ਨਕੋਦਰ: ਸਥਾਨਿਕ ਮੁਹੱਲਾ ਰਵਿਦਾਸਪੁਰਾ ਕੋਲ ਪੈਂਦੇ ਇੱਟਾਂ ਦੇ ਭੱਠੇ ਨਜ਼ਦੀਕ ਬਣਦੇ ਸੰਚਾਰ ਟਾਵਰ ਦਾ ਲੋਕਾਂ ਦੇ ਸਖ਼ਤ ਵਿਰੋਧ ਕਾਰਨ ਭਾਵੇਂ ਕੰਮ ਬੰਦ ਹੈ ਪ੍ਰੰਤੂ ਉਸ ਸਥਾਨ ਤੇ ਪੁੱਟਿਆ ਗਿਆ ਟੋਆ ਅਜੇ ਵੀ ਉਂਝ ਦਾ ਉਂਝ ਬਰਕਰਾਰ ਹੈ। ਜਦਕਿ ਸੰਬੰਧਿਤ ਕੰਪਨੀ ਵਲੋਂ ਕੀਤੇ ਇਕਰਾਰਨਾਮੇ ਵਿੱਚ ਸਾਫ ਲਿਖਿਆ ਹੈ ਕਿ ਅਸੀਂ ਟੋਆ ਪੂਰਾਂਗੇ। ਇਹ ਟੋਆ ਅਗਰ ਪੂਰਿਆ ਨਹੀਂ ਜਾਂਦਾ ਤਾਂ ਆਉਣ ਵਾਲੇ ਸਮੇ ਵਿੱਚ ਕਈ ਹਾਦਸਿਆਂ ਦੀ ਵਜਾਹ ਬਣ ਸਕਦਾ ਹੈ। ਜਿਵੇਂ ਉਥੇ ਸ਼ਾਮ ਤੋਂ ਬਾਅਦ ਘੁੱਪ ਹਨੇਰਾ ਹੋ ਜਾਂਦਾ ਹੈ ਜਿਸ ਵਜਾਹ ਕਰਕੇ ਕੋਈ ਵੀ ਅਨਜਾਣ ਵਿਅਕਤੀ, ਕੋਈ ਪਾਲਤੂ ਜਾਂ ਅਵਾਰਾ ਪਸ਼ੂ ਉਸ ਟੋਏ ਵਿੱਚ ਡਿੱਗ ਸਕਦਾ ਹੈ.. ਸਰੀਏ ਹੋਣ ਕਾਰਨ ਉਸਦੀ ਜਾਨ ਵੀ ਜਾ ਸਕਦੀ ਹੈ ਜਾਂ ਗੰਭੀਰ ਜ਼ਖਮੀ ਹੋ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਬਰਸਾਤਾਂ ਦਾ ਪਾਣੀ ਇਸ ਵਿੱਚ ਜਮ੍ਹਾਂ ਹੋ ਜਾਵੇਗਾ ਅਤੇ ਫੇਰ ਕਿਸੇ ਨਾ ਕਿਸੇ ਹਾਦਸੇ ਦੀ ਵਜਾਹ ਬਣੇਗਾ। ਇਸ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ ਕਿ ਅਜਿਹੀ ਜਗ੍ਹਾ ਵਿੱਚ ਇੱਕ ਪਸ਼ੂ ਨੂੰ ਬੜੀ ਮੁਸ਼ਕਿਲ ਨਾਲ ਬਚਾਇਆ ਜਾ ਰਿਹਾ ਹੈ। ਇਹ ਤਾਂ ਸੰਭਵ ਹੋਇਆ ਕਿ ਲੋਕਾਂ ਨੂੰ ਪਤਾ ਲੱਗ ਗਿਆ ਰਾਤ ਬਰਾਤੇ ਅਗਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿ ਇਕਰਾਰਨਾਮੇ ਤੇ ਦਸਤਖ਼ਤ ਕਰਨ ਵਾਲੇ ਲੈਣਗੇ? ਕਿ ਘਟਨਾ ਨਾਲ ਪ੍ਰਭਾਵਿਤ ਨੂੰ ਮੁਆਵਜ਼ਾ ਦੇਣਗੇ? ਇਸਤੋਂ ਪਹਿਲਾਂ ਕਿ ਅਜਿਹੀ ਕੋਈ ਸਥਿਤੀ ਬਣੇ। ਮੋਹਤਵਾਰ ਵਿਅਕਤੀਆਂ ਨੂੰ ਇਸ ਟੋਏ ਨੂੰ ਜਲਦ ਭਰਵਾ ਦੇਣਾ ਚਾਹੀਦਾ ਹੈ। ਅਗਰ ਜਲਦ ਓਹ ਅਜਿਹਾ ਨਹੀਂ ਕਰਦੇ ਤਾਂ ਜਨਤਾ ਦੀ ਕਚੈਹਿਰੀ ਹਸਤਾਖਰੀਆਂ ਨੂੰ ਜਿੰਮੇਵਾਰ ਠਹਰਾਏਗੀ ਅਤੇ ਫੀਡਫਰੰਟੀਅਰ ਲੋੜੀਂਦਾ ਇਨਸਾਫ਼ ਦੁਆਉਣ ਲਈ ਹਰ ਦਰਵਾਜ਼ਾ ਖਟ ਖਟਾਏਗੀ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮੁਹੱਲੇ ਚ ਲਗਦੇ ਟਾਵਰ ਦਾ ਕੰਮ ਤਾਂ ਹੋਇਆ ਬੰਦ, ਪਰ ਨਹੀਂ ਭਰਿਆ ਗਿਆ ਟੋਆਮ
Leave a review
Reviews (0)
This article doesn't have any reviews yet.