ਪਿੰਡ ਧੰਨੋਵਾਲੀ ਤੋਂ ਆਪਣਾ ਨਾਂਅ ਬਦਲਵਾਉਣ ਲਈ ਸੁਵਿਧਾ ਸੈਂਟਰ ਪਹੁੰਚੇ। ਅਨਿਲ ਕੁਮਾਰ ਨੂੰ ਐਤਵਾਰ ਨੂੰ ਬੇਰੰਗ ਪਰਤਣਾ ਪਿਆ। ਕਾਰਨ, ਛੁੱਟੀ ਵਾਲੇ ਦਿਨ ਸੁਵਿਧਾ ਸੈਂਟਰ ਤਾਂ ਖੁੱਲਿ੍ਹਆ ਹੋਇਆ ਸੀ ਪਰ ਅਸ਼ਟਾਮ ਖਰੀਦਣ ਲਈ ਜਦੋਂ ਉਹ ਡੀਸੀ ਦਫਤਰ ਦੇ ਬੂਥਾਂ ‘ਚ ਪਹੁੰਚੇ ਤਾਂ ਉਹ ਬੰਦ ਪਏ ਸਨ। ਆਖਿਰਕਾਰ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਇਸੇ ਕਾਰਨ ਜਾਤੀ ਪ੍ਰਮਾਣ ਪੱਤਰ ਦੇ ਦਸਤਾਵੇਜ਼ ਬਣਵਾਉਣ ਲਈ ਪਹੁੰਚੇ ਦੀਪਕ ਕੁਮਾਰ ਨੂੰ ਐਤਵਾਰ ਦੇ ਦਿਨ ਅਧਿਕਾਰੀ ਨਾ ਹੋਣ ਦੀ ਗੱਲ ਕਹਿ ਕੇ ਸੋਮਵਾਰ ਨੂੰ ਆਉਣ ਦੀ ਸਲਾਹ ਦਿੱਤੀ ਗਈ। ਹਾਲਾਂਕਿ, ਉਨ੍ਹਾਂ ਦੇ ਦਸਤਾਵੇਜ਼ ਤਾਂ ਲੈ ਲਏ ਗਏ ਸਨ ਪਰ ਅਧਿਕਾਰੀ ਨਾ ਹੋਣ ਕਾਰਨ ਕੰਮ ਸੋਮਵਾਰ ਤੋਂ ਬਾਅਦ ਹੋਣ ਬਾਰੇ ਕਿਹਾ ਗਿਆ। ਇਸ ਵਿਚ ਐਤਵਾਰ ਦਾ ਸੁਵਿਧਾ ਸੈਂਟਰ ਦੁਵਿਧਾ ਦਾ ਕਾਰਨ ਬਣ ਗਿਆ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਵੀ ਸੁਵਿਧਾ ਸੈਂਟਰ ਖੁੱਲ੍ਹੇ ਰੱਖਣ ਦੇ ਹੁਕਮ ਦਿੱਤੇ ਗਏ, ਜਿਸ ਤਹਿਤ ਸਾਰੇ ਸੁਵਿਧਾ ਸੈਂਟਰ ਸਵੇਰੇ 8 ਤੋਂ ਲੈ ਕੇ ਸ਼ਾਮ 4 ਵਜੇ ਤਕ 50 ਫ਼ੀਸਦੀ ਕਾਊਂਟਰ ਖੁੱਲ੍ਹੇ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਇੱਥੇ ਦਿੱਤੀ ਜਾ ਰਹੀ ਕੁੱਲ 323 ਸੇਵਾਵਾਂ ਦਾ ਲਾਭ ਲੈਣ ਦਾ ਸੱਦਾ ਵੀ ਜਨਤਾ ਨੂੰ ਦਿੱਤਾ ਗਿਆ ਹੈ। ਉਥੇ, ਸਰਕਾਰ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਲਗਾਤਾਰ ਦੂਜੇ ਐਤਵਾਰ ਨੂੰ ਵੀ ਸੁਵਿਧਾ ਸੈਂਟਰਾਂ ‘ਚ ਲੋਕਾਂ ਦੀ ਆਮਦ ਬਹੁਤ ਘੱਟ ਰਹੀ। ਇਸ ਦਾ ਮੁੱਖ ਕਾਰਨ ਤਮਾਤ ਤਰ੍ਹਾਂ ਦੀਆਂ ਸੇਵਾਵਾਂ ਨਾ ਮਿਲਣਾ ਰਿਹਾ। ਇਸ ‘ਚ ਸਭ ਤੋਂ ਵੱਡੀ ਰੁਕਾਵਟ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ‘ਚ ਅਸ਼ਟਾਮ ਫਰੋਸ਼ਾਂ ਤੋਂ ਲੈ ਕੇ ਵੱਖ-ਵੱਖ ਤਰ੍ਹਾਂ ਦੀ ਸੇਵਾ ਸਬੰਧੀ ਫਾਰਮ ਉਪਲਬਧ ਨਾ ਹੋਣਾ ਰਿਹਾ। ਸਰਕਾਰ ਨੇ ਐਤਵਾਰ ਦੇ ਦਿਨ ਸੇਵਾ ਕੇਂਦਰ ਤਾਂ ਖੁੱਲ੍ਹੇ ਰਹਿਣ ਦੇ ਨਿਰਦੇਸ਼ ਦੇ ਦਿੱਤੇ ਹਨ ਪਰ ਇਸ ਨਾਲ ਸਬੰਧਤ ਨਾ ਤਾਂ ਫਾਰਮ ਉਪਲਬਧ ਹੋ ਰਹੇ ਹਨ ਤੇ ਨਾ ਹੀ ਸਟਾਂਪ ਫਰੋਸ਼ ਹੀ ਆ ਰਹੇ ਹਨ।
ਇਸ ਲਈ ਜਾਰੀ ਕੀਤੇ ਸਨ ਨਿਰਦੇਸ਼
ਪੰਜਾਬ ਸਰਕਾਰ ਵੱਲੋਂ ਇਨ੍ਹੀਂ ਦਿਨੀਂ ਸਕੂਲਾਂ ‘ਚ ਦਾਖਲੇ ਤੇ ਕਿਸਾਨਾਂ ਵੱਲੋਂ ਮੰਡੀਆਂ ‘ਚ ਫ਼ਸਲ ਦੀ ਵਿਕਰੀ ਕਰਨ ਲਈ ਵਰਕਿੰਗ ਡੇ ‘ਚ ਜਾਣਾ ਹੁੰਦਾ ਹੈ। ਅਜਿਹੇ ‘ਚ ਸਰਕਾਰੀ ਕੰਮ ਕਰਵਾਉਣ ਲਈ ਪੰਜਾਬ ਸਰਕਾਰ ਨੇ ਐਤਵਾਰ ਨੂੰ ਵੀ ਸੁਵਿਧਾ ਸੈਂਟਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਲੋਕ ਛੁੱਟੀ ਵਾਲੇ ਦਿਨ ਵੀ ਸਰਕਾਰੀ ਕੰਮ ਕਰਵਾ ਸਕਦੇ ਹਨ ਪਰ ਸਹੂਲਤਾਂ ਦੀ ਥੋੜ ‘ਚ ਸੁਵਿਧਾ ਸੈਂਟਰ ਖੁੱਲ੍ਹੇ ਰੱਖਣ ਦਾ ਲਾਭ ਲੋਕਾਂ ਨੂੰ ਖਾਸਾ ਨਹੀਂ ਮਿਲ ਰਿਹਾ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਐਤਵਾਰ ਦੀ ਸੁਵਿਧਾ ਬਣੀ ‘ਦੁਵਿਧਾ’, ਨਾ ਸਟਾਂਪ ਫਰੋਸ਼ ਨਾ ਅਧਿਕਾਰੀਐ
Leave a review
Reviews (0)
This article doesn't have any reviews yet.