ਮੋਗਾ ਦੇ ਵਿੱਚ ਜਾਅਲੀ ਵੋਟਾਂ ਪਾਉਣ ਦੇ ਦੋਸ਼ਾਂ ਤਹਿਤ ਬੀਐਲਓ ਨੂੰ ਆਬਜ਼ਰਵਰ ਦੇ ਵਲੋਂ ਗ੍ਰਿਫਤਾਰ ਕਰਦਿਆਂ ਸਸਪੈਂਡ ਕੀਤਾ ਗਿਆ ਹੈ। ਉਥੇ ਹੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨਾਂ ਦੇ ਪਾਰਟੀ ਦੇ ਸਮਰਥਕਾਂ ਵੱਲੋਂ ਵੋਟਿੰਗ ਬੂਥਾ ‘ਤੇ ਲੋਕਾਂ ਨੂੰ ਵੋਟਾਂ ਪਾਏ ਜਾਣ ਲਈ ਪੇ੍ਰਿਤ ਕੀਤਾ ਜਾ ਰਿਹਾ ਸੀ।ਉਨਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਲੋਕਤੰਤਰ ਦੀ ਅਣਦੇਖੀ ਕੀਤੀ ਗਈ ਸੀ। ਮੋਗਾ ਵਿੱਚ ਵਿਰੋਧੀਆਂ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਆਪਣੇ ਹੱਕ ਵਿਚ ਵੋਟਾਂ ਪੁਆਉਣ ਦੀ ਕੋਸ਼ਸ਼ਿ ਸ਼ਰੇਆਮ ਕੀਤੀ ਗਈ । ਉਨਾਂ ਕਿਹਾ ਕਿ ਸਾਡੇ ਵੱਲੋਂ ਸਾਰੀ ਘਟਨਾ ਬਾਰੇ ਕਈ ਵਾਰ ਪੁਲੀਸ ਦੇ ਚੋਣ ਕਮਿਸ਼ਨ ਤੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ। ਉਥੇ ਵਾਰਡ ਨੰਬਰ 40 ਦੇ ਬੂਥ 196 ਨੰਬਰ ‘ਤੇ ਬੈਠੇ ਪੋਲਿਂਗ ਏਜੰਟ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਕਿ ਬੀ.ਐਲ.ਓ ਜਾਅਲੀ ਵੋਟਾਂ ਪੁਆ ਰਿਹਾ ਹੈ ਤਾਂ ਉਸ ਦੇ ਵਲੰਟੀਅਰ ਨੇ ਪੂਰੇ ਮਾਮਲੇ ਦੀ ਵੀਡੀਓ ਬਣਾਉਣੀ ਚਾਹੀ। ਮੌਕੇ ‘ਤੇ ਪੁੱਜੇ ਅਬਜ਼ਰਵਰ ਨੇ ਬੀ.ਐਲ.ਓ. ਨੂੰ ਉਸੇ ਵਕਤ ਥਾਣੇ ਵਿਚ ਲੈ ਆਂਦਾ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਨੂੰ ਗਿ੍ਫਤਾਰ ਕਰ ਲਿਆ। ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨਾਂ ਦੇ ਦਖਲ ਦੇਣ ‘ਤੇ ਸਮਰਥਕ ਨੂੰ ਛੱਡ ਦਿੱਤਾ ਗਿਆ। ਜਿਨਾਂ ਵੱਲੋਂ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਉਨਾਂ ਖਿਲਾਫ ਸਾਰੇ ਮਾਮਲਾ ਦੀ ਨਿਰਪੱਖ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮੋਗਾ ਦੇ ਵਿੱਚ ਜਾਅਲੀ ਵੋਟਾਂ ਪਾਉਣ ਦੇ ਦੋਸ਼ਾਂ ਤਹਿਤ ਬੀਐੱਲਓ ਗ੍ਰਿਫਤਾਰਮ
Leave a review
Reviews (0)
This article doesn't have any reviews yet.