ਨਕੋਦਰ ਦੀ ਬਹੁਤ ਹੀ ਗਤੀਸ਼ੀਲ ਲੋਕ ਭਲਾਈ ਸੰਸਥਾ ਭਾਈ ਘਨਈਆ ਜੀ ਆਸ਼ੀਰਵਾਦ ਸੋਸਾਇਟੀ ਦੇ ਚੇਅਰਮੈਨ ਹਰਮਨ ਨਿੱਜਰ ਨੇ ਸੋਸਾਇਟੀ ਦੇ ਨਵੀਂ ਪ੍ਰੋਜੇਕਟ ਬਾਰੇ ਜਾਣਕਾਰੀ ਦਿੰਦਿਆਂ ਫੀਡ ਫਰੰਟ ਨੂੰ ਦੱਸਿਆ “ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਨਕੋਦਰ ਵੱਲੋਂ ਯੁਵਕ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ .ਜਿਸ ਵਿੱਚ ਅਸੀਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਅੱਵਲ ਨਤੀਜੇ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੁਰਸਕਾਰ ਦੇਣ ਦੀ ਸ਼ਲਾਘਾ ਕੀਤੀ ।ਅਸੀਂ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਹਨਾਂ ਨੂੰ ਉਹਨਾਂ ਦੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ । ਇਸ ਪ੍ਰੋਗਰਾਮ ਵਿੱਚ ਨਕੋਦਰ ਦੇ ਨੇੜੇ ਜਾਂ ਨਕੋਦਰ ਦੇ ਅੰਦਰ ਦੇ ਸਾਰੇ ਸਕੂਲਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਪ੍ਰੇਮ ਸਾਗਰ ਸ਼ਰਮਾ (ਚੇਅਰਮੈਨ ਏ.ਐਸ.ਆਰ.ਸੈਕ. ਸਕੂਲ) ਨੇ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਹਰਮਨ ਨਿੱਝਰ (ਚੇਅਰਮੈਨ) ਰਾਜੇਸ਼ ਟੱਕਰ (ਵਾਈਸ ਚੇਅਰਮੈਨ) ਭੁਪਿੰਦਰ ਅਜੀਤ ਸਿੰਘ (ਮੈਂਬਰ ਪ੍ਰਬੰਧਕ ਸਭਾ) ਲਾਲ ਚੰਦ ਲਾਲੀ (ਜਨਰਲ ਸਕੱਤਰ) ਅਮਿਤ ਕੰਵਰ (ਮੈਂਬਰ) ਦਮਨਦੀਪ ਸਿੰਘ (ਸਲਾਹਕਾਰ) ਪ੍ਰੋਗਰਾਮ ਵਿੱਚ ਹਾਜ਼ਰ ਹਨ।”
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਵਲੋਂ “ਯੁਵਾ ਵਿਕਾਸ ਪ੍ਰੋਗਰਾਮ” ਦਾ ਆਯੋਜਨ।ਭ
Leave a review
Reviews (0)
This article doesn't have any reviews yet.