ਅੱਜ ਕੱਲ੍ਹ ਤਿਉਹਾਰਾਂ ‘ਚ ਹਵਲਾਈ ਮਾੜੀ ਕਿਸਮ ਦੀ ਮਠਿਆਈਆਂ ‘ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਕਿ ਨਕਲੀ ਪਨੀਰ, ਦਹੀ, ਖੋਆ ਸਣੇ ਹੋਰ ਪਦਾਰਥਾਂ ਦੇ ਕਾਰਨ ਸੂਰਖੀਆਂ ‘ਚ ਰਹਿੰਦੇ ਹਨ। ਹੁਣ ਕੁੱਝ ਦਿਨਾਂ ਬਾਅਦ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਪਰ ਸ਼ਹਿਰ ‘ਚ ਹਲਵਾਈਆਂ ਦਾ ਇੱਕ ਕਰਨਾਮਾ ਸਾਹਮਣੇ ਆਇਆ ਹੈ ਕਿ ਸ਼ਰੇਆਮ ਕਾਨੂੰਨ ਨੂੰ ਿਛੱਕੇ ਟੰਗ ਕੇ ਦੁੁਕਾਨਾਂ ਦੇ ਬਾਹਰ ਘਰੇਲੂ ਗੈਸ ਸਿਲੰਡਰਾਂ ਦੀ ਸ਼ਰੇਆਮ ਵਰਤੋਂ ਕੀਤੀ ਜਾ ਰਹੀ ਹੈ। ਪਰ ਫੂਡ ਸਪਲਾਈ ਵਿਭਾਗ ਦੀਆਂ ਸ਼ਰਤਾਂ ਦੇ ਅਨੁਸਾਰ ਹਲਵਾਈ ਘਰੇਲੂ ਸਿਲੰਡਰ ਦੀ ਵਰਤੋਂ ਨਹੀਂ ਕਰ ਸਕਦੇ ਅਤੇ ਸਿਰਫ ਕਮਰਸ਼ੀਅਲ ਸਿਲੰਡਰ ਦੀ ਹੀ ਵਰਤੋਂ ਕਰ ਸਕਦੇ ਹਨ। ਪਰ ਹਲਵਾਈਆਂ ਦੀਆਂ ਦੁਕਾਨਾਂ ਸਣੇ ਹੋਰ ਦੁਕਾਨਦਾਰ ਇਨਾਂ ਸ਼ਰਤਾਂ ਨੂੰ ਅੰਗੂਠਾ ਦਿਖਾ ਕੇ ਸ਼ਰੇਆਮ ਕਾਨੂੰਨ ਨੂੰ ਛਿੱਕੇ ਟੰਗ ਕੇ ਨਿਯਮਾਂ ਦੀ ਉਲਘੰਣਾ ਕਰ ਰਹੇ ਹਨ। ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ‘ਫੀਡਫਰੰਟ’ ਦੀ ਟੀਮ ਵੱਲੋਂ ਸ਼ਹਿਰ ਦੇ ਹਲਵਾਈਆਂ ਦੀਆਂ ਦੁਕਾਨਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਸ਼ਰੇਆਮ ਘਰੇਂਲੂ ਗੈਂਸ ਸਿਲੰਡਰਾਂ ਦੀ ਸ਼ਰੇਆਮ ਵਰਤੋਂ ਹੋ ਰਹੀ ਸੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਬੰਧਿਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਤੋਂ ਬੇਖ਼ਬਰ ਜਾਪ ਰਹੇ ਹਨ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਹਨ। ਦੱਸਣਯੋਗ ਗੱਲ ਇਹ ਹੈ ਕਿ ਜਿਥੇ ਕਿ ਘਰੇਲੂ ਸਿਲੰਡਰਾਂ ਦੀ ਵਰਤੋਂ ਹੋਣ ਨਾਲ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਪਰ ਫੂਡ ਸਪਲਾਈ ਵਿਭਾਗ ਕੁੰਭਕਰਨੀ ਨੀਂਦ ‘ਚ ਸੁੱਤਾ ਹੋਇਆ ਜਾਪ ਰਿਹਾ ਹੈ।
On Roadside Food Cart
Food Cart Market
Outside Shopping Complex Food Cart