ਬੱਸ ਅੱਡੇ ਕੋਲ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਸਮੋਸੇ ਵੇਚਣ ਵਾਲੀ ਔਰਤ ਦੀ ਹੱਤਿਆ ਕਰ ਦਿੱਤੀ। ਘਟਨਾ ਬਾਰੇ ਪਤਾ ਲੱਗਦਿਆਂ ਹੀ ਇੰਸਪੈਕਟਰ ਸ਼ਮਿੰਦਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ। ਘਟਨਾ ਵਾਲੀ ਥਾਂ ਦੇ ਆਲ਼ੇ-ਦੁਆਲ਼ੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਰਾਮਤਲਾਈ ਵਿਚ ਰਹਿਣ ਵਾਲੇ ਦੇਵ ਰਾਜ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਤੇ ਦੋ ਧੀਆਂ ਹਨ ਜਿਨ੍ਹਾਂ ਦੇ ਉਹ ਵਿਆਹ ਕਰ ਚੁੱਕੇ ਹਨ। ਘਰ ਦੇ ਕੋਲ ਜੀਟੀ ਰੋਡ ਉਤੇ ਸਥਿਤ ਅੰਤਰਰਾਜੀ ਬੱਸ ਅੱਡੇ ਨੇੜੇ ਉਹ ਆਪਣੀ ਪਤਨੀ ਕਮਲੇਸ਼ ਰਾਣੀ ਨਾਲ ਸਮੋਸੇ ਤੇ ਜਲੇਬੀ ਦੀ ਰੇਹੜੀ ਲਗਾਉਂਦੇ ਹਨ। ਅਕਸਰ ਰੇਹੜੀ ਉਤੇ ਕੰਮ ਖ਼ਤਮ ਕਰਵਾਉਣ ਤੋਂ ਬਾਅਦ ਪਤਨੀ ਘਰ ਚਲੀ ਜਾਂਦੀ ਹੈ। ਐਤਵਾਰ ਨੂੰ ਵੀ ਕਮਲੇਸ਼ ਘਰ ਚਲੀ ਗਈ ਸੀ। ਇਸ ਦੌਰਾਨ ਗਾਹਕ ਜ਼ਿਆਦਾ ਹੋਣ ਕਾਰਨ ਰੇਹੜੀ ‘ਤੇ ਸਮੋਸੇ ਖ਼ਤਮ ਹੋ ਗਏ। ਉਨ੍ਹਾਂ ਇਕ ਗੁਆਂਢੀ ਨੂੰ ਬੁਲਾਇਆ ਤੇ ਉਨ੍ਹਾਂ ਦੇ ਘਰ ਜਾ ਕੇ ਕਮਲੇਸ਼ ਕੋਲੋਂ ਸਮੋਸੇ ਲੈ ਕੇ ਆਉਣ ਦਾ ਸੁਨੇਹਾ ਭੇਜਿਆ। ਜਦੋਂ ਗੁਆਂਢੀ ਘਰ ਪੁੱਜਾ ਤਾਂ ਉਸ ਨੇ ਵੇਖਿਆ ਕਿ ਘਰ ਦੇ ਇਕ ਕਮਰੇ ਵਿਚ ਕਮਲੇਸ਼ ਦੀ ਲਾਸ਼ ਪਈ ਸੀ। ਗੁਆਂਢੀ ਨੇ ਤੁਰੰਤ ਉਨ੍ਹਾਂ ਕੋਲ ਪੁੱਜ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੀ ਪਤਨੀ ਦੇ ਸਿਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਇੰਸਪੈਕਟਰ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਿਸ ਨੇ ਅਣਪਛਾਤੇ ਹਤਿਆਰਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਤੇਜ਼ਧਾਰ ਹਥਿਆਰਾਂ ਨਾਲ ਸਮੋਸੇ ਵੇਚਣ ਵਾਲੀ ਔਰਤ ਦੀ ਹੱਤਿਆਤ
Leave a review
Reviews (0)
This article doesn't have any reviews yet.