ਵਾਧੂ ਪਟਵਾਰ ਸਰਕਲਾਂ ਦਾ ਚਾਰਜ਼ ਛੱਡ ਕੇ ਸਰਕਾਰ ਖਿਲਾਫ਼ ਹੜਤਾਲ ‘ਤੇ ਚਲ ਰਹੇ ਪਟਵਾਰੀਆਂ ਦੇ ਮਾਮਲੇ ‘ਚ ਸਰਕਾਰ ਨੇ ਪਟਵਾਰੀਆਂ ਨਾਲ ਗੱਲਬਾਤ ਕਰਨ ਦੀ ਥਾਂ ਉਨ੍ਹਾਂ ਦੀ ਥਾਂ ‘ਤੇ ਸੇਵਾ ਮੁਕਤ ਪਟਵਾਰੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕਰ ਲਿਆ ਹੈ | ਇਸ ਤਹਿਤ ਵਾਧੂ ਸਰਕਲਾਂ ਦਾ ਚਾਰਜ ਦੇਣ ਲਈ ਸੇਵਾਮੁਕਤ ਪਟਵਾਰੀ ਤੇ ਕਾਨੂੰਗੋ ਮੁੜ ਠੇਕੇ ‘ਤੇ ਭਰਤੀ ਕੀਤੇ ਜਾ ਰਹੇ ਹਨ | ਇਕੱਲੇ੍ਹ ਅੰਮਿ੍ਤਸਰ ਜਿਲ੍ਹੇ ‘ਚ ਹੀ 27 ਸਵੇਾ ਮੁਕਤ ਕਾਨੂੰੁਗੋਂ ਤੇ ਪਟਵਾਰੀ ਖਾਲੀ ਸਰਕਲਾਂ ‘ਚ ਤਾਇਨਾਤ ਕਰ ਦਿੱਤੇ ਗਏ ਹਨ | ਜਿਲ੍ਹਾ ਪ੍ਰਸਾਸ਼ਨ ਅਨੁਸਾਰ ਜ਼ਿਲ੍ਹੇ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ ਛੱਡਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਤੇ ਡੀ. ਸੀ. ਸ੍ਰੀ ਘਨਸ਼ਾਮ ਥੋਰੀ ਨੇ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਅਤੇ ਸਰਕਾਰ ਵਲੋਂ ਠੇਕੇ ਦੇ ਆਧਾਰ ਤੇ 27 ਰਿਟਾਇਰਡ ਕਾਨੂੰਨਗੋ/ਪਟਵਾਰੀ ਖਾਲੀ ਸਰਕਲਾਂ ਵਿੱਚ ਤਾਇਨਾਤ ਕਰ ਦਿੱਤੇ ਗਏ ਹਨ | ਜਿਸ ਨਾਲ ਲੋਕਾਂ ਦੇ ਕੰਮ ਹੁਣ ਪਹਿਲਾਂ ਵਾਂਗ ਹੀ ਸਮੇਂ ਸਿਰ ਹੋ ਸਕਣਗੇ | ਡੀ. ਸੀ. ਸ੍ਰੀ ਥੋਰੀ ਨੈ ਦੱਸਿਆ ਕਿ ਉਨ੍ਹਾਂ ਸਰਕਾਰ ਪਾਸੋਂ ਖਾਲੀ ਪਏ ਪਟਵਾਰ ਸਰਕਲਾਂ ਲਈ 55 ਨਵੇਂ ਪਟਵਾਰੀ/ਕਾਨੂੰਨਗੋ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਸਰਕਾਰ ਨੇ 27 ਨਵੇਂ ਪਟਵਾਰੀ/ਕਾਨਨੂੰਗੋ ਦੀਆਂ ਸੀਟਾਂ ਨੂੰ ਭਰਨ ਦੀ ਮੰਜੂਰੀ ਦੇ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਪਟਵਾਰੀਆਂ/ਕਾਨਨੂੰਗੋ ਨੂੰ ਖਾਲੀ ਪਟਵਾਰ ਸਰਕਲਾਂ ਜਿਵੇਂ ਕਿ ਬਾਸਰਕੇ ਗਿੱਲਾਂ, ਧਰਦਿਓ, ਡੱਲਾਂ ਰਾਜਪੂਤਾਂ, ਜਗਦੇਵ ਖੁਰਦ, ਅਵਾਨ, ਕੋਟਲੀ ਬਰਵਾਲਾ, ਸੂਫੀਆਂ, ਛਿੱਡਣ, ਭਿੱਟੇਵੱਡ, ਝੰਝੋਟੀ, ਸੁਲਤਾਨ ਮਾਹਲ, ਮਾਧੋਕੇ ਬਰਾੜ, ਪੱਧਰੀ, ਬੋਪਾਰਾਏ ਬਾਜ ਸਿੰਘ, ਵਿਛੋਆ, ਬੋਹੜਵਾਲਾ, ਗਿੱਲ, ਰਸੂਲਪੁਰ ਕਲਾਂ, ਉਪਮੰਡਲ ਮੈਜਿਸਟਰੇਟ ਅੰਮਿ੍ਤਸਰ-2, ਆਰ.ਜੀ. ਦਰਿਆ, ਮਲੱਕਪੁਰ, ਕੋਟਲਾ ਸੁਲਤਾਨ ਸਿੰਘ, ਜੇਠੂਨੰਗਲ, ਜਲਾਲਪੁਰਾ, ਅਜੈਬਵਾਲੀ, ਭੰਗਵਾ, ਕਲੇਰ ਮਾਂਗਟ, ਮੰਜ, ਸੈਰੋ ਨਿਗਾਹ, ਸ਼ੈਰੋ ਬਾਘਾ, ਬੱਲ ਸਰਾਏਾ, ਗਾਗੜਮੱਲ੍ਹ, ਭਿੰਡੀ ਔਲਖ ਖੁਰਦ, ਮਿਆਦੀ ਕਲ੍ਹਾਂ ਅਤੇ ਮਹਿਮਦ ਮੰਦਰਾਂ ਵਾਲਾ ਦੇ ਖਾਲੀ ਪਏ ਪਟਵਾਰ ਸਰਕਲਾਂ ਵਿੱਚ ਨਵੇਂ ਪਟਵਾਰੀ ਤਾਇਨਾਤ ਕਰ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਠੇਕੇ ਦੇ ਆਧਾਰ ਤੇ ਨਿਯੁਕਤ ਕੀਤੇ ਗਏ ਪਟਵਾਰੀਆਂ/ਕਾਨੂੰਨਗੋ ਵਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕੰਮ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ |
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸਰਕਾਰ ਨੇ ਵਾਧੂ ਸਰਕਲਾਂ ਦਾ ਚਾਰਜ ਛੱਡਣ ਵਾਲੇ ਪਟਵਾਰੀਆਂ ਨੂੰ ਸਿਖਾਇਆ ਸਬਕਸ
Leave a review
Reviews (0)
This article doesn't have any reviews yet.