ਪਿਛਲੇ ਹਫਤੇ ਜੋਸ਼ੀ ਹਸਪਤਾਲ ਦੀ ਨਾਲ ਦੀ ਇਮਾਰਤ ਨਾਜਾਇਜ਼ ਬੇਸਮੈਂਟ ਦੀ ਖੁਦਾਈ ਦੌਰਾਨ ਆਸ-ਪਾਸ ਦੀਆਂ ਕੋਠੀਆਂ ਦੀਆਂ ਕੰਧਾਂ ‘ਚ ਆਈਆਂ ਤਰੇੜਾਂ ਦੇ ਮਾਮਲੇ ਦੀ ਅਜੇ ਤਕ ਰਿਪੋਰਟ ਤਿਆਰ ਨਹੀਂ ਹੋ ਸਕੀ ਤੇ ਨਾ ਹੀ ਤਕਨੀਕੀ ਮਾਹਿਰਾਂ ਨੇ ਵੀ ਆਪਣੀ ਰਿਪੋਰਟ ਅਜੇ ਸੰਯੁਕਤ ਕਮਿਸ਼ਨਰ ਨੂੰ ਦਿੱਤੀ ਹੈ। ਜੋਸ਼ੀ ਹਸਪਤਾਲ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਆਸ-ਪਾਸ ਦੀਆਂ ਕੋਠੀਆਂ ਦੀਆਂ ਕੰਧਾਂ ‘ਚ ਆਈਆਂ ਤਰੇੜਾਂ ਅਤੇ ਸ਼ਹਿਰ ‘ਚ ਰੌਲਾ ਪੈਣ ਤੋਂ ਬਾਅਦ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਅਤੇ ਐੱਮਟੀਪੀ ਮਿਹਰਬਾਨ ਸਿੰਘ ਨੇ ਸੰਯੁਕਤ ਤੌਰ ‘ਤੇ ਮੌਕਾ ਦੇਖਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੂੰ ਸਾਰੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਅਤੇ ਰੰਧਾਵਾ ਨੇ 3 ਦਿਨਾਂ ‘ਚ ਰਿਪੋਰਟ ਨਿਗਮ ਕਮਿਸ਼ਨਰ ਨੂੰ ਦੇਣੀ ਸੀ। ਇਸ ਦੌਰਾਨ ਉਨ੍ਹਾਂ ਨੇ ਆਊੁਟ ਸਾਈਡਰ ਤਕਨੀਕੀ ਮਾਹਰਾਂ ਦਾ ਵੀ ਸਹਿਯੋਗ ਲੈਣ ਦਾ ਦਾਅਵਾ ਕੀਤਾ ਸੀ ਪਰ ਅੱਜ ਹਫਤੇ ਤੋਂ ਉਪਰ ਹੋ ਗਿਆ ਹੈ ਪਰ ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਨੇ ਅਜੇ ਤਕ ਰਿਪੋਰਟ ਤਿਆਰ ਕਰ ਕੇ ਕਮਿਸ਼ਨਰ ਨੂੰ ਨਹੀਂ ਭੇਜੀ। ਹੁਣ ਜਾਪਦਾ ਹੈ ਕਿ ਕੱਲ੍ਹ ਸੋਮਵਾਰ ਨੂੰ ਉਕਤ ਮਾਮਲੇ ਦੀ ਜਾਂਚ ਰਿਪੋਰਟ ਸੋਮਵਾਰ ਨੂੰ ਦਿੱਤੀ ਜਾ ਸਕਦੀ ਹੈ ਪਰ ਇਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ। ਵਰਨਣਯੋਗ ਹੈ ਕਿ ਉਕਤ ਘਟਨਾ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਵੀ ਪੰਜਾਬ ਦੇ ਪਿੰ੍ਸੀਪਲ ਸਕੱਤਰ ਅਜੋਏ ਸ਼ਰਮਾ ਨੂੰ ਸ਼ਿਕਾਇਤ ਦੇ ਕੇ ਉਕਤ ਮਾਮਲੇ ਦੀ ਤੁੁਰੰਤ ਜਾਂਚ ਕਰਨ ਦੀ ਮੰਗ ਕੀਤੀ ਸੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਆਖਿਰ ਕਿਉਂ ਨਹੀਂ ਤਿਆਰ ਹੋਈ ਜੋਸ਼ੀ ਹਸਪਤਾਲ ਜਲੰਧਰ ਦੀ ਨਾਜਾਇਜ਼ ਉਸਾਰੀ ਦੀ ਰਿਪੋਰਟਆ
Leave a review
Reviews (0)
This article doesn't have any reviews yet.