ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਾਂ ਨੂੰ ਭਿ੍ਸ਼ਟਾਚਾਰੀਆਂ ਦੀ ਰਿਕਾਰਡਿੰਗ ਕੈਮਰੇ ਜਾਂ ਫੋਨ ਵਿੱਚ ਕੈਦ ਕਰਕੇ ਸਰਕਾਰ ਤੱਕ ਪਹੁੰਚਾਉਣ ਦੀ ਅਪੀਲ ਦਾ ਇਕ ਨਜ਼ਾਰਾ ਸ਼ੁੱਕਰਵਾਰ ਦੇਖਣ ਨੂੰ ਮਿਲਿਆ | ਸੁਲਤਾਨਪੁਰ ਲੋਧੀ ਪੁਲਸ ਨੇ ਪਿੰਡ ਦੀਪੇਵਾਲ ਲਾਗੇ ਲਗਾਏ ਨਾਕੇ ‘ਤੇ ਸਵਾਰੀਆਂ ਨਾਲ ਲੱਦੀ ਸੁਲਤਾਨਪੁਰ ਲੋਧੀ ਤੋਂ ਲੋਹੀਆਂ ਵੱਲ ਜਾ ਰਹੀ ਸਮਾਨ ਢੋਣ ਵਾਲੀ ਗੱਡੀ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਕਥਿਤ ਤੌਰ ‘ਤੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ | ਪੁਲਸ ਮੁਲਾਜ਼ਮਾਂ ਨੇ ਜਦੋਂ ਗੱਡੀ ਨੂੰ ਕਾਬੂ ਕਰਕੇ ਚੈਕਿੰਗ ਕਰਨੀ ਚਾਹੀ ਤਾਂ ਡਰਾਈਵਰ ਤੇ ਸਵਾਰੀਆਂ ਨੇ ਪੁਲਸ ਮੁਲਾਜ਼ਮਾਂ ‘ਤੇ ਜ਼ਬਰਦਸਤੀ ਗੱਡੀ ਰੋਕਣ ਦਾ ਦੋਸ਼ ਲਗਾਉਂਦੇ ਹੋਏ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਫੋਨਾਂ ਰਾਹੀਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ | ਗੱਡੀ ਵਿੱਚ ਸਵਾਰ ਲੋਕਾਂ ਨੇ ਪੁਲਸ ਖਿਲਾਫ ਧਰਨਾ ਵੀ ਸ਼ੁਰੂ ਕਰ ਦਿੱਤਾ | ਪੁਲਿਸ ਦੀ ਸ਼ਾਨ ਖਿਲਾਫ ਕਥਿਤ ਤੌਰ ‘ਤੇ ਬੁਰਾ-ਭਲਾ ਵੀ ਕਹਿਣ ਲੱਗ ਪਏ | ਰਾਹਗੀਰਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰਾਹਗੀਰਾਂ ਨੂੰ ਵੀ ਪੈ ਗਏ | ਕਾਫੀ ਤੂੰ-ਤੂੰ ਮੈਂ-ਮੈਂ ਹੋਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਐੱਸ ਐੱਚ ਓ ਬਿਕਰਮਜੀਤ ਸਿੰਘ ਨੇ ਸਮਝਾ ਕੇ ਉਨ੍ਹਾਂ ਨੂੰ ਹਟਾਇਆ | ਸੜਕ ‘ਤੇ ਖੜ੍ਹੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ ਕਿ ਕਿਤੇ ਇਸ ਤਰ੍ਹਾਂ ਨਾ ਹੋ ਜਾਵੇ ਕਿ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੀ ਹੀ ਹੈਲਪ ਕਰਨ ਲੱਗ ਜਾਵੇ ਭਗਵੰਤ ਮਾਨ ਦਾ ਹੈਲਪਲਾਈਨ ਨੰਬਰ | ਐਸ ਐਚ ਓ ਨੇ ਕਿਹਾ ਕਿ ਧਾਰਮਿਕ ਯਾਤਰਾ ‘ਤੇ ਜਾਣ ਵਾਲੇ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਨਾ ਪਹੁੰਚੇ, ਇਸ ਲਈ ਕਈ ਵਾਰ ਸ਼ਰਧਾਲੂਆਂ ਨੂੰ ਅਜਿਹੇ ਵਾਹਨਾਂ ‘ਤੇ ਜਾਣ ਦੀ ਆਗਿਆ ਦੇ ਦਿੱਤੀ ਜਾਂਦੀ ਹੈ ਪਰੰਤੂ ਯਾਤਰਾ ‘ਤੇ ਜਾਣ ਲਈ ਅਜਿਹੇ ਸਮਾਨ ਢੋਣ ਵਾਲੇ ਵਾਹਨਾਂ ਨੂੰ ਸਵਾਰੀਆਂ ਨਾਲ ਲੱਦ ਕੇ ਜਾਣਾ ਕਿਸੇ ਹਾਦਸੇ ਨੂੰ ਸੱਦਾ ਦੇਣ ਦੇ ਬਰਾਬਰ ਹੈ | ਉਨ੍ਹਾ ਲੋਕਾਂ ਨੂੰ ਇਸ ਤਰ੍ਹਾਂ ਦੇ ਵਾਹਨਾਂ ‘ਤੇ ਯਾਤਰਾ ਤੋਂ ਗੁਰੇਜ਼ ਕਰਨ ਅਤੇ ਮੁੱਖ ਮੰਤਰੀ ਦੀ ਅਪੀਲ ਦੀ ਸਹੀ ਮਾਇਨੇ ਵਿਚ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਹੈ |
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮਾਨ ਸਾਹਿਬ ਦੇ ਹੈਲਪਲਾਈਨ ਨੰਬਰ ਨੇ ਪਾਇਆ ਪੰਗਾਮ
Leave a review
Reviews (0)
This article doesn't have any reviews yet.