ਦੀ ਪ੍ਰੀਖਿਆ ਦੇਣ ਲਈ ਫੀਸ 14-15 ਹਜ਼ਾਰ ਰੁਪਏ ਲੱਗਦੀ ਹੈ ਅਤੇ ਕਈ ਵਿਦਿਆਰਥੀ 2 ਜਾਂ 3 ਵਾਰੀ ਵੀ ਪ੍ਰੀਖਿਆ ਦਿੰਦੇ ਹਨ। ਆਈਲੈਟਸ ਪਾਸ ਕਰਨ ’ਤੇ ਕੋਈ ਵੀ ਵਿਦਿਆਰਥੀ 2 ਸਾਲ ਤਕ ਵਿਦੇਸ਼ ’ਚ ਦਾਖਲਾ ਲੈਣ ਦੇ ਯੋਗ ਰਹਿੰਦਾ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
1100 ਕਰੋੜ ਦਾ ਬਣਿਆ ਆਈਲੈਟਸ ਕੋਚਿੰਗ ਕਾਰੋਬਾਰ1
Leave a review
Reviews (0)
This article doesn't have any reviews yet.