ਹਿਮਾਚਲ ਦੇ ਉੱਪਰੀ ਇਲਾਕਿਆਂ ’ਚ ਪੱਛਮੀ ਗੜਬਡੀ ਦੀ ਵਜ੍ਹਾ ਨਾਲ ਵੀਰਵਾਰ ਨੂੰ ਪੰਜਾਬ ’ਚ ਤੇਜ਼ ਹਵਾਵਾਂ ਦਰਮਿਆਨ ਬੂੰਦਾਬਾਂਦੀ ਤੇ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿਵਾਈ ਸੀ। ਦਿਨ ਦਾ ਪਾਰਾ ਪੰਜ ਤੋਂ ਅੱਠ ਡਿਗਰੀ ਸੈਲਸੀਅਸ ਤਕ ਡਿੱਗ ਗਿਆ ਸੀ। ਪਰ ਸ਼ੁੱਕਰਵਾਰ ਨੂੰ ਮੌਸਮ ਦਾ ਮਿਜ਼ਾਜ ਬਦਲ ਗਿਆ। ਸਵੇਰੇ ਹੀ ਤੇਜ਼ ਧੁੱਪ ਨੇ ਆਪਣੇ ਤੇਵਰ ਦਿਖਾਉਂਦੇ ਹੋਏ ਲੋਕਾਂ ਨੂੰ ਬੇਚੈਨ ਕਰ ਦਿੱਤਾ। ਹਾਲਾਂਕਿ ਧੁੱਪ ’ਚ ਤੇਜ਼ ਹਵਾਵਾਂ ਚੱਲ ਰਹੀਆਂ ਸਨ। ਜਿਸ ਕਾਰਨ ਪਾਰੇ ’ਚ ਜ਼ਿਆਦਾ ਉਛਾਲ ਨਹੀਂ ਆਇਆ। ਪੰਜਾਬ ਦੇ ਲਗਪਗ ਸਾਰੇ ਜ਼ਿਲ੍ਹਿਆਂ ’ਚ ਦਿਨ ਦਾ ਤਾਪਮਾਨ 32 ਤੋਂ 38 ਡਿਗਰੀ ਸੈਲਸੀਅਸ ’ਚ ਰਿਹਾ। ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਬਠਿੰਡਾ, ਅੰਮ੍ਰਿਤਸਰ, ਮੋਗਾ ’ਚ ਤਾਂ ਦਿਨ ਦਾ ਤਾਪਮਾਨ ਸਾਧਾਰਨ ਨਾਲੋਂ ਦੋ ਤੋਂ ਤਿੰਨ ਡਿਗਰੀ ਘੱਟ ਰਿਕਾਰਡ ਹੋਇਆ। ਜਦਕਿ ਇਨ੍ਹਾਂ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਸਾਧਾਰਨ ਨਾਲੋਂ ਦੋ ਤੋਂ ਤਿੰਨ ਡਿਗਰੀ ਵੱਧ ਸੀ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਵਾਣੀ ਮੰਨੀਏ ਤਾਂ ਸ਼ਨਿਚਰਵਾਰ ਤੋਂ ਮੌਸਮ ਦੇ ਤੇਵਲ ਤਲਖ਼ ਹੋ ਜਾਣਗੇ ਤੇ ਪਾਰਾ ਮੁੜ ਤੋਂ ਵਧੇਗਾ। 26 ਅਪ੍ਰੈਲ ਤਕ ਮੌਸਮ ਸਾਫ਼ ਰਹੇਗਾ। 24 ਅਪ੍ਰੈਲ ਤੋਂ ਲੂ ਚੱਲਣੀ ਸ਼ੁਰੂ ਹੋ ਜਾਵੇਗੀ। ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਧਣਗੀਆਂ। ਇਸ ਸਬੰਧੀ ਲੁਧਿਆਣਾ ਦੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ। ਲੋਕਾਂ ਨੂੰ ਦੁਪਹਿਰ ਵੇਲੇ ਬਿਨਾਂ ਜ਼ਰੂਰਤ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪੰਜਾਬ ‘ਚ ਮੁੜ ਵਧੇਗੀ ਗਰਮੀ, ਪੰਜ ਦਿਨਾਂ ਤਕ ਮੌਸਮ ਦੇ ਤੇਵਰ ਰਹਿਣਗੇ ਤਲਖ਼ਪ
Leave a review
Reviews (0)
This article doesn't have any reviews yet.