ਕਹਿੰਦੇ ਨੇ ਜਦੋਂ ਕੋਈ ਦਿਲੋਂ ਮਿਹਨਤ ਕਰਦਾ ਹੈ ਤਾਂ ਉਸਦਾ ਫਲ ਜਰੂਰ ਮਿਲਦਾ ਹੈ। ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ ਇੰਗਲਿਸ਼ ਵਿਜ਼ਾਰਡਜ਼ ਦੀ ਹੋਣਹਾਰ ਵਿਦਿਆਰਥਣ ਦੀਪਸੀ ਨੇ। ਜਿਸਨੇ ਬੀਤੇ ਦਿਨੀਂ ਹੋਏ ਆਈਲੈਟਸ ਟੈਸਟ ਵਿੱਚੋਂ ਉੱਚਤਮ 7.5 ਬੈਂਡ ਹਾਸਿਲ ਕੀਤੇ। ਦੀਪਸੀ ਇਸ ਨਤੀਜੇ ਤੋ ਬਹੁਤ ਖੁਸ਼ ਹੈ। ਫੀਡਫ਼ਰੰਟ ਨਾਲ ਗੱਲ ਕਰਦਿਆਂ ਦੀਪਸੀ ਨੇ ਕਿਹਾ “ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਮੈਂ ਆਈਲੈਟਸ ਦਾ ਟੈਸਟ ਵਧੀਆ ਢੰਗ ਨਾਲ ਪਾਸ ਕੀਤਾ। ਮੈਨੂੰ ਬੈਂਡਾਂ ਤੋਂ ਕਾਫੀ ਤੱਸਲੀ ਹੈ। ਮੈਂ ਇਸ ਸਭ ਦਾ ਸ਼੍ਰੇ ਇੰਗਲਿਸ਼ ਵਿਜ਼ਾਰਡਜ਼ ਦੇ ਮਿਹਨਤੀ ਸਟਾਫ਼ ਅਤੇ ਮੈਡਮ ਸ਼ਿਲਪਾ ਪਰੂਥੀ ਅਤੇ ਸਰ ਅਮਨਪ੍ਰੀਤ ਸਿੰਘ ਪਰੂਥੀ ਦੀ ਤਕਨੀਕ ਨੂੰ ਜਾਂਦਾ ਹੈ। ਮੈਂ ਸੋਚਦੀ ਸੀ ਕਿ ਆਈਲੈਟਸ ਬਹੁਤ ਮੁਸ਼ਕਿਲ ਪੜਾਈ ਹੈ ਅਤੇ ਮੇਰੇ ਕੋਲੋ ਇਹ ਪਾਸ ਕਰਨੀ ਔਖੀ ਹੋਵੇਗੀ। ਮੈਡਮ ਸ਼ਿਲਪਾ ਪਰੂਥੀ ਦੀ ਹੌਂਸਲਾ ਅਫਜ਼ਾਈ ਅਤੇ ਆਈਲੈਟਸ ਨੂੰ ਅਸਾਨੀ ਨਾਲ ਹੈਂਡਲ ਕਰਨ ਦੀ ਤਕਨੀਕ ਸਦਕਾ ਅੱਜ ਮੈਂ ਉੱਚਤਮ 7.5 ਬੈਂਡ ਨਾਲ ਆਈਲੈਟਸ ਪਾਸ ਕੀਤੀ। ਮੇਰੀ ਖੁਸ਼ੀ ਵਿੱਚ ਚਾਰ ਚੰਦ ਹੋਰ ਲੱਗ ਗਏ ਜਦੋਂ ਮੈਨੂੰ ਇਸ ਅਕੈਡਮੀ ਦੀ ਸੰਸਥਾਪਕ ਮੈਡਮ ਨਵੀਂ ਚਾਵਲਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ, ਮੈਨੂੰ ਇਹ ਦਿਨ ਹਮੇਸ਼ਾ ਯਾਦ ਰਹੇਗਾ ਕਿ ਮੇਰੀ ਇਸ ਖੁਸ਼ੀ ਵਿੱਚ ਮੈਡਮ ਨਵੀਂ ਚਾਵਲਾ ਦੁਆਰਾ ਮੇਰਾ ਮੂੰਹ ਮਿੱਠਾ ਕਰਵਾਇਆ ਗਿਆ।”
ਇਸ ਦੌਰਾਨ ਮੈਡਮ ਨਵੀਂ ਚਾਵਲਾ ਨੇ ਦੀਪਸੀ ਨੂੰ ਸ਼ਾਬਾਸ਼ ਦਿੱਤੀ ਅਤੇ ਉਸਦੇ ਬਿਹਤਰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮੈਡਮ ਨਵੀਂ ਚਾਵਲਾ, ਸਰ ਅਮਨਪ੍ਰੀਤ ਸਿੰਘ ਪਰੂਥੀ, ਸ਼ਿਲਪਾ ਪਰੂਥੀ, ਸਰ ਕਸ਼ਮੀਰ ਸਿੰਘ ਪਰੂਥੀ ਅਤੇ ਨਿਉਜ਼ੀਲੈਂਡ ਤੋਂ ਖਾਸ ਤੌਰ ਤੇ ਬੱਚਿਆਂ ਨੂੰ ਟਿਪਸ ਦੇਣ ਆਏ ਮੈਡਮ ਨਵੀਂ ਚਾਵਲਾ ਦੇ ਪਤੀ ਸਾਹਿਲ ਚਾਵਲਾ ਹਾਜ਼ਿਰ ਸਨ।
ਦਸ ਦਈਏ ਕਿ ਇੰਗਲਿਸ਼ ਵਿਜ਼ਾਰਡਜ਼ ਨਕੋਦਰ ਦੀ ਇੱਕ ਮਾਤਰ ਐਸੀ ਸੰਸਥਾ ਹੈ ਜਿਸਨੇ ਹੁਣ ਤੱਕ ਸੈਕੜੇ ਸ਼ਾਨਦਾਰ ਨਤੀਜਿਆਂ ਨਾਲ ਆਪਣਾ ਇੱਕ ਖਾਸ ਸਥਾਨ ਬਣਾਇਆ ਹੈ। ਇਲਾਕੇ ਦੀ ਇਸ ਸ਼ਾਨਦਾਰ ਨਤੀਜਿਆਂ ਵਾਲੀ ਅਕੈਡਮੀ ਨੇ ਹੁਣ ਤੱਕ 97% 7 ਪਲੱਸ ਬੈਂਡ ਵਾਲੇ ਨਤੀਜੇ ਦਿੱਤੇ ਹਨ। ਇਸ ਅਕੈਡਮੀ ਦਾ ਹਿੱਸਾ ਹੋਣਾ ਇੱਕ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਵਿਦਿਆਰਥੀ ਇਸਨੂੰ ਸਫਲਤਾ ਦੀ ਪੌੜੀ ਦਾ ਪਹਿਲਾ ਪਉਡਾ ਮੰਨਦੇ ਹਨ ਅਤੇ ਕਿਸੇ ਹੱਦ ਤੱਕ ਇਹ ਸੱਚ ਵੀ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਕੋਦਰ ਦੀ ਦੀਪਸੀ ਨੇ ਲਏ ਆਈਲੈਟਸ ਵਿੱਚ ਉੱਚਤਮ 7.5 ਬੈਂਡ।ਨ
Leave a review
Reviews (0)
This article doesn't have any reviews yet.